ਗੰਗਾ ''ਚ ਸਮਾ ਗਿਆ ਕਰੋੜਾਂ ਦੀ ਲਾਗਤ ਨਾਲ ਬਣ ਰਿਹਾ ਨਿਰਮਾਣ ਅਧੀਨ ਪੁਲ

Saturday, Aug 17, 2024 - 11:02 AM (IST)

ਗੰਗਾ ''ਚ ਸਮਾ ਗਿਆ ਕਰੋੜਾਂ ਦੀ ਲਾਗਤ ਨਾਲ ਬਣ ਰਿਹਾ ਨਿਰਮਾਣ ਅਧੀਨ ਪੁਲ

ਭਾਗਲਪੁਰ (ਵਾਰਤਾ)- ਬਿਹਾਰ ਦੇ ਭਾਗਲਪੁਰ ਜ਼ਿਲ੍ਹੇ 'ਚ ਅੱਜ ਯਾਨੀ ਸ਼ਨੀਵਾਰ ਸਵੇਰੇ ਕਰੋੜਾਂ ਰੁਪਏ ਦੀ ਲਾਗਤ ਬਣ ਰਿਹਾ ਨਿਰਮਾਣ ਅਧੀਨ ਸੁਲਤਾਨਗੰਜ-ਅਗੁਵਾਨੀ ਘਾਟ ਗੰਗਾ ਪੁਲ ਦਾ ਸੁਪਰ ਸਟ੍ਰਕਚਰ ਅਚਾਨਕ ਢਹਿ ਗਿਆ। ਅਧਿਕਾਰਤ ਸੂਤਰਾਂ ਨੇ ਇੱਥੇ ਦੱਸਿਆ ਕਿ ਨਿਰਮਾਣ ਅਧੀਨ ਸੁਲਤਾਨਗੰਜ-ਅਗੁਵਾਨੀ ਘਾਟ ਗੰਗਾ ਪੁਲ ਦਾ ਪਿਲਰ ਸੰਖਿਆ 9 ਅਤੇ 10 ਦਰਮਿਆਨ ਦਾ ਸੁਪਰ ਸਟ੍ਰਕਚਰ (ਸਪੋਰਟ ਸਿਸਟਮ) ਇਕ ਜ਼ੋਰਦਾਰ ਆਵਾਜ਼ ਨਾਲ ਸ਼ਨੀਵਾਰ ਸਵੇਰੇ ਡਿੱਗ ਗਿਆ ਅਤੇ ਗੰਗਾ 'ਚ ਸਮਾ ਗਿਆ। ਇਸ ਹਾਦਸੇ 'ਚ ਕਿਸੇ ਦੇ ਹਤਾਹਤ ਹੋਣ ਦੀ ਸੂਚਨਾ ਨਹੀਂ ਹੈ। ਇਸ ਪੁਲ ਦਾ ਨਿਰਮਾਣ ਐੱਸ.ਪੀ. ਸਿੰਗਲਾ ਕੰਪਨੀ ਕਰ ਰਹੀ ਹੈ।

ਸੂਤਰਾਂ ਨੇ ਦੱਸਿਆ ਕਿ ਇਸ ਹਾਦਸੇ ਤੋਂ ਬਾਅਦ ਪੁਲ ਦੇ ਨਿਰਮਾਣ ਕੰਮ ਨੂੰ ਰੋਕ ਦਿੱਤਾ ਗਿਆ ਹੈ। ਕੰਪਨੀ, ਰਾਜ ਪੁਲ ਨਿਰਮਾਣ ਨਿਗਮ ਦੇ ਅਧਿਕਾਰੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਲੋਕ ਮੌਕੇ 'ਤੇ ਪਹੁੰਚ ਗਏ ਹਨ। ਦੱਸਣਯੋਗ ਹੈ ਕਿ 1710.77 ਕਰੋੜ ਰੁਪਏ ਦੀ ਲਾਗਤ ਵਾਲੇ ਇਸ ਗੰਗਾ ਪੁਲ ਦਾ ਨਿਰਮਆਣ ਕੰਮ 2015 ਤੋਂ ਚੱਲ ਰਿਹਾ ਹੈ। ਸਾਲ 2014 'ਚ ਮੁੱਖ ਮੰਤਰੀ ਨਿਤੀਸ਼ ਕੁਮਾਰ ਵਲੋਂ ਇਸ ਦਾ ਨੀਂਹ ਪੱਥ ਰੱਖਿਆ ਗਿਆ ਸੀ। ਇਸ ਤੋਂ ਪਹਿਲਾਂ ਸਾਲ 2022 'ਚ ਪੁਲ ਦਾ ਪਿਲਰ ਸੰਖਿਆ 5 ਅਤੇ ਸਾਲ 2023 'ਚ ਪਿਲਰ ਸੰਖਿਆ 9,10,11,12 ਦਾ ਸੁਪਰ ਸਟ੍ਰਕਚਰ ਢਹਿ ਗਿਆ ਸੀ। ਇਸ ਤੋਂ ਬਾਅਦ ਇਸ ਪੁਲ ਦੇ ਚਾਲੂ ਹੋਣ ਦੀ ਮਿਆਦ ਵਧਦੀ ਜਾ ਰਹੀ ਹੈ। ਸਾਲ 2026 'ਚ ਪੁਲ ਨੂੰ ਚਾਲੂ ਕਰਨ ਦਾ ਸਮਾਂ ਤੈਅ ਕੀਤਾ ਗਿਆ ਹੈ ਪਰ ਇਸ ਹਾਦਸੇ ਤੋਂ ਬਾਅਦ ਇਸ 'ਚ ਵੀ ਖ਼ਦਸ਼ਾ ਪੈਦਾ ਹੋ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News