''ਬਲਿਊ ਵ੍ਹੇਲ'' ਖੇਡ ਦੇ ਚੈਲੇਂਜ ਨੂੰ ਪੂਰਾ ਕਰਨ ਲਈ ਬੱਚੇ ਨੇ ਟ੍ਰੇਨ ਦੇ ਅੱਗੇ ਲਗਾਈ ਛਾਲ, ਮੌਤ

09/24/2017 5:56:04 PM

ਸ਼ਾਮਲੀ— ਸ਼ਾਮਲੀ 'ਚ 7ਵੀਂ ਕਲਾਸ 'ਚ ਪੜ੍ਹਨ ਵਾਲੇ ਇਕ ਵਿਦਿਆਰਥੀ ਦੀ ਖੁਦਕੁਸ਼ੀ ਕਰਨ ਮਾਮਲਾ ਸਾਹਮਣੇ ਆਇਆ ਹੈ। ਵਿਦਿਆਰਥੀ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਮ੍ਰਿਤਕ ਵਿਦਿਆਰਥੀ 'ਬਲਿਊ ਵ੍ਹੇਲ' ਗੇਮ ਖੇਡਦਾ ਸੀ ਪਰ ਪਰਿਵਾਰ ਨੂੰ ਇਸ ਦੀ ਜਾਣਕਾਰੀ ਨਹੀਂ ਸੀ। ਘਟਨਾ ਕਾਂਧਲਾ ਇਲਾਕੇ ਦੀ ਹੈ, ਦੱਸਣਾ ਚਾਹੁੰਦੇ ਹਾਂ ਕਿ ਮ੍ਰਿਤਕ ਨਿਸ਼ਾਂਤ ਨੇ ਬੀਤੇ ਸ਼ੁੱਕਰਵਾਰ ਦੇਰ ਰਾਤ ਟ੍ਰੇਨ ਦੇ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਦੱਸਿਆ ਜਾ ਰਿਹਾ ਹੈ ਕਿ 'ਬਲਿਊ ਵ੍ਹੇਲ' ਗੇਮ ਨੂੰ ਖੇਡਣ ਤੋਂ ਬਾਅਦ ਹੀ ਨਿਸ਼ਾਂਤ ਨੂੰ ਹੀਰੇ-ਜਵਾਰਤ ਮਿਲਣ ਦੀ ਗੱਲ ਕਹੀ ਗਈ ਸੀ।
ਮ੍ਰਿਤਕ ਨਿਸ਼ਾਂਤ ਦੇ ਘਰਦਿਆਂ ਨੇ ਦੱਸਿਆ ਹੈ ਕਿ ਪਿੰਡ ਦੇ ਇਕ ਬੱਕਰੀ ਚਰਾਉਣ ਵਾਲੇ ਨੇ ਜਾਣਕਾਰੀ ਦਿੱਤੀ ਕਿ ਰੇਲ ਲਾਈਨ 'ਤੇ ਇਕ ਬੱਚਾ ਕੱਟ ਕੇ ਮਰਿਆ ਹੋਇਆ ਹੈ। ਬੱਚੇ ਦੀ ਮੌਤ ਦੀ ਖ਼ਬਰ ਨਾਲ ਪਿੰਡ 'ਚ ਸਨਸਨੀ ਫੈਲ ਗਈ ਹੈ। ਸੂਚਨਾ 'ਤੇ ਪਹੁੰਚੀ ਪੁਲਸ ਨੇ ਬੱਚੇ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਘਰਦਿਆਂ 'ਚ ਮਚੇ ਕੋਹਰਾਮ ਨੂੰ ਦੇਖ ਕੇ ਉਸ ਨਾਲ ਪੜ੍ਹਨ ਵਾਲੇ ਵਿਦਿਆਰਥੀ ਵਿਪੁਲ ਨੇ ਦੱਸਿਆ ਕਿ ਇਹ ਸਭ 'ਬਲਿਊ ਵ੍ਹੇਲ' ਗੇਮ ਕਾਰਨ ਹੋਇਆ ਹੈ। ਅਸੀਂ 3 ਦੋਸਤ ਇਹ ਗੇਮ ਖੇਡ ਰਹੇ ਸੀ, ਜਿਨ੍ਹਾਂ 'ਚ ਮੈਂ 28ਵੀਂ ਸਟੇਜ਼ 'ਤੇ ਸੀ ਅਤੇ ਦੂਜਾ 23ਵੀਂ ਸਟੇਜ਼ 'ਤੇ ਨਿਸ਼ਾਂਤ 49ਵੀਂ ਸਟੇਜ਼ 'ਤੇ ਪਹੁੰਚਿਆਂ ਸੀ।
ਜ਼ਿਕਰਯੋਗ ਹੈ ਕਿ ਖੂਨੀ 'ਬਲਿਊ ਵ੍ਹੇਲ' ਗੇਮ ਦੇਸ਼ ਅਤੇ ਅਤੇ ਦੁਨੀਆ 'ਚ ਲਗਾਤਾਰ ਬੱਚਿਆਂ ਅਤੇ ਨੌਜਵਾਨਾਂ ਦੀ ਜਾਨ ਲੈ ਰਹੀ ਹੈ। ਕਈਆਂ ਬੱਚਿਆਂ ਨੇ ਇਸ ਖੇਡ ਦੇ ਚੱਕਰ 'ਚ ਮੌਤ ਨੂੰ ਗਲ ਨਾਲ ਲਗਾ ਲਿਆ, ਨਾਲ ਹੀ ਬੱਚਿਆ ਦੇ ਸੁਸਾਇਡ ਕਰਨ ਦਾ ਇਹ ਸਿਲਾਸਿਲਾ ਅਜੇ ਤੱਕ ਘੱਟ ਨਹੀਂ ਰਿਹਾ ਹੈ।


Related News