ਸ਼ਰਮਨਾਕ! ਡਾਕਟਰ ਨੇ ਨਰਸ ਨੂੰ ਬੰਧਕ ਬਣਾ ਕੇ ਕੀਤਾ ਰੇਪ

Tuesday, Aug 20, 2024 - 01:10 PM (IST)

ਸ਼ਰਮਨਾਕ! ਡਾਕਟਰ ਨੇ ਨਰਸ ਨੂੰ ਬੰਧਕ ਬਣਾ ਕੇ ਕੀਤਾ ਰੇਪ

ਲਖਨਊ (ਨਾਸਿਰ)- ਮੁਰਾਦਾਬਾਦ ਦੇ ਇਕ ਨਿੱਜੀ ਹਸਪਤਾਲ ’ਚ ਸ਼ਨੀਵਾਰ ਦੇਰ ਰਾਤ ਇਕ ਡਾਕਟਰ ਨੇ ਇਕ ਨਰਸ ਨੂੰ ਬੰਧਕ ਬਣਾ ਕੇ ਉਸ ਨਾਲ ਜਬਰ-ਜ਼ਿਨਾਹ ਕੀਤਾ। ਨਰਸ ਨੇ ਐਤਵਾਰ ਪਰਿਵਾਰ ਨੂੰ ਘਟਨਾ ਦੀ ਜਾਣਕਾਰੀ ਦਿੱਤੀ। ਨਰਸ ਦੇ ਪਿਤਾ ਦੀ ਸ਼ਿਕਾਇਤ ’ਤੇ ਪੁਲਸ ਨੇ ਡਾਕਟਰ ਸਮੇਤ ਤਿੰਨ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਇਸ ਮਾਮਲੇ ’ਚ ਪੁਲਸ ਨੇ ਦੋਸ਼ੀ ਡਾਕਟਰ ਅਤੇ ਵਾਰਡ ਬੁਆਏ ਸਮੇਤ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਬਿਲਰੀ ਥਾਣਾ ਖੇਤਰ ਦੇ ਇਕ ਪਿੰਡ ਵਾਸੀ ਨੇ ਪੁਲਸ ਨੂੰ ਸ਼ਿਕਾਇਤ ਕੀਤੀ ਕਿ ਉਸ ਦੀ 20 ਸਾਲਾ ਧੀ ਠਾਕੁਰਦੁਆਰੇ ਦੇ ਇਕ ਹਸਪਤਾਲ ’ਚ 10 ਮਹੀਨਿਆਂ ਤੋਂ ਬਤੌਰ ਨਰਸ ਕੰਮ ਕਰ ਰਹੀ ਹੈ। ਉਹ ਸ਼ਨੀਵਾਰ ਸ਼ਾਮ ਕਰੀਬ 7 ਵਜੇ ਹਸਪਤਾਲ ’ਚ ਡਿਊਟੀ ਲਈ ਗਈ ਸੀ। ਇਕ ਸਾਜ਼ਿਸ਼ ਅਧੀਨ ਹਸਪਤਾਲ ’ਚ ਤਾਇਨਾਤ ਇਕ ਨਰਸ ਨੇ ਉਸ ਦੀ ਧੀ ਨੂੰ ਦੱਸਿਆ ਕਿ ਡਾਕਟਰ ਨੇ ਉਸ ਨੂੰ ਆਪਣੇ ਕਮਰੇ ’ਚ ਬੁਲਾਇਆ ਹੈ। ਜਦੋਂ ਧੀ ਨੇ ਡਾਕਟਰ ਕੋਲ ਜਾਣ ਤੋਂ ਇਨਕਾਰ ਕਰ ਦਿੱਤਾ ਤਾਂ 2 ਵਾਰਡ ਬੁਆਏ ਉਸ ਨੂੰ ਜ਼ਬਰਦਸਤੀ ਡਾਕਟਰ ਸ਼ਾਹਨਵਾਜ਼ ਦੇ ਕਮਰੇ ’ਚ ਲੈ ਗਏ। ਰਾਤ ਕਰੀਬ 12 ਵਜੇ ਡਾਕਟਰ ਨੇ ਨਰਸ ਨੂੰ ਬੰਧਕ ਬਣਾ ਲਿਆ ਤੇ ਉਸ ਨਾਲ ਜਬਰ-ਜ਼ਿਨਾਹ ਕੀਤਾ। ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News