ਬੇਟੀ ਦਾ ਖਾਤਾ ਇਸਤੇਮਾਲ ਕੀਤਾ ਮੋਇਨ ਕੁਰੈਸ਼ੀ ਨੇ- ਈ. ਡੀ.
Thursday, Nov 23, 2017 - 11:30 AM (IST)
ਨਵੀਂ ਦਿੱਲੀ— ਮੀਟ ਬਰਾਮਦਕਾਰ ਮੋਇਨ ਕੁਰੈਸ਼ੀ, ਜਿਸ ਤੋਂ ਮਨੀ ਲਾਂਡਰਿੰਗ ਬਾਰੇ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਵਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ, ਉਸ ਉਪਰ ਦੋਸ਼ ਹੈ ਕਿ ਉਸ ਨੇ ਤੇਲ ਕੰਪਨੀਆਂ ਰਾਹੀਂ ਕਰੀਬ 3.70 ਰੁਪਏ ਕਰੋੜ ਦੀ ਰਕਮ ਹਾਸਲ ਕਰਨ ਲਈ ਆਪਣੀ ਬੇਟੀ ਦੇ ਬੈਂਕ ਖਾਤੇ ਦੀ ਵਰਤੋਂ ਕੀਤੀ ਸੀ।
ਏਜੰਸੀ ਨੇ ਕੁਰੈਸ਼ੀ ਵਿਰੁੱਧ ਦਾਇਰ ਚਾਰਜਸ਼ੀਟ ਵਿਚ ਦਾਅਵਾ ਕੀਤਾ ਹੈ ਕਿ ਉਸ ਨੇ ਕੁਰੈਸ਼ੀ ਦੀ ਬੇਟੀ ਪਰਨੀਆ ਦੇ ਦੋ ਐੱਚ. ਐੱਸ. ਬੀ. ਸੀ. ਬੈਂਕ ਖਾਤਿਆਂ ਦੀ ਨਿਸ਼ਾਨਦੇਹੀ ਕੀਤੀ ਹੈ ਜਿਨ੍ਹਾਂ ਰਾਹੀਂ ਕਥਿਤ ਆਨਲਾਈਨ ਲੈਣ-ਦੇਣ ਕੀਤਾ ਗਿਆ ਸੀ। ਇਹ ਧਨ ਬ੍ਰਿਟੇਨ ਅਤੇ ਅਮਰੀਕਾ ਤੋਂ ਵੀ ਭੇਜਿਆ ਗਿਆ ਸੀ। ਈ. ਡੀ. ਨੇ 6 ਪ੍ਰਾਈਵੇਟ ਤੇਲ ਫਰਮਾਂ ਮਿਸ਼ਰਾ ਡਾਇਰਜ਼ ਐਂਡ ਫਾਰਮਾ ਕੈਮ. , ਅਨਿਲ ਕੋਲ ਕੰਸਰਨ, ਰੀਗਲ ਇਨਫੋਟੈੱਕ, ਐੱਸ. ਐੱਮ. ਸਟੀਲ ਕਾਸਟ, ਇੰਟਲੈਕਟ ਪ੍ਰਸੋਨਲ ਸਿਲੈਕਸ਼ਨ ਮੈਨੇਜਮੈਂਟ ਨੂੰ ਸੂਚੀਬੱਧ ਕੀਤਾ ਹੈ ਜਿਨ੍ਹਾਂ ਦੇ ਰਾਹੀਂ ਪਰਨੀਆ ਦੇ ਖਾਤਿਆਂ ਵਿਚ 3.70 ਰੁਪਏ ਕਰੋੜ ਪਾਏ ਗਏ।
