ਪਤੀ ਨੂੰ ਨੌਕਰੀ ਤੋਂ ਹਟਾਉਣ ਦੀ ਧਮਕੀ ਦੇ ਕੇ ਕਲੈਕਟਰ ਨੇ ਕੀਤਾ ਬਲਾਤਕਾਰ
Thursday, Jun 04, 2020 - 11:07 PM (IST)

ਰਾਏਪੁਰ (ਭਾਸ਼ਾ)- ਛੱਤੀਸਗੜ੍ਹ ਦੇ ਜਾਂਜਗੀਰ ਚਾਂਪਾ ਜ਼ਿਲ੍ਹੇ ਦੇ ਕਲੈਕਟਰ ਦੇ ਵਿਰੁੱਧ ਬਲਾਤਕਾਰ ਦਾ ਮਾਮਲਾ ਦਰਜ ਹੋਣ ਤੋਂ ਬਾਅਦ ਮੁੱਖ ਮੰਤਰੀ ਭੂਪੇਸ਼ ਬਘੇਲ ਨੇ ਅਧਿਕਾਰੀ ਨੂੰ ਮੁਅੱਤਲ ਕਰਨ ਤੇ ਉੱਚ ਪੱਧਰੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ।
ਪੁਲਸ ਨੇ ਦੱਸਿਆ ਕਿ 33 ਸਾਲਾ ਪੀੜਤ ਮਹਿਲਾ ਨੇ ਜਾਂਜਗੀਰ ਚਾਂਪਾ ਜ਼ਿਲ੍ਹੇ ਦੀ ਪੁਲਸ ਸੁਪਰਡੈਂਟ ਪਾਰੂਲ ਮਾਥੁਰ ਦੇ ਸਾਹਮਣੇ ਪੇਸ਼ ਹੋ ਕੇ ਲਿਖਤੀ ਅਰਜ਼ੀ 'ਚ ਦੋਸ਼ ਲਗਾਇਆ ਕਿ 15 ਮਈ ਨੂੰ ਕਲੈਕਟਰ ਜਨਕ ਪ੍ਰਸਾਦ ਪਾਠਕ ਨੇ ਉਸਦੇ ਪਤੀ ਨੂੰ ਨੌਕਰੀ ਤੋਂ ਬਰਖਾਸਤ ਕਰਨ ਦੀ ਧਮਕੀ ਦੇ ਕੇ ਕਲੈਕਟ੍ਰੇਟ ਪਰਿਸਰ 'ਚ ਉਸ ਨਾਲ ਬਲਾਤਕਾਰ ਕੀਤਾ। ਮਹਿਲਾ ਦਾ ਪਤੀ ਸਰਕਾਰੀ ਵਿਭਾਗ 'ਚ ਹੈ। ਮਹਿਲਾ ਨੇ ਇਹ ਦੋਸ਼ ਵੀ ਲਗਾਇਆ ਕਿ ਪਾਠਕ ਨੇ ਉਸਦੇ ਮੋਬਾਈਲ 'ਤੇ ਅਸ਼ਲੀਲ ਮੈਸੇਜ਼ ਵੀ ਭੇਜੇ ।