ਇਸਰੋ ਦੇ ਇਕ ਵਿਗਿਆਨੀ ਦੇ ਬੇਟੇ ਦੀ ਸੜੀ ਹੋਈ ਲਾਸ਼ ਮਿਲੀ

Saturday, Jul 03, 2021 - 02:30 AM (IST)

ਇਸਰੋ ਦੇ ਇਕ ਵਿਗਿਆਨੀ ਦੇ ਬੇਟੇ ਦੀ ਸੜੀ ਹੋਈ ਲਾਸ਼ ਮਿਲੀ

ਚੇਨਈ – ਆਈ. ਆਈ.ਟੀ. ਮਦਰਾਸ ਦੇ ਇਕ ਆਰਜ਼ੀ ਸਟਾਫ ਮੈਂਬਰ ਊਨੀਕ੍ਰਿਸ਼ਨਨ ਨਾਇਰ ਦੀ ਸੜੀ ਹੋਈ ਲਾਸ਼ ਵੀਰਵਾਰ ਰਾਤ ਆਈ.ਆਈ.ਟੀ. ਕੰਪਲੈਕਸ ਦੇ ਹਾਕੀ ਮੈਦਾਨ ਵਿਚੋਂ ਬਰਾਮਦ ਕੀਤੀ ਗਈ। ਊਨੀਕ੍ਰਿਸ਼ਨਨ ਇਸਰੋ ਦੇ ਇਕ ਵਿਗਿਆਨੀ ਰੇਘੁ ਦੇ ਬੇਟੇ ਸਨ। ਰੇਘੁ ਤਿਰੁਵਨੰਤਪੁਰਮ ਵਿਚ ਸੀਨੀਅਰ ਵਿਗਿਆਨੀ ਹਨ।

ਮਿਲੀਆਂ ਖਬਰਾਂ ਮੁਤਾਬਕ ਨਾਇਰ ਵੀਰਵਾਰ ਆਈ.ਆਈ.ਟੀ. ਕੰਪਲੈਕਸ ਵਿਖੇ ਪਰਤੇ ਅਤੇ ਉਸ ਤੋਂ ਕੁਝ ਘੰਟਿਆਂ ਅੰਦਰ ਉਨ੍ਹਾਂ ਦੀ ਲਾਸ਼ ਮਿਲੀ। ਲਾਸ਼ ਨੂੰ ਪੁਲਸ ਨੇ ਪੋਸਟਮਾਰਟਮ ਲਈ ਹਸਪਤਾਲ ਭੇਜਿਆ। ਪੁਲਸ ਸੂਤਰਾਂ ਨੇ ਦੱਸਿਆ ਕਿ ਐੱਫ. ਆਈ. ਆਰ. ਵਿਚ ਪੈਟਰੋਲ ਛਿੜਕ ਕੇ ਆਤਮਹੱਤਿਆ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ- ਹੁਣ ਗਰਭਵਤੀ ਔਰਤਾਂ ਨੂੰ ਵੀ ਲੱਗੇਗਾ ਕੋਰੋਨਾ ਟੀਕਾ, ਸਿਹਤ ਮੰਤਰਾਲਾ ਨੇ ਦਿੱਤੀ ਮਨਜ਼ੂਰੀ

ਫੋਰੈਂਸਿਕ ਮਾਹਿਰਾਂ ਨੂੰ ਘਟਨਾ ਵਾਲੀ ਥਾਂ ਤੋਂ ਪਾਣੀ ਦੀਆਂ ਕੁਝ ਬੋਤਲਾਂ ਅਤੇ ਪੈਟਰੋਲ ਮਿਲਿਆ ਹੈ। ਮ੍ਰਿਤਕ ਦੇ ਨਿਵਾਸ ਤੋਂ 12 ਪੰਨਿਆਂ ਦਾ ਸੁਸਾਈਡ ਨੋਟ ਵੀ ਬਰਾਮਦ ਹੋਇਆ ਹੈ। ਇਸ ਵਿਚ ਲਿਖਿਆ ਹੋਇਆ ਹੈ ਕਿ ਮੈਨੂੰ ਨਹੀਂ ਪਤਾ ਕਿ ਮੈਂ ਕੀ ਕਰ ਰਿਹਾ ਹਾਂ। ਮੈਂ ਬਹੁਤ ਉਦਾਸ ਹਾਂ। ਮੇਰੀ ਮੌਤ ਲਈ ਕੋਈ ਜ਼ਿੰਮੇਵਾਰ ਨਹੀਂ ਹੈ। ਪੁਲਸ ਨੇ ਧਾਰਾ 174 ਅਧੀਨ ਮਾਮਲਾ ਦਰਜ ਕਰ ਕੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News