ਵਿਆਹਾਂ ਦੇ ਸੀਜ਼ਨ ਦੌਰਾਨ ਭਾਰਤ 'ਚ ਘੱਟ ਸਕਦੀ ਹੈ ਸੋਨੇ ਦੀ ਮੰਗ, ਵਜ੍ਹਾ ਕਰ ਦੇਵੇਗੀ ਹੈਰਾਨ

Saturday, Mar 09, 2024 - 11:16 AM (IST)

ਵਿਆਹਾਂ ਦੇ ਸੀਜ਼ਨ ਦੌਰਾਨ ਭਾਰਤ 'ਚ ਘੱਟ ਸਕਦੀ ਹੈ ਸੋਨੇ ਦੀ ਮੰਗ, ਵਜ੍ਹਾ ਕਰ ਦੇਵੇਗੀ ਹੈਰਾਨ

ਨਵੀਂ ਦਿੱਲੀ : ਵਸਤੂ ਬਾਜ਼ਾਰ ਦੇ ਮਾਹਿਰਾਂ ਅਤੇ ਵਪਾਰੀਆਂ ਦਾ ਕਹਿਣਾ ਹੈ ਕਿ ਵਿਸ਼ਵ ਪੱਧਰ 'ਤੇ ਸੋਨੇ ਦੀਆਂ ਕੀਮਤਾਂ ਰਿਕਾਰਡ ਉੱਚਾਈ 'ਤੇ ਪਹੁੰਚਣ ਕਾਰਨ ਭਾਰਤ ਵਿਚ ਵਿਆਹਾਂ ਦੇ ਸੀਜ਼ਨ ਦੌਰਾਨ ਖਪਤ ਘੱਟ ਸਕਗੀ ਹੈ। ਦੂਜੇ ਪਾਸੇ ਸੋਨੇ ਦੇ ਦੁਨੀਆਂ ਦੇ ਸਭ ਤੋਂ ਵੱਡੇ ਖਰੀਦਦਾਰ ਚੀਨ ਨੇ ਇਸ ਸਾਲ ਸੋਨੇ ਦੀ ਖਰੀਦ ਦੀ ਮੰਗ ਵਿਚ ਮਜ਼ਬੂਤ ਬਣੇ ​​ਰਹਿਣ ਦੀ ਸੰਭਾਵਨਾ ਜਤਾਈ ਹੈ। ਇਸ ਨਾਲ ਸੋਨੇ ਦੀ ਕੀਮਤ ਨੂੰ ਸਮਰਥਨ ਮਿਲ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਕੁੱਲ ਵਿਸ਼ਵ ਸੋਨੇ ਦੀ ਮੰਗ ਵਿੱਚ ਚੀਨ ਅਤੇ ਭਾਰਤ ਦੀ ਹਿੱਸੇਦਾਰੀ ਅੱਧੇ ਤੋਂ ਵੱਧ ਹੈ।

ਇਹ ਵੀ ਪੜ੍ਹੋ - 70 ਹਜ਼ਾਰ ਰੁਪਏ ਤੱਕ ਪਹੁੰਚ ਸਕਦੀ ਹੈ 'ਸੋਨੇ ਦੀ ਕੀਮਤ'! ਜਾਣੋ ਕੀ ਹਨ ਕਾਰਣ

ਵੀਰਵਾਰ ਨੂੰ ਸੋਨੇ ਦੀਆਂ ਬੈਂਚਮਾਰਕ ਸਪਾਟ ਕੀਮਤਾਂ 2,164.09 ਡਾਲਰ ਪ੍ਰਤੀ ਔਂਸ ਦੇ ਰਿਕਾਰਡ ਉੱਚ ਪੱਧਰ 'ਤੇ ਪਹੁੰਚ ਗਈਆਂ ਸਨ। ਬਾਜ਼ਾਰ ਮਾਹਰਾਂ ਦਾ ਕਹਿਣਾ ਹੈ ਕਿ ਅਮਰੀਕਾ 'ਚ ਵਿਆਜ ਦਰਾਂ 'ਚ ਕਟੌਤੀ ਦੀਆਂ ਮਜ਼ਬੂਤ ​​ਉਮੀਦਾਂ ਕਾਰਨ ਸੋਨੇ ਵਿਚ ਤੇਜ਼ੀ ਆਈ ਹੈ। ਦੱਸ ਦੇਈਏ ਕਿ ਵਿਆਜ ਦਰਾਂ ਵਿੱਚ ਕਟੌਤੀ ਨਾਲ ਖਜ਼ਾਨਾ ਬਾਂਡ ਅਤੇ ਡਾਲਰ ਵਰਗੀਆਂ ਜਾਇਦਾਦ ਵਰਗ ਦੀਆਂ ਕੀਮਤਾਂ ਵਿੱਚ ਕਮੀ ਆਉਂਦੀ ਹੈ। ਨਾਲ ਹੀ ਜ਼ੀਰੋ ਯੀਲਡ ਪੇਪਰ ਗੋਲਡ ਵਰਗੀਆਂ ਜਾਇਦਾਦਾਂ ਦੀ ਅਪੀਲ ਵਧਣ ਨਾਲ ਵੀ ਸੋਨੇ ਦੀਆਂ ਕੀਮਤਾਂ ਵਿਚ ਤੇਜ਼ੀ ਆਈ ਹੈ।

ਇਹ ਵੀ ਪੜ੍ਹੋ - ਟਰੇਨਾਂ 'ਚ ਰੋਜ਼ਾਨਾ ਸਫ਼ਰ ਕਰਨ ਵਾਲੇ ਯਾਤਰੀਆਂ ਲਈ ਵੱਡੀ ਖ਼ਬਰ, ਸਸਤੀਆਂ ਹੋਈਆਂ ਟਿਕਟਾਂ

ਦੁਨੀਆ ਦੇ ਦੂਜੇ ਸਭ ਤੋਂ ਵੱਡੇ ਸੋਨੇ ਦੇ ਖਪਤਕਾਰ ਅਤੇ ਇੱਕ ਪ੍ਰਮੁੱਖ ਆਯਾਤਕ ਭਾਰਤ ਵਿੱਚ ਘਰੇਲੂ ਸੋਨੇ ਦੀਆਂ ਕੀਮਤਾਂ ਵਧ ਕੇ 65,587 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਈਆਂ ਹਨ। ਕੀਮਤਾਂ ਵਧਣ ਕਾਰਨ ਸੋਨੇ ਦੀ ਮੰਗ ਵਿਚ ਗਿਰਾਵਟ ਆਈ ਹੈ, ਜਿਸ ਕਾਰਨ ਡੀਲਰਾਂ ਨੂੰ ਸਰਕਾਰੀ ਘਰੇਲੂ ਕੀਮਤਾਂ 'ਤੇ ਕਰੀਬ 14 ਡਾਲਰ ਪ੍ਰਤੀ ਔਂਸ ਦੀ ਛੋਟ ਦੇਣ ਦਾ ਕਦਮ ਚੁੱਕਣਾ ਪਿਆ ਹੈ। ਇਸ 'ਚ 15 ਫ਼ੀਸਦੀ ਆਯਾਤ ਅਤੇ 3 ਫ਼ੀਸਦੀ ਵਿਕਰੀ ਡਿਊਟੀ ਸ਼ਾਮਲ ਹੈ। ਜਦੋਂ ਕਿ ਪਿਛਲੇ ਹਫ਼ਤੇ ਸੋਨਾ 1 ਡਾਲਰ ਪ੍ਰਤੀ ਔਂਸ ਦੇ ਪ੍ਰੀਮੀਅਮ 'ਤੇ ਸੀ।

ਇਹ ਵੀ ਪੜ੍ਹੋ - ਮਾਸਾਹਾਰੀ ਤੋਂ ਜ਼ਿਆਦਾ ਮਹਿੰਗੀ ਹੋਈ ਸ਼ਾਕਾਹਾਰੀ ਥਾਲੀ, ਜਾਣੋ ਆਮ ਆਦਮੀ ਦੀ ਜੇਬ੍ਹ 'ਤੇ ਕਿੰਨਾ ਪਵੇਗਾ ਅਸਰ

ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ ਲਿਮਟਿਡ ਦੇ ਪ੍ਰਧਾਨ ਪ੍ਰਿਥਵੀਰਾਜ ਕੋਠਾਰੀ ਦਾ ਕਹਿਣਾ ਹੈ ਕਿ ਮੌਜੂਦਾ ਕੀਮਤ 'ਤੇ ਖਪਤਕਾਰ ਸੋਨੇ ਤੋਂ ਦੂਰ ਰਹਿਣਗੇ। ਜੇਕਰ ਕੀਮਤਾਂ ਇੰਨੀਆਂ ਹੀ ਉੱਚੀਆਂ ਰਹਿੰਦੀਆਂ ਹਨ, ਤਾਂ ਇਸ ਦਾ ਮੌਜੂਦਾ ਵਿਆਹਾਂ ਦੇ ਸੀਜ਼ਨ ਦੌਰਾਨ ਮੰਗ 'ਤੇ ਮਾੜਾ ਅਸਰ ਪਵੇਗਾ। ਉਨ੍ਹਾਂ ਅੱਗੇ ਕਿਹਾ ਕਿ ਬੈਂਕਾਂ ਅਤੇ ਰਿਫਾਇਨਰਾਂ ਕੋਲ ਦਰਾਮਦ ਕਰਨ ਦਾ ਕੋਈ ਕਾਰਨ ਨਹੀਂ ਹੈ। ਮਾਰਚ ਵਿਚ ਦਰਾਮਦ ਬਹੁਤ ਘੱਟ ਹੋਵੇਗੀ।

ਇਹ ਵੀ ਪੜ੍ਹੋ - LPG ਸਿਲੰਡਰ ਤੋਂ ਲੈ ਕੇ FASTag KYC ਤੱਕ, ਮਾਰਚ ਮਹੀਨੇ ਹੋਣਗੇ ਇਹ ਵੱਡੇ ਬਦਲਾਅ, ਜੇਬ੍ਹ 'ਤੇ ਪਵੇਗਾ ਅਸਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News