ਦੇਸ਼ ਦੀ ਸ਼ਾਨ ਸਾਕਸ਼ੀ ਮਲਿਕ ਅੱਜ ਬਣਨ ਜਾ ਰਹੀ ਹੈ ਆਪਣੇ ਸਹੁਰੇ ਘਰ ਦਾ ਮਾਣ

04/02/2017 4:52:10 PM

ਰੋਹਤਕ — ਰੀਓ ਓਲੰਪਿਕ ''ਚ ਬਰੋਨਜ਼ ਦਾ ਤਮਗਾ ਜਿੱਤਣ ਵਾਲੀ ਸਾਕਸ਼ੀ ਮਲਿਕ ਅੱਜ ਸੱਤਯਵ੍ਰਤ ਦੇ ਨਾਲ ਵਿਆਹ ਕਰਵਾਉਣ ਜਾ ਰਹੀ ਹੈ। ਰੋਹਤਕ ਦੇ ਨਾਂਗਲ ਭਵਨ ''ਚ ਦੋਨੋਂ ਸੱਤ ਫੇਰੇ ਲੈਣਗੇ। ਜ਼ਿਕਰਯੋਗ ਹੈ ਕਿ ਇਹ ਵਿਆਹ ਸ਼ਾਹੀ ਅੰਦਾਜ਼ ''ਚ ਹੋਣ ਜਾ ਰਿਹਾ ਹੈ। ਸ਼ਨੀਵਾਰ ਨੂੰ ਹਲਦੀ ਅਤੇ ਤੇਲ ਚੜਾਉਣ ਦੀ ਰਸਮ ਹੋਈ ਅਤੇ ਸ਼ਾਮ ਨੂੰ ਮਹਿਲਾ ਸੰਗੀਤ ਦਾ ਪ੍ਰੋਗਰਾਮ ਕੀਤਾ ਗਿਆ। ਅੱਜ ਸਵੇਰੇ ਤੋਂ ਹੀ ਸਾਕਸ਼ੀ ਅਤੇ ਸੱਤਯਵ੍ਰਤ ਦੇ ਘਰ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਗਈਆ ਹਨ।
ਸਾਕਸ਼ੀ ਮਲਿਕ ਨੇ ਰੀਓ ਓਲੰਪਿਕ ''ਚ ਫ੍ਰੀ ਸਟਾਈਲ ਕੁਸ਼ਤੀ ''ਚ 58 ਕਿਲੋਗਰਾਮ ਭਾਰ ਵਰਗ ''ਚ ਭਾਰਤ ਦੇ ਲਈ ਬਰੋਨਜ਼ ਦਾ ਤਮਗਾ ਜਿੱਤ ਕੇ ਦੇਸ਼ ਦਾ ਨਾਂ ਰੋਸ਼ਨ ਕੀਤਾ ਸੀ। ਸਾਕਸ਼ੀ ਦੇ ਦੁਲਹੇ ਯਾਨੀ ਸੱਤਯਵ੍ਰਤ ਨੇ ਏਸ਼ੀਅਨ ਚੈਂਪੀਅਨਸ਼ਿਪ-2014 ''ਚ ਭਾਰਤ ਦੇ ਲਈ ਬਰੋਨਜ਼ ਜਿੱਤਿਆ ਸੀ।
ਸਾਕਸ਼ੀ ਨੇ ਆਪਣੇ ਫੇਸ ਬੁੱਕ ਪੇਜ਼ ''ਤੇ ਆਪਣੇ ਮੰਗੇਤਰ ਸੱਤਯਵ੍ਰਤ ਦੇ ਨਾਲ ਇਕ ਫੋਟੋ ਸ਼ੇਅਰ ਕੀਤੀ ਸੀ। ਜਿਸ ''ਚ ਉਨ੍ਹਾਂ ਨੇ ਆਪਣੇ ਵਿਆਹ ਦੀ ਤਾਰੀਖ ਦੱਸੀ ਸੀ। ਸਾਕਸ਼ੀ ਨੇ 16 ਅਕਤੂਬਰ 2016 ਨੂੰ ਪਹਿਲਵਾਨ ਸੱਤਯਵ੍ਰਤ ਨਾਲ ਮੰਗਣੀ ਕੀਤੀ ਸੀ।
ਪਹਿਲਵਾਨ ਸੱਤਯਵਾਨ ਹੀ ਸੱਤਯਵ੍ਰਤ ਅਤੇ ਸਾਕਸ਼ੀ ਦੇ ਗੁਰੂ ਹਨ। ਪਹਿਲਵਾਨ ਸੱਤਯਵਾਨ ਦੇ ਅਖਾੜੇ ''ਚ ਹੀ ਦੋਨੋਂ ਇਕ ਦੂਸਰੇ ਨੂੰ ਮਿਲੇ ਅਤੇ ਇਨ੍ਹਾਂ ਦੇ ਪਿਆਰ ਦੀ ਸ਼ੁਰੂਆਤ ਹੋਈ। ਰੀਓ ਓਲੰਪਿਕ ''ਚ ਜਾਣ ਤੋਂ ਪਹਿਲਾਂ ਹੀ ਦੋਹਾਂ ਦੇ ਪਰਿਵਾਰਾਂ ਦੀ ਰਜ਼ਾਮੰਦੀ ਨਾਲ ਇਹ ਰਿਸ਼ਤਾ ਪੱਕਾ ਹੋ ਚੁੱਕਾ ਸੀ।
ਸਾਕਸ਼ੀ ਦੇ ਦੁਲਹੇ ਨੇ ਸ਼ੇਰਵਾਨੀ ਦਿੱਲੀ ਤੋਂ ਖਰੀਦੀ ਹੈ ਅਤੇ ਸਾਕਸ਼ੀ ਨੇ ਆਪਣਾ ਲਹਿੰਗਾ ਮੁੰਬਈ ਤੋਂ ਮੰਗਵਾਇਆ ਹੈ। ਸਾਕਸ਼ੀ ਮਲਿਕ ਦੀ ਪੌਸ਼ਾਕ ਅੰਤਰ-ਰਾਸ਼ਟਰੀ ਫੈਸ਼ਨ ਡਿਜ਼ਾਈਨਰ ਸਬਯਸਾਂਚੀ ਮੁਖਰਜੀ ਨੇ ਤਿਆਰ ਕੀਤਾ ਹੈ। ਸਬਯਸਾਂਚੀ ਮੁਖਰਜੀ ਫਿਲਮੀ ਅਦਾਕਾਰਾ ਐਸ਼ਵਰਿਆ ਰਾਏ ਤੋਂ ਇਲਾਵਾ ਪ੍ਰਿਅੰਕਾ ਗਾਂਧੀ ਸਮੇਤ ਕਈ ਹਸਤੀਆਂ ਦੀਆਂ ਪੌਸ਼ਾਕਾਂ ਤਿਆਰ ਕਰ ਚੁੱਕੇ ਹਨ। ਨਾਂਦਲ ਭਵਨ ਦੀ ਸਜਾਵਟ ਵੀ ਦੁਲਹਨ ਦੀ ਤਰ੍ਹਾਂ ਕੀਤੀ ਗਈ ਹੈ। ਹੋਰ ਤੇ ਹੋਰ ਵਰਮਾਲਾ ਵੀ ਬੈਂਗਲੌਰ ਤੋਂ ਮੰਗਵਾਈ ਗਈ ਹੈ। ਇਨ੍ਹਾਂ ਹੀ ਨਹੀਂ ਸਜਾਵਟ ਲਈ ਫੁੱਲ ਵੀ ਥਾਈਲੈਂਡ ਤੋਂ ਮੰਗਵਾਏ ਹਨ।
ਨਾਂਦਲ ਭਵਨ ਤੋਂ ਜੈਮਾਲਾ ਲਈ ਤਿਆਰ ਕੀਤੇ ਖਾਸ ਸਟੇਜ ਤੱਕ ਸਾਕਸ਼ੀ ਸਿੰਡਰੇਲਾ ਬੱਗੀ ''ਤੇ ਪੁੱਜੇਗੀ ਅਤੇ ਵਿਦਾਈ ਬੀ.ਐਮ.ਡਬਯੂ. ਕਾਰ ''ਚ ਹੋਵੇਗੀ। ਗੱਡੀ ਨੂੰ ਗੁਲਾਬ ਅਤੇ ਥਾਈਲੈਂਡ ਦੇ ਫੁੱਲਾਂ ਨਾਲ ਸਜਾਇਆ ਜਾਵੇਗਾ। ਦੁਲਹਾ ਵੀ ਘੱਟ ਨਹੀਂ, ਸੱਤਯਵ੍ਰਤ ਵੀ ਸਹਾਰਨਪੁਰ ਤੋਂ ਖਾਸ ਤੌਰ ''ਤੇ ਤਿਆਰ  ਕੀਤੇ ਲੱਕੜ ਦੇ ਗੋਲਡਨ ਰੱਥ ''ਤੇ ਸਵਾਰ ਹੋ ਕੇ ਆਉਣਗੇ।
ਸਾਕਸ਼ੀ ਮਲਿਕ ਦੇ ਵਿਆਹ ''ਚ ਨਰਿੰਦਰ ਮੋਦੀ ਦੇ ਪ੍ਰਤੀਨਿਧੀ ਦੇ ਤੌਰ ''ਤੇ ਰੇਲ ਮੰਤਰੀ ਸੁਰੇਸ਼ ਪ੍ਰਭੂ ਜਾਂ ਫਿਰ ਦੂਸਰੇ ਕੇਂਦਰੀ ਮੰਤਰੀ ਆ ਸਕਦੇ ਹਨ। ਸੂਬੇ ਦੇ ਮੁੱਖ ਮੰਤਰੀ ਮਨੋਹਰ ਲਾਲ, ਪੀ.ਵੀ. ਸੰਧੂ, ਦੀਪਾ ਕਰਮਾਕਰ, ਖੇਡ ਮੰਤਰੀ ਅਨਿਲ ਵਿਜ, ਫੌਗਟ ਭੈਣਾਂ, ਅਦਾਕਾਰ ਰਣਦੀਪ ਹੁੱਢਾਸ, ਸੋਨਾਕਸ਼ੀ ਸਿਨਹਾ ਦੇ ਇਲਾਵਾ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਆਦਿ ਕਈ ਹਸਤੀਆਂ ਸ਼ਾਮਲ ਹੋਣ ਦੀ ਉਮੀਦ ਹੈ।
ਜਾਣਕਾਰੀ ਅਨੁਸਾਰ 11 ਵਜੇ ਲਗਨ ਦਾ ਟਿੱਕਾ ਦੀ ਰਸਮ ਸੱਤਯਵਾਨ ਅਖਾੜੇ ''ਚ ਹੋਈ। ਉਸ ਤੋਂ ਬਾਅਦ ਸਾਕਸ਼ੀ ਦੇ ਘਰ ਭਾਤ ਭਰਨ ਦੀ ਰਸਮ ਹੋਵੇਗੀ। ਇਸ ਤੋਂ ਬਾਅਦ ਬੋਹਰ ਸਥਿਤ ਨਾਂਦਲ ਭਵਨ ''ਚ ਸ਼ਾਮ ਸਾਢੇ ਛੇ ਵਜੇ ਬਾਰਾਤ ਆਵੇਗੀ। ਧੀ ਦੇ ਵਿਆਹ ਦੀਆਂ ਤਿਆਰੀਆਂ ''ਚ ਲੱਗੀ ਮਾਂ ਸੁਦੇਸ਼ ਦਾ ਕਹਿਣਾ ਹੈ ਕਿ ਬਾਰਾਤ ਦੇ ਸਵਾਗਤ ਤੋਂ ਬਾਅਦ ਜੈ ਮਾਲਾ ਦੀ ਰਸਮ ਹੋਵੇਗੀ। ਰਾਤ ਅੱਠ ਵਜੇ ਤੋਂ 10 ਵਜੇ ਤੱਕ ਫੇਰੇ ਹੋਣਗੇ। ਇਸ ਤੋਂ ਵਿਦਾਈ ਹੋਵੇਗੀ।
ਵਿਆਹ ਦੌਰਾਨ ਪੁਲਸ ਅਤੇ ਪ੍ਰਸ਼ਾਸਨ ਦੀ ਸੁਰੱਖਿਆ ਨੂੰ ਲੈ ਕੇ ਵੀ ਤਿਆਰੀ ਹੈ। ਰੋਹਤਕ ਦੀ ਸਿਕਉਰਿਟੀ ਏਜੰਸੀ ਵਲੋਂ 45 ਤੋਂ 50 ਬਾਊਂਸਰ ਤੈਨਾਤ ਕੀਤੇ ਜਾਣਗੇ ਜੋ ਹਰ ਕਿਸੇ ''ਤੇ ਨਜ਼ਰ ਰੱਖਣਗੇ।
ਵਿਆਹ ''ਚ ਮਹਿਮਾਨ ਅਤੇ ਬਾਰਾਤੀ ਸਵਾਦੀ ਭੋਜਨ ਦਾ ਸੁਆਦ ਲੈਣਗੇ। ਮਹਿਮਾਨਾਂ ਲਈ ਭੋਜਨ ਬਣਾਉਣ ਲਈ ਉਤਰ ਪ੍ਰਦੇਸ਼ ਤੋਂ ਕਾਰੀਗਰਾਂ ਨੂੰ ਬੁਲਾਇਆ ਗਿਆ ਹੈ। ਭੋਜਨ ਲਈ 80 ਤੋਂ ਵਧ ਸਟਾਲ ਲਗਾਏ ਜਾਣਗੇ। ਇਨ੍ਹਾਂ ''ਚ ਅੱਠ ਤੋਂ ਵਧ ਮਿਠਾਈਆਂ ਅਤੇ 15 ਸਬਜ਼ੀਆਂ ਹੋਣਗੀਆਂ। ਇਸ ਤੋਂ ਇਲਾਵਾ ਮਾਲ ਪੁਆ ਅਤੇ ਦਿੱਲੀ ਦੀ ਕੁਲਫੀ ਵੀ ਹੋਵੇਗੀ।
ਵਿਆਹ ਤੋਂ ਬਾਅਦ ਮਈ ਮਹੀਨੇ ''ਚ ਹੋਣ ਵਾਲੀ ਏਸ਼ੀਅਨ ਚੈਂਪੀਅਨਸ਼ਿਪ ਦੀਆਂ ਤਿਆਰੀਆਂ ਸ਼ੁਰੂ ਕਰਨਗੇ। ਇਸ ਪ੍ਰਤੀਯੋਗਤਾ ''ਚ ਸੱਤਯਵ੍ਰਤ ਦਾ ਖੇਡਨਾ ਪੱਕਾ ਹੈ ਪਰ ਵਿਆਹ ਕਾਰਨ ਸਾਕਸ਼ੀ  ਸੋਨੀਪਤ ਦੇ ਕੈਂਪ ''ਚ ਸ਼ਾਮਲ ਨਹੀਂ ਹੋ ਸਕੀ ਸੀ। ਜੇਕਰ ਸਾਕਸ਼ੀ ਖੇਡਣਾ ਚਾਹੇਗੀ ਤਾਂ ਕੁਸ਼ਤੀ ਸੰਘ ਉਸਨੂੰ ਮੌਕਾ ਦੇਵੇਗਾ। ਏਸ਼ੀਅਨ ਚੈਂਪੀਅਨਸ਼ਿਪ 10 ਤੋਂ 12 ਮਈ ਤੱਕ ਦਿੱਲੀ ''ਚ ਹੋਵੇਗਾ। ਜ਼ਿਕਰਯੋਗ ਹੈ ਕਿ ਸਾਕਸ਼ੀ ਅਤੇ ਸੱਤਯਵ੍ਰਤ ਦੋਨੋਂ ਹੀ ਦਿੱਲੀ ਵਲੋਂ ਖੇਡ ਰਹੇ ਹਨ। 


Related News