ਪਿਆਰ ''ਚ ਅੰਨ੍ਹੇ ਪੁਲਸ ਵਾਲੇ ਨੇ ਗਰਲਫਰੈਂਡ ਲਈ ਪਤਨੀ ਨੂੰ ਦਿੱਤੀ ਦਰਦਨਾਕ ਮੌਤ!

07/18/2017 5:09:31 PM

ਪਟਨਾ—ਬਿਹਾਰ 'ਚ ਪਿਆਰ ਦੇ ਅੰਨ੍ਹੇ ਪੁਲਸ ਵਾਲੇ ਦੀ ਖੌਫਨਾਕ ਕਰਤੂਤ ਸਾਹਮਣੇ ਆਈ ਹੈ, ਜਿਸ ਨੇ ਗਰਲਫਰੈਂਡ ਲਈ ਆਪਣੀ ਪਤਨੀ ਨੂੰ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰ ਦਿੱਤਾ। ਗੋਪਾਲਗੰਜ ਜ਼ਿਲੇ ਦੇ ਰਹਿਣ ਵਾਲੇ ਸੰਤੋਸ਼ ਕੁਮਾਰ ਦਾ ਵਿਆਹ 10 ਸਾਲ ਪਹਿਲਾਂ ਹੋਇਆ ਸੀ। ਵਿਆਹ ਦੇ ਕੁਝ ਸਾਲ ਤੱਕ ਇਨ੍ਹਾਂ ਦਾ ਰਿਸ਼ਤਾ ਵਧੀਆ ਚੱਲਿਆ, ਪਰ ਅਚਾਨਕ ਸੰਤੋਸ਼ ਦੇ ਜੀਵਨ 'ਚ ਇਕ ਦੂਜੀ ਲੜਕੀ ਆ ਗਈ ਅਤੇ ਪਤਨੀ ਦੀ ਅਹਿਮੀਅਤ ਘੱਟ ਹੋਣ ਲੱਗੀ। ਜਦੋਂ ਪਰਿਵਾਰ ਨੂੰ ਇਸ ਗੱਲ ਦਾ ਪਤਾ ਚੱਲਿਆ ਤਾਂ ਉਨ੍ਹਾਂ ਨੇ ਇਸ ਦਾ ਵਿਰੋਧ ਕੀਤਾ। ਇਸ ਨਾਲ ਗੁੱਸੇ 'ਚ ਆਏ ਸੰਤੋਸ਼ ਪਤਨੀ ਨਾਲ ਮਾਰਕੁੱਟ ਕਰਨ ਲੱਗਾ, ਜਿਸ ਤੋਂ ਦੁਖੀ ਹੋ ਕੇ ਉਹ ਪੇਕੇ ਚਲੀ ਗਈ।
ਇਸ 'ਚ ਸੰਤੋਸ਼ ਨੇ ਗਰਲਫਰੈਂਡ ਨਾਲ ਵਿਆਹ ਕਰਨ ਦੀ ਗੱਲ ਕੀਤੀ ਤਾਂ ਉਸ ਨੇ ਉਸ ਦੇ ਸਾਹਮਣੇ ਸ਼ਰਤ ਰੱਖੀ ਕਿ ਉਹ ਉਸ ਨਾਲ ਉਸ ਵੇਲੇ ਵਿਆਹ ਲਈ ਹਾਂ ਕਰੇਗੀ, ਜਦੋਂ ਉਹ ਪਹਿਲੀ ਪਤਨੀ ਨੂੰ ਰਸਤੇ ਤੋਂ ਹਟਾ ਦੇਵੇਗਾ। ਪਿਆਰ 'ਚ ਦੀਵਾਨਾ ਹੋਇਆ ਸੰਤੋਸ਼ ਗਰਲਫਰੈਂਡ ਦੀ ਸ਼ਰਤ ਪੂਰੀ ਕਰਨ 'ਚ ਲੱਗ ਗਿਆ। ਐਤਵਾਰ ਰਾਤ ਆਪਣੇ ਬੱਚਿਆਂ ਨਾਲ ਸੰਗੀਤਾ ਘਰ 'ਚ ਸੁੱਤੀ ਹੋਈ ਸੀ ਤਾਂ ਉਸ ਦਾ ਪਤੀ ਸੰਤੋਸ਼ ਪਹੁੰਚਿਆ। ਕਾਫੀ ਦਿਨਾਂ ਬਾਅਦ ਸਹੁਰੇ ਆਏ ਸੰਤੋਸ਼ ਨੂੰ ਦੇਖ ਸਾਰੇ ਖੁਸ਼ ਹੋਏ। ਉਨ੍ਹਾਂ ਨੂੰ ਲੱਗਾ ਕਿ ਸ਼ਾਇਦ ਰਿਸ਼ਤੇ 'ਚ ਸੁਧਾਰ ਹੋ ਰਿਹਾ ਹੈ, ਪਰ ਜਦੋਂ ਤੱਕ ਲੋਕ ਕੁਝ ਸਮਝਦੇ ਸੰਤੋਸ਼ ਨੇ ਆਪਣੀ ਸਰਕਾਰੀ ਬੰਦੂਕ ਕੱਢ ਕੇ ਪਤਨੀ ਦੀ ਛਾਤੀ 'ਚ ਗੋਲੀ ਮਾਰ ਦਿੱਤੀ ਅਤੇ ਫਰਾਰ ਹੋ ਗਿਆ। ਇਕ ਲੜਕੀ ਦੇ ਪਿਆਰ 'ਚ ਉਸ ਨੇ ਆਪਣਾ ਹੱਸਦਾ-ਖੇਡਦਾ ਪਰਿਵਾਰ ਬਰਬਾਦ ਕਰ ਲਿਆ। ਮਾਮਲੇ ਦੀ ਜਾਣਕਾਰੀ ਮਿਲਦੇ ਹੀ ਮੌਕੇ 'ਤੇ ਪਹੁੰਚੀ ਪੁਲਸ ਨੇ ਲੜਕੀ ਦੇ ਰਿਸ਼ਤੇਦਾਰਾਂ ਦੇ ਬਿਆਨ ਦੇ ਆਧਾਰ 'ਤੇ ਮਾਮਲਾ ਦਰਜ ਕਰਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ ਹੈ।


Related News