ਬਿਜ਼ਨਸਮੈਨ ਦੀ ਪਤਨੀ ਦਾ ਕਤਲ, ਦਰਵਾਜ਼ਾ ਖੋਲਦੇ ਹੀ ਸ਼ੌਰ ਮਚਾ ਕੇ ਭੱਜੀ ਬੇਟੀ

07/13/2017 4:46:40 PM

ਕਾਨਪੁਰ—  ਇੱਥੇ ਇਕ ਬਿਜ਼ਨਸਮੈਨ ਦੀ ਪਤਨੀ ਦਾ ਦਿਨ ਦਹਾੜੇ ਘਰ 'ਚ ਦਾਖ਼ਲ ਹੋ ਕੇ ਕਤਲ ਕਰ ਦਿੱਤਾ। ਡਰਾਇੰਗ ਰੂਮ 'ਚ ਔਰਤ ਦੀ ਲਾਸ਼ ਖੂਨ ਨਾਲ ਲਥਪਥ ਪਈ ਸੀ। ਟੀਚਰ ਬੇਟੀ ਨੇ ਜਿਸ ਤਰ੍ਹਾਂ ਹੀ ਦਰਵਾਜ਼ਾ ਖੋਲ੍ਹਿਆ, ਅੰਦਰ ਦਾ ਨਜ਼ਾਰਾ ਦੇਖ ਕੇ ਚੀਕਦੇ ਹੋਏ ਬਾਹਰ ਆ ਗਈ। ਬੇਟੀ ਦੀ ਆਵਾਜ਼ ਸੁਣ ਕੇ ਗੁਆਂਢੀ ਵੀ ਮੌਕੇ 'ਤੇ ਪੁੱਜੇ ਅਤੇ ਪੁਲਸ ਨੂੰ ਸੂਚਨਾ ਦਿੱਤੀ। ਮਾਮਲਾ ਕਾਨਪੁਰ ਦੇ ਰਾਣੀਘਾਟ ਇਲਾਕੇ ਦਾ ਹੈ। ਇੱਥੇ ਅਰੁਣ ਕੁਮਾਰ ਕੇਜਰੀਵਾਲ ਪਤਨੀ ਨਿਸ਼ਾ, ਦੋ ਬੇਟੀਆਂ ਸੋਲਾਨੀ-ਸੋਨਮ ਅਤੇ ਬੇਟੇ ਕ੍ਰਿਸ਼ਨਾ ਨਾਲ ਰਹਿੰਦੇ ਹਨ। ਅਰੁਣ ਇਕ ਬਿਜ਼ਨਸਮੈਨ ਹੈ ਅਤੇ ਬੇਟਾ ਵੀ ਇਸ 'ਚ ਹੱਥ ਵਟਾਉਂਦਾ ਹੈ। ਵੱਡੀ ਬੇਟੀ ਸੋਨਮ ਇੰਡੀਅਨ ਆਇਲ ਕਾਰਪੋਰਸ਼ੇਨ ਲਖਨਊ ਜਾਬ ਕਰਦੀ ਹੈ। ਦੂਜੀ ਬੇਟੀ ਟੀਚਰ ਹੈ। ਗੁਆਂਢੀਆਂ ਦਾ ਕਹਿਣਾ ਹੈ ਕਿ ਕਰੀਬ 2ਵਜੇ ਇਨ੍ਹਾਂ ਦੇ ਘਰ ਨੌਕਰਾਣੀ ਸ਼ਾਂਤੀ ਕੰਮ ਕਰਕੇ ਨਿਕਲੀ ਸੀ। ਸ਼ਾਮ 5 ਵਜੇ ਸੋਨਾਲੀ ਸੂਕਲ ਤੋਂ ਪੜਾ ਕੇ ਵਾਪਸ ਆਈ। ਘਰ ਆਉਂਦੇ ਹੀ ਡਰਾਇੰਗ ਰੂਮ 'ਚ ਖੂਨ ਨਾਲ ਲਥਪਥ ਲਾਸ਼ ਦੇਖੀ ਤਾਂ ਚੀਕਦੇ ਹੋਏ ਬਾਹਰ ਨਿਕਲ ਗਈ। ਇਸ ਦੇ ਬਾਅਦ ਅਸੀਂ ਲੋਕ ਵੀ ਉਥੇ ਪੁੱਜੇ। ਅਰੁਣ ਅਤੇ ਪੁਲਸ ਨੂੰ ਜਾਣਕਾਰੀ ਦਿੱਤੀ। ਮ੍ਰਿਤਕਾ ਦੀ ਵੱਡੀ ਬੇਟੀ ਦੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸੀ। ਘਰ 'ਚ 4 ਨੌਕਰ ਕੰਮ ਕਰਦੇ ਹਨ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਡੀ.ਆਈ .ਜੀ ਸੋਨੀਆ ਸਿੰਘ ਦਾ ਕਹਿਣਾ ਹੈ ਕਿ ਕਤਲ 3.30 ਤੋਂ 5 ਵਜੇ ਵਿਚਕਾਰ ਹੋਇਆ ਹੈ। ਸਿਰ 'ਤੇ ਕਿਸੇ ਭਾਰੀ ਚੀਜ਼ ਨਾਲ ਵਾਰ ਕੀਤਾ ਗਿਆ ਹੈ। ਮਰਨ ਤੋਂ ਪਹਿਲੇ ਔਰਤ ਡਰਾਇੰਗ ਟੇਬਲ 'ਤੇ ਬੈਠੀ ਅੰਬ ਅਤੇ ਬਰੈਡ ਖਾ ਰਹੀ ਸੀ। ਸ਼ੁਰੂਆਤੀ ਜਾਂਚ 'ਚ ਲੁੱਟ ਦੀ ਹੁਣ ਤੱਕ ਕੋਈ ਜਾਣਕਾਰੀ ਨਹੀਂ ਮਿਲੀ ਹੈ।


Related News