ਪਟਨਾ ''ਚ ਪੇਪਰ ਲੀਕ ਨੂੰ ਲੈ ਕੇ ਮੁੜ ਹੋਇਆ ਵਿਰੋਧ ਪ੍ਰਦਰਸ਼ਨ ! ਵਿਦਿਆਰਥੀਆਂ ਨੇ CM ਦੀ ਰਿਹਾਇਸ਼ ਵੱਲ ਕੀਤਾ ਮਾਰਚ

Wednesday, Aug 05, 2026 - 10:34 AM (IST)

ਪਟਨਾ ''ਚ ਪੇਪਰ ਲੀਕ ਨੂੰ ਲੈ ਕੇ ਮੁੜ ਹੋਇਆ ਵਿਰੋਧ ਪ੍ਰਦਰਸ਼ਨ ! ਵਿਦਿਆਰਥੀਆਂ ਨੇ CM ਦੀ ਰਿਹਾਇਸ਼ ਵੱਲ ਕੀਤਾ ਮਾਰਚ

ਨੈਸ਼ਨਲ ਡੈਸਕ- ਬਿਹਾਰ ਦੀ ਰਾਜਧਾਨੀ ਪਟਨਾ ਵਿਖੇ ਮੰਗਲਵਾਰ ਨੂੰ ਪੁਲਸ ਨੇ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਮਾਰਚ ਕਰ ਰਹੇ ਵਿਦਿਆਰਥੀ ਅਤੇ ਯੂਥ ਸੰਗਠਨਾਂ ਦੇ ਸੈਂਕੜੇ ਵਰਕਰਾਂ ਨੂੰ ਖਿੰਡਾਉਣ ਲਈ ਪਾਣੀ ਦੀਆਂ ਵਾਛੜਾਂ ਛੱਡੀਆਂ। ਪ੍ਰਦਰਸ਼ਨਕਾਰੀ ਹਾਲ ਹੀ ਵਿਚ ਨੀਟ ਪ੍ਰੀਖਿਆ ਪੇਪਰ ਲੀਕ ਮਾਮਲੇ ਨੂੰ ਲੈ ਕੇ ਹੋਏ ਵਿਦਿਆਰਥੀ ਅੰਦੋਲਨ ’ਤੇ ਕਥਿਤ ਦਮਨ ਦੇ ਵਿਰੋਧ ਵਿਚ ਪ੍ਰਦਰਸ਼ਨ ਕਰ ਰਹੇ ਸਨ।

ਭਾਰਤੀ ਰਾਸ਼ਟਰੀ ਵਿਦਿਆਰਥੀ ਸੰਗਠਨ (ਐੱਨ.ਐੱਸ.ਯੂ.ਆਈ.), ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ (ਏ.ਆਈ.ਐੱਸ.ਐੱਫ.) ਅਤੇ ਡੈਮੋਕ੍ਰੇਟਿਕ ਯੂਥ ਫੈਡਰੇਸ਼ਨ ਆਫ਼ ਇੰਡੀਆ (ਡੀ.ਵਾਈ.ਐੱਫ.ਆਈ.) ਵਰਗੇ ਸੰਗਠਨਾਂ ਦੇ ਝੰਡੇ ਲੈ ਕੇ ਵਿਦਿਆਰਥੀ ਵਰਕਰ ਇਤਿਹਾਸਕ ਗਾਂਧੀ ਮੈਦਾਨ ਵਿਚ ਇਕੱਠੇ ਹੋਏ ਅਤੇ ਜਲੂਸ ਦੇ ਰੂਪ ਵਿਚ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਵਧੇ। 

ਹਾਲਾਂਕਿ ਮੁੱਖ ਮੰਤਰੀ ਦੀ ਰਿਹਾਇਸ਼ ਤੋਂ ਲੱਗਭਗ 2 ਕਿਲੋਮੀਟਰ ਪਹਿਲਾਂ ਇਨਕਮ ਟੈਕਸ ਗੋਲੰਬਰ ’ਤੇ ਪੁਲਸ ਨੇ ਉਨ੍ਹਾਂ ਨੂੰ ਰੋਕ ਲਿਆ। ਇਕ ਪ੍ਰਦਰਸ਼ਨਕਾਰੀ ਨੇ ਕਿਹਾ ਕਿ ਅਸੀਂ ਉਨ੍ਹਾਂ ਲੋਕਾਂ ਦੀ ਪ੍ਰਮਾਣਿਤ ਸੂਚੀ ਚਾਹੁੰਦੇ ਹਾਂ ਜਿਨ੍ਹਾਂ ਨੂੰ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੀ ਵੀ ਜੋ ਪਿਛਲੇ ਮਹੀਨੇ ਦੇ ਵਿਦਿਆਰਥੀ ਅੰਦੋਲਨ ਦੇ ਸਬੰਧ ਵਿਚ ਗ੍ਰਿਫ਼ਤਾਰ ਹੋਣ ਤੋਂ ਬਾਅਦ ਅਜੇ ਵੀ ਜੇਲ੍ਹ ਵਿਚ ਹਨ।


author

Harpreet SIngh

Content Editor

Related News