ਦਿੱਲੀ ਪੁਲਸ ਐਨਕਾਉਂਟਰ 'ਚ ਚਾਰ ਇਨਾਮੀ ਬਦਮਾਸ਼ ਢੇਰ
Saturday, Jun 09, 2018 - 04:29 PM (IST)

ਨਵੀ ਦਿੱਲੀ— ਦਿੱਲੀ ਪੁਲਸ ਦੇ ਵਿਸ਼ੇਸ਼ ਅਧਿਕਾਰੀਆਂ ਨੇ ਦੱਖਣੀ ਦਿੱਲੀ ਦੇ ਛੱਤਰਪੁਰ 'ਚ ਅੱਜ ਚਾਰ ਸ਼ੱਕੀ ਇਨਾਮੀ ਬਦਮਾਸ਼ਾਂ ਨੂੰ ਇਕ ਮੁਕਾਬਲੇ 'ਚ ਢੇਰ ਕੀਤਾ ਹੈ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਤਿੰਨ ਪੁਲਸ ਕਰਮੀ ਵੀ ਇਸ ਮੁਕਾਬਲੇ 'ਚ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਦਿੱਤੀ ਜਾਣਕਾਰੀ 'ਚ ਦੱਸਿਆ ਕਿ ਇਹ ਰਾਜੇਸ਼ ਭਾਰਤੀ ਸਿੰਘ ਗਿਰੋਹ ਦੇ ਮੈਂਬਰ ਸਨ। ਮੁਕਾਬਲੇ ਦੌਰਾਨ ਗੰਭੀਰ ਰੂਪ 'ਚ ਜ਼ਖਮੀ ਅਪਰਾਧੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਜਿਥੇ ਉਨ੍ਹਾਂ ਦੀ ਮੌਤ ਹੋ ਗਈ।