ਕੱਲ੍ਹ ਦਿਖੇਗਾ 2022 ਦਾ ਸਭ ਤੋਂ ਵੱਡਾ ਸੁਪਰਮੂਨ, ਫਿਰ ਇਕ ਸਾਲ ਬਾਅਦ ਦੇਖਣ ਨੂੰ ਮਿਲੇਗਾ ਅਜਿਹਾ ਖ਼ੂਬਸੂਰਤ ਚੰਨ

Tuesday, Jul 12, 2022 - 02:41 PM (IST)

ਕੱਲ੍ਹ ਦਿਖੇਗਾ 2022 ਦਾ ਸਭ ਤੋਂ ਵੱਡਾ ਸੁਪਰਮੂਨ, ਫਿਰ ਇਕ ਸਾਲ ਬਾਅਦ ਦੇਖਣ ਨੂੰ ਮਿਲੇਗਾ ਅਜਿਹਾ ਖ਼ੂਬਸੂਰਤ ਚੰਨ

ਨੈਸ਼ਨਲ ਡੈਸਕ - ਬੁੱਧਵਾਰ 13 ਜੁਲਾਈ ਨੂੰ ਗੁਰੂ ਪੂਰਨਮਾਸ਼ੀ ਹੈ। ਇਸ ਦਿਨ ਚੰਨ ਪ੍ਰਿਥਵੀ ਦੇ ਬੇਹੱਦ ਕਰੀਬ ਹੋਵੇਗਾ। ਇਸ ਖਗੋਲੀ ਘਟਨਾ ਨੂੰ ਸੁਪਰਮੂਨ ਕਿਹਾ ਜਾਂਦਾ ਹੈ। ਚੰਨ ਪ੍ਰਿਥਵੀ ਤੋਂ ਸਿਰਫ 3,57,264 ਕਿਲੋਮੀਟਰ ਦੂਰ ਹੋਵੇਗਾ। ਇਸ ਦੌਰਾਨ ਜੇਕਰ ਮੌਸਮ ਅਨੁਕੂਲ ਹੋਵੇ ਤਾਂ ਚੰਦਰਮਾ ਜ਼ਿਆਦਾ ਚਮਕੀਲਾ ਅਤੇ ਜ਼ਿਆਦਾ ਵੱਡਾ ਦਿਖਾਈ ਦਿੰਦਾ ਹੈ। ਬੁੱਧਵਾਰ ਨੂੰ ਪੂਰਨਮਾਸ਼ੀ ਨੂੰ 'ਬਕ ਮੂਨ' ਨਾਂ ਦਿੱਤਾ ਗਿਆ ਹੈ। ਇਸ ਨੂੰ ਹਿਰਨ ਮੂਨ ਵੀ ਕਿਹਾ ਜਾਂਦਾ ਹੈ। 
ਅਜਿਹਾ ਸਾਲ ਦੇ ਉਸ ਸਮੇਂ ਦੇ ਸੰਦਰਭ 'ਚ ਕੀਤਾ ਗਿਆ ਹੈ ਜਦੋਂ ਹਿਰਨ ਦੇ ਨਵੇਂ ਸਿੰਗ ਉੱਗਦੇ ਹਨ। 14 ਜੂਨ ਨੂੰ ਦਿਖੇ ਸੁਪਰਮੂਨ ਨੂੰ 'ਸਟ੍ਰਾਬੇਰੀ ਮੂਨ' ਦਾ ਨਾਂ ਵੀ ਦਿੱਤਾ ਗਿਆ ਸੀ ਕਿਉਂਕਿ ਇਹ ਪੂਰਨਮਾਸ਼ੀ ਸਟ੍ਰਾਬੇਰੀ ਦੀ ਫਸਲ ਦੇ ਸਮੇਂ ਪੈਂਦੀ ਸੀ। ਦੁਨੀਆ ਭਰ 'ਚ ਇਸ ਦੇ ਹੋਰ ਨਾਮਾਂ 'ਚ ਥੰਡਰ ਮੂਨ ਅਤੇ ਵਿਰਟ ਮੂਨ ਸ਼ਾਮਲ ਹਨ।
ਮੂਲ ਅਮਰੀਕੀ ਇਸ ਨੂੰ ਸੈਲਮਨ ਮੂਨ, ਰਾਸਪਬੇਰੀ ਮੂਨ ਅਤੇ ਕੈਲਮਿੰਗ ਮੂਨ ਵੀ ਕਹਿੰਦੇ ਹਨ। ਹਿਰਨ ਸੁਪਰਮੂਨ 13 ਜੁਲਾਈ ਦੀ ਰਾਤ 12.07 ਵਜੇ ਦਿਖਾਈ ਦੇਵੇਗਾ। ਜਿਸ ਤੋਂ ਬਾਅਦ ਇਹ ਦੁਬਾਰਾ ਇਕ ਸਾਲ ਬਾਅਦ 3 ਜੁਲਾਈ, 2023 ਨੂੰ ਦਿਖਾਈ ਦੇਵੇਗਾ। ਸਾਲ ਦਾ ਆਖਿਰੀ ਸੁਪਰਮੂਨ ਇਸ ਸਾਲ ਜੂਨ 'ਚ ਦੇਖਿਆ ਗਿਆ ਸੀ, ਜਿਸ ਨੂੰ ਸਟ੍ਰਾਬੇਰੀ ਮੂਨ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਉਸ ਸਮੇਂ ਚੰਨ ਪ੍ਰਿਥਵੀ ਤੋਂ 3,63,300 ਕਿਲੋਮੀਟਰ ਦੂਰ ਸੀ।
 


author

Aarti dhillon

Content Editor

Related News