ਛੇਤੀ ਘਟੇਗੀ ਕੈਂਸਰ ਅਤੇ ਦਿਲ ਦੇ ਰੋਗਾਂ ਦੀਆਂ ਦਵਾਈਆਂ ਦੀ ਕੀਮਤ

10/31/2019 2:13:34 AM

ਨਵੀਂ ਦਿੱਲੀ (ਏਜੰਸੀ)- ਮੋਦੀ ਸਰਕਾਰ ਛੇਤੀ ਹੀ ਲੋਕਾਂ ਨੂੰ ਰਾਹਤ ਦੇਣ ਵਾਲੀ ਹੈ। ਕੈਂਸਰ ਅਤੇ ਦਿਲ ਦੀਆਂ ਬੀਮਾਰੀਆਂ ਦੇ ਇਲਾਜ ਲਈ ਮਰੀਜ਼ਾਂ ਨੂੰ ਦਿੱਤੀਆਂ ਜਾਣ ਵਾਲੀਆਂ ਕੁਝ ਦਵਾਈਆਂ ਦੀਆਂ ਕੀਮਤਾਂ ਛੇਤੀ ਹੀ ਘਟ ਸਕਦੀਆਂ ਹਨ। ਕੇਂਦਰ ਸਰਕਾਰ ਜ਼ਰੂਰੀ ਦਵਾਈਆਂ ਦੀਆਂ ਲਿਸਟ ਅਪਡੇਟ ਕਰਨ ਵਾਲੀ ਹੈ ਅਤੇ ਉਨ੍ਹਾਂ ’ਚੋਂ ਕੁਝ ਦਵਾਈਆਂ ਨੂੰ ਉਹ ਪ੍ਰਾਈਸ ਕੰਟਰੋਲ ਵਾਲੀ ਦਵਾਈ ਦੀ ਸੂਚੀ ’ਚ ਪਾ ਸਕਦੀ ਹੈ।
ਦਵਾਈਆਂ ਦੀ ਸ਼ਾਰਟ ਲਿਸਟਿੰਗ ਕਰਨ ਦੀ ਜ਼ਿੰਮੇਵਾਰੀ ਸਟੈਂਡਿੰਗ ਨੈਸ਼ਨਲ ਕਮੇਟੀ ਆਫ ਮੈਡੀਸਨ ਨੂੰ ਦਿੱਤੀ ਗਈ ਹੈ। ਇਹ ਕਮੇਟੀ 4 ਨਵੰਬਰ ਨੂੰ ਮੀਟਿੰਗ ਕਰਨ ਵਾਲੀ ਹੈ, ਜਿਸ ’ਚ ਸਬੰਧਿਤ ਪੱਖ ਆਪਣੇ ਵਿਚਾਰ ਰੱਖ ਸਕਦੇ ਹਨ। ਮੀਟਿੰਗ ’ਚ ਡਿਪਾਰਮੈਂਟ ਆਫ ਹੈਲਥ ਰਿਸਰਚ ਦੇ ਸਕੱਤਰ ਅਤੇ ਇੰਡੀਅਨ ਕੌਂਸਲ ਆਫ ਮੈਡੀਸਨ ਰਿਸਰਚ ਦੇ ਡੀ.ਜੀ. ਬਲਰਾਮ ਭਾਰਗਵ ਦੀ ਅਗਵਾਈ ਵਾਲੀ ਕਮੇਟੀ ਇਹ ਤੈਅ ਕਰੇਗੀ ਕਿ ਕਿਹੜੀ-ਕਿਹੜੀ ਦਵਾਈ ਸਹੀ ਕੁਆਲਿਟੀ ਨਾਲ ਲੋੜੀਂਦੀ ਮਾਤਰਾ ’ਚ ਉਪਲੱਬਧ ਹੋਣੀ ਚਾਹੀਦੀ ਹੈ।
ਕਈ ਦਵਾਈਆਂ ਹੋਣਗੀਆਂ ਲਿਸਟ ਤੋਂ ਬਾਹਰ
ਮੋਦੀ ਸਰਕਾਰ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਮੀਟਿੰਗ ’ਚ ਕੈਂਸਰ ਅਤੇ ਦਿਲ ਦੀਆਂ ਬੀਮਾਰੀਆਂ ਨਾਲ ਸਬੰਧਿਤ ਮਰੀਜ਼ਾਂ ਨੂੰ ਦਿੱਤੀਆਂ ਜਾਣ ਵਾਲੀਆਂ ਦਵਾਈਆਂ ਦੀ ਸ਼ਾਰਟ ਲਿਸਟਿੰਗ ਕਰਨ ’ਤੇ ਵਿਚਾਰ ਕੀਤਾ ਜਾਵੇਗਾ। ਇਨ੍ਹਾਂ ਦੋਵਾਂ ਕੈਟੇਗਰੀਆਂ ’ਚ ਬਹੁਤ ਸਾਰੀਆਂ ਨਵੀਆਂ ਦਵਾਈਆਂ ਆਈਆਂ ਹਨ। ਮਾਹਿਰਾਂ ਲਈ ਐਂਟੀਬਾਇਓਟਿਕ ਨੂੰ ਲੈ ਕੇ ਜੀਵਾਣੂਆਂ ’ਚ ਰੋਗ ਰੋਕੂ ਸਮਰੱਥਾ ਬਣਨ ਤੋਂ ਰੋਕਣਾ ਪਹਿਲਾ ਮਸਲਾ ਹੈ। ਲਿਸਟ ’ਚੋਂ ਕਈ ਦਵਾਈਆਂ ਨੂੰ ਬਾਹਰ ਕੱਢਿਆ ਜਾ ਸਕਦਾ ਹੈ, ਜੋ ਭਾਰਤ ’ਚ ਮਰੀਜ਼ਾਂ ’ਤੇ ਪ੍ਰਭਾਵਸ਼ਾਲੀ ਨਹੀਂ ਰਹਿ ਗਈਆਂ ਹਨ।
ਕੀ ਹਨ ਮੌਜੂਦਾ ਨਿਯਮ
ਨੈਸ਼ਨਲ ਲਿਸਟ ਆਫ ਅਸੈਂਸ਼ੀਅਲ ਮੈਡੀਸਨ ’ਚ ਸ਼ਾਮਲ ਦਵਾਈਆਂ ਅਤੇ ਉਪਕਰਨ ਇਸ ਕਮੇਟੀ ਵਲੋਂ ਤੈਅ ਕੀਤੀ ਕੀਮਤ ’ਤੇ ਵੇਚੇ ਜਾ ਸਕਦੇ ਹਨ। ਨਾਨ-ਸ਼ੈਡਿਊਲ ਲਿਸਟ ਵਾਲੀਆਂ ਦਵਾਈਆਂ ਦੀਆਂ ਕੀਮਤਾਂ ’ਚ ਹਰ ਸਾਲ 10 ਫੀਸਦੀ ਦੇ ਵਾਧੇ ਦੀ ਇਜਾਜ਼ਤ ਹੈ। ਇਸ ਕਮੇਟੀ ਲਈ ਹਿੱਸੇਦਾਰਾਂ ਦੀ ਪਹਿਲੀ ਮੀਟਿੰਗ ਜੁਲਾਈ ’ਚ ਹੋਈ। ਉਸ ਮੀਟਿੰਗ ’ਚ ਦਵਾਈ ਕੰਪਨੀਆਂ, ਫਾਰਮਾ ਲਾਬੀ ਗਰੁੱਪ ਅਤੇ ਨਾਨ ਪ੍ਰਾਫਿਟ ਆਰਗੇਨਾਈਜ਼ੇਸ਼ਨ ਦੇ ਪ੍ਰਤੀਨਿਧੀ ਸ਼ਾਮਲ ਸਨ।
ਇਸ ਮਾਮਲੇ ’ਚ ਮਾਹਿਰਾਂ ਤੋਂ ਕੈਂਸਰ, ਦਿਲ ਦੀਆਂ ਬੀਮਾਰੀਆਂ ਦੇ ਇਲਾਜ ਲਈ ਕੰਮ ਆਉਣ ਵਾਲੀਆਂ ਦਵਾਈਆਂ ਆਦਿ ਦੀ ਜਾਣਕਾਰੀ ਮੰਗੀ ਗਈ ਸੀ। ਇਸ ਦੇ ਤਹਿਤ ਐੱਨ.ਐੱਲ.ਈ.ਐੱਮ. ਕਮੇਟੀ 2015 ਦੀ ਸਮੀਖਿਆ ਵੀ ਕਰਵਾਈ ਗਈ ਸੀ। ਇਸ ਦੇ ਤਹਿਤ 3 ਸਾਲ ਦੀ ਸਮੀਖਿਆ ਹੁੰਦੀ ਹੈ।


Sunny Mehra

Content Editor

Related News