ਦੇਸ਼ ਨੂੰ ਸਕਾਰਪੀਅਨ ਸੀਰੀਜ਼ ਦੀ ਪਹਿਲੀ ਮਿਲੀ ਪਣਡੁੱਬੀ

Friday, Sep 22, 2017 - 12:40 AM (IST)

ਨਵੀਂ ਦਿੱਲੀ— ਕਈ ਸਾਲਾਂ ਦੀ ਲੰਬੀ ਉਡੀਕ ਪਿੱਛੋਂ ਭਾਰਤੀ ਸਮੁੰਦਰੀ ਫੌਜ ਨੂੰ ਸਕਾਰਪੀਅਨ ਸੀਰੀਜ਼ ਦੀ ਪਹਿਲੀ ਪਣਡੁੱਬੀ ਕਲਵਰੀ ਹਾਸਲ ਹੋ ਗਈ ਹੈ। ਨੇਵੀ ਅਗਲੇ ਮਹੀਨੇ ਇਕ ਵੱਡਾ ਸਮਾਰੋਹ ਕਰ ਕੇ ਇਸ ਨੂੰ ਆਪਣੇ ਬੇੜੇ 'ਚ ਸ਼ਾਮਲ ਕਰਨ ਦੀ ਤਿਆਰੀ ਕਰ ਰਹੀ ਹੈ। ਹਿੰਦ ਮਹਾਸਾਗਰ 'ਚ ਚੀਨ ਦੀਆਂ ਵੱਧਦੀਆਂ ਸਰਗਰਮੀਆਂ ਦਰਮਿਆਨ ਸਮੁੰਦਰੀ ਫੌਜ ਦੀਆਂ ਮੌਜੂਦਾ ਪਣਡੁੱਬੀਆਂ ਪੁਰਾਣੀਆਂ ਹੋ ਗਈਆਂ ਹਨ। ਅਜਿਹੇ ਹਾਲਾਤ 'ਚ ਆਧੁਨਿਕ ਫੀਚਰਜ਼ ਨਾਲ ਲੈਸ ਉਕਤ ਪਣਡੁੱਬੀ ਦਾ ਮਿਲਣਾ ਬਹੁਤ ਅਹਿਮ ਹੈ। 'ਮੇਕ ਇਨ ਇੰਡੀਆ' ਦੇ ਅਧੀਨ ਬਣੀ ਇਹ ਪਣਡੁੱਬੀ ਦੁਸ਼ਮਣ ਦੀਆਂ ਨਜ਼ਰਾਂ ਤੋਂ ਬਚ ਕੇ ਸਿੱਧਾ ਨਿਸ਼ਾਨਾ ਲਾ ਸਕਦੀ ਹੈ। ਇਹ ਤਾਰਪੀਡੋ ਅਤੇ ਐਂਟੀਸ਼ਿਪ ਮਿਜ਼ਾਈਲਾਂ ਨਾਲ ਹਮਲੇ ਵੀ ਕਰ ਸਕਦੀ ਹੈ।
ਸਮੁੰਦਰੀ ਫੌਜ ਦੇ ਬੇੜੇ 'ਚ ਇਸ ਸਮੇਂ ਜਰਮਨ ਕਲਾਸ ਦੀਆਂ 4 ਛੋਟੀਆਂ ਅਤੇ ਸਿੰਧੂਘੋਸ਼ ਕਲਾਸ ਦੀਆਂ 9 ਵੱਡੀਆਂ ਰਵਾਇਤੀ ਪਣਡੁੱਬੀਆਂ ਹਨ। ਇਨ੍ਹਾਂ 'ਚੋਂ ਵਧੇਰੇ 25 ਸਾਲ ਦੀ ਔਸਤ ਉਮਰ ਨੂੰ ਪਾਰ ਕਰ ਚੁੱਕੀਆਂ ਹਨ। ਹੁਣ ਸਕਾਰਪੀਅਨ ਸੀਰੀਜ਼ ਦੀਆਂ ਕੁਲ 6 ਪਣਡੁੱਬੀਆਂ ਦੇਸ਼ 'ਚ ਬਣਾਉਣ ਦੀ ਯੋਜਨਾ ਹੈ। ਕਲਵਰੀ ਦਾ ਨਾਂ ਟਾਈਗਰ ਸ਼ਾਰਕ 'ਤੇ ਰੱਖਿਆ ਗਿਆ ਹੈ। ਕਲਵਰੀ ਪਿੱਛੋਂ ਦੂਜੀ ਪਣਡੁੱਬੀ ਖੰਦੇਰੀ ਦੀ ਸਮੁੰਦਰ ਵਿਚ ਮੂਵਮੈਂਟ ਇਸ ਸਾਲ ਜੂਨ 'ਚ ਸ਼ੁਰੂ ਹੋ  ਗਈ ਸੀ।


Related News