ਅਯੁੱਧਿਆ ''ਚ ਹਜ਼ਾਰਾਂ ਲਾਈਟਾਂ ਦੀ ਚੋਰੀ ਦਾ ਮਾਮਲਾ : ਠੇਕੇਦਾਰਾਂ ''ਤੇ ਦਰਜ ਹੋਵੇਗਾ ਧੋਖਾਧੜੀ ਦਾ ਕੇਸ
Thursday, Aug 15, 2024 - 07:51 AM (IST)
ਅਯੁੱਧਿਆ (ਯੂਪੀ) : ਅਯੁੱਧਿਆ ਵਿਚ ਉੱਚ ਸੁਰੱਖਿਆ ਵਾਲੇ ਖੇਤਰ ਵਿਚ ਸਥਿਤ ਭਗਤੀਪਥ ਅਤੇ ਰਾਮਪਥ ਵਿਚ ਲਗਪਗ 3,800 'ਬਾਂਸ' ਅਤੇ 36 'ਪ੍ਰੋਜੈਕਟਰ ਲਾਈਟਾਂ', ਜਿਨ੍ਹਾਂ ਦੀ ਕੀਮਤ 50 ਲੱਖ ਰੁਪਏ ਤੋਂ ਵੱਧ ਹੈ, ਕਥਿਤ ਤੌਰ 'ਤੇ ਚੋਰੀ ਹੋ ਗਈਆਂ। ਇਸ ਨੂੰ ਲੈ ਕੇ ਸਥਾਨਕ ਪ੍ਰਸ਼ਾਸਨ ਨੇ ਬੁੱਧਵਾਰ ਨੂੰ ਕਿਹਾ ਕਿ ਧੋਖਾਧੜੀ ਦੇ ਦੋਸ਼ 'ਚ ਠੇਕੇਦਾਰਾਂ ਖਿਲਾਫ ਮਾਮਲਾ ਦਰਜ ਕੀਤਾ ਜਾਵੇਗਾ। ਇਸ ਮੁੱਦੇ 'ਤੇ ਇਲਜ਼ਾਮ ਅਤੇ ਜਵਾਬੀ ਦੋਸ਼ ਸ਼ੁਰੂ ਹੋਣ ਤੋਂ ਬਾਅਦ ਅਯੁੱਧਿਆ ਪ੍ਰਸ਼ਾਸਨ ਨੇ ਦਾਅਵਾ ਕੀਤਾ ਕਿ ਜਿਹੜੀਆਂ ਲਾਈਟਾਂ ਚੋਰੀ ਹੋਈਆਂ ਦੱਸੀਆਂ ਜਾ ਰਹੀਆਂ ਹਨ, ਉਹ ਸ਼ਾਇਦ ਕਦੇ ਨਹੀਂ ਲਗਾਈਆਂ ਗਈਆਂ ਸਨ।
ਅਯੁੱਧਿਆ ਵਿਕਾਸ ਅਥਾਰਟੀ ਦੇ ਚੇਅਰਮੈਨ ਗੌਰਵ ਦਿਆਲ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਸੀਂ 3800 'ਬੈਂਬੂ ਲਾਈਟਾਂ' ਅਤੇ 36 'ਗੋਬੋ ਪ੍ਰੋਜੈਕਟਰ ਲਾਈਟਾਂ' ਚੋਰੀ ਹੋਣ ਦੇ ਦੋਸ਼ 'ਚ ਠੇਕੇਦਾਰਾਂ ਖਿਲਾਫ ਮਾਮਲਾ ਦਰਜ ਕਰਨ ਦਾ ਫੈਸਲਾ ਕੀਤਾ ਹੈ। ਸਮਾਜਵਾਦੀ ਪਾਰਟੀ (ਸਪਾ) ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਇਸ ਘਟਨਾ ਨੂੰ ਲੈ ਕੇ ਸਰਕਾਰ 'ਤੇ ਚੁਟਕੀ ਲੈਂਦਿਆਂ ਕਿਹਾ ਕਿ ਚੋਰਾਂ ਨੇ ਅਯੁੱਧਿਆ 'ਚ ਕਾਨੂੰਨ ਵਿਵਸਥਾ ਨੂੰ ਵਿਗਾੜ ਦਿੱਤਾ ਹੈ। ਅਯੁੱਧਿਆ ਵਿਕਾਸ ਅਥਾਰਟੀ ਦੁਆਰਾ ਦਿੱਤੇ ਗਏ ਇਕਰਾਰਨਾਮੇ ਦੇ ਤਹਿਤ ਯਸ਼ ਇੰਟਰਪ੍ਰਾਈਜਿਜ਼ ਅਤੇ ਕ੍ਰਿਸ਼ਨਾ ਆਟੋਮੋਬਾਈਲਜ਼ ਦੁਆਰਾ ਰਾਮਪਥ ਦੇ ਰੁੱਖਾਂ 'ਤੇ 6,400 'ਬਾਂਸ ਲਾਈਟਾਂ' ਅਤੇ ਭਗਤੀਪਥ 'ਤੇ 96 'ਗੋਬੋ ਪ੍ਰੋਜੈਕਟਰ ਲਾਈਟਾਂ' ਲਗਾਈਆਂ ਗਈਆਂ ਸਨ।
ਫਰਮ ਦੇ ਨੁਮਾਇੰਦੇ ਸ਼ੇਖਰ ਸ਼ਰਮਾ ਅਨੁਸਾਰ ਰਾਮਪਥ ਅਤੇ ਭਗਤੀਪਥ 'ਤੇ ਲਗਾਈਆਂ 3,800 'ਬਾਂਬੋ ਲਾਈਟਾਂ' ਅਤੇ 36 'ਗੋਬੋ ਪ੍ਰੋਜੈਕਟਰ ਲਾਈਟਾਂ' ਚੋਰੀ ਹੋ ਗਈਆਂ ਹਨ। ਉਸ ਵੱਲੋਂ ਰਾਮ ਜਨਮ ਭੂਮੀ ਥਾਣੇ ਵਿਚ ਕੇਸ ਦਰਜ ਕਰ ਲਿਆ ਗਿਆ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8