ਹਥਿਆਰਬੰਦ ਜਵਾਨ ਨੇ ਮਾਰੀ ਖੁਦ ਨੂੰ ਗੋਲੀ, ਮੌਤ

07/21/2017 7:22:14 PM

ਰਾਏਪੁਰ— ਛੱਤੀਸਗੜ੍ਹ ਦੇ ਨਕਸਲੀ ਪ੍ਰਭਾਵਿਤ ਕਾਂਕੇਰ ਜ਼ਿਲੇ 'ਚ ਹਥਿਆਰਬੰਦ ਜਵਾਨ ਨੇ ਖੁਦ ਨੂੰ ਗੋਲੀ ਮਾਰ ਲਈ। ਜਵਾਨ ਦੇ ਆਤਮ ਹੱਤਿਆ ਦੇ ਕਾਰਣਾਂ ਬਾਰੇ ਜਾਣਕਾਰੀ ਨਹੀਂ ਮਿਲੀ ਹੈ। ਕਾਂਕੇਰ ਜ਼ਿਲੇ ਦੇ ਪੁਲਸ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਜ਼ਿਲੇ ਦੇ ਤਾੜੋਕੀ ਥਾਣਾ ਖੇਤਰ ਦੇ ਅਧੀਨ ਥਾਂਬੇਬੜਾ ਪਿੰਡ ਸਥਿਤ ਕੈਂਪ 'ਚ ਜਵਾਨ ਚੰਦਰਭਾਨ ਕੁਮਾਰ ਬਿਹਾਰ ਦੇ ਚੰਪਾਰਣ ਜ਼ਿਲਾ ਦੇ ਵਾਸੀ ਨੇ ਆਪਣੀ ਸਰਵਿਸ ਰਾਇਫਲ ਨਾਲ ਖੁਦ ਨੂੰ ਗੋਲੀ ਮਾਰ ਲਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸ਼ੁੱਕਰਵਾਰ ਕੈਂਪ 'ਚ ਜਵਾਨਾਂ ਨੇ ਗੋਲੀ ਚੱਲਣ ਦੀ ਆਵਾਜ਼ ਸੁਣੀ ਤਾਂ ਉਹ ਚੰਦਰਭਾਨ ਦੇ ਬੈਰਕ ਵੱਲ ਭੱਜੇ। ਉਨ੍ਹਾਂ ਨੇ ਉੱਥੇ ਦੇਖਿਆ ਕਿ ਚੰਦਰਭਾਨ ਨੇ ਖੁਦ ਨੂੰ ਗੋਲੀ ਮਾਰ ਲਈ ਹੈ । ਇਸ ਤੋਂ ਬਾਅਦ ਉੱਥੇ ਮੌਜੂਦ ਅਧਿਕਾਰੀਆਂ ਨੇ ਚੰਦਰਭਾਨ ਨੂੰ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।


Related News