ਲਾੜੀ ਨੂੰ ਗੋਲੀ ਮਾਰਨ ਵਾਲਾ ਦੋਸ਼ੀ ਗ੍ਰਿਫ਼ਤਾਰ, ਤਨਿਕਸ਼ਾ ਨਾਲ ਕਰਨਾ ਚਾਹੁੰਦਾ ਸੀ ਕੋਰਟ ਮੈਰਿਜ

Monday, Dec 06, 2021 - 02:05 PM (IST)

ਲਾੜੀ ਨੂੰ ਗੋਲੀ ਮਾਰਨ ਵਾਲਾ ਦੋਸ਼ੀ ਗ੍ਰਿਫ਼ਤਾਰ, ਤਨਿਕਸ਼ਾ ਨਾਲ ਕਰਨਾ ਚਾਹੁੰਦਾ ਸੀ ਕੋਰਟ ਮੈਰਿਜ

ਰੋਹਤਕ- ਹਰਿਆਣਾ ਦੇ ਰੋਹਤਕ ਜ਼ਿਲ੍ਹੇ ’ਚ ਹੋਏ ਲਾੜੀ ਗੋਲੀਕਾਂਡ ਦੇ ਮੁੱਖ ਦੋਸ਼ੀ ਸਾਹਿਲ ਨੂੰ ਪੁਲਸ ਨੇ ਐਤਵਾਰ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਸ ਨੇ ਦੋਸ਼ੀ ਸਾਹਿਲ ਨੂੰ ਉੱਤਰ ਪ੍ਰਦੇਸ਼-ਹਰਿਆਣਾ ਸਰਹੱਦ ਤੋਂ ਗ੍ਰਿਫ਼ਤਾਰ ਕੀਤਾ। ਦੋਸ਼ੀ ਨੂੰ ਅੱਜ ਯਾਨੀ ਸੋਮਵਾਰ ਨੂੰ ਪੁਲਸ ਕੋਰਟ ’ਚ ਪੇਸ਼ ਕਰ ਕੇ ਰਿਮਾਂਡ ’ਤੇ ਲੈਣ ਦੀ ਕੋਸ਼ਿਸ਼ ਕਰੇਗੀ। ਦੋਸ਼ੀ ਤਨਿਸ਼ਕਾ ਨਾਲ ਵਿਆਹ ਕਰਨ ਦਾ ਦਬਾਅ ਬਣਾ ਰਿਹਾ ਸੀ। ਸਾਹਿਲ ’ਤੇ ਪਹਿਲਾਂ ਵੀ ਕਈ ਅਪਰਾਧਕ ਮਾਮਲੇ ਦਰਜ ਹਨ। ਕੁਝ ਦਿਨ ਪਹਿਲਾਂ ਹੀ ਉਹ ਜੇਲ੍ਹ ਤੋਂ ਜ਼ਮਾਨਤ ’ਤੇ ਬਾਹਰ ਆਇਆ ਸੀ। 

ਇਹ ਵੀ ਪੜ੍ਹੋ : ਵਿਆਹ ਤੋਂ ਬਾਅਦ ਸਹੁਰੇ ਘਰ ਨਹੀਂ ਪੁੱਜੀ ਲਾੜੀ, ਪਤੀ ਸਾਹਮਣੇ ਬਦਮਾਸ਼ਾਂ ਨੇ ਇਸ ਘਟਨਾ ਨੂੰ ਦਿੱਤਾ ਅੰਜ਼ਾਮ

ਦੱਸਣਯੋਗ ਹੈ ਕਿ ਲਾੜੀ ਤਨਿਸ਼ਕਾ ਰੋਹਤਕ ਦੇ ਪਿੰਡ ਸਾਂਪਲਾ ਤੋਂ ਵਿਦਾ ਹੋ ਕੇ ਆ ਰਹੀ ਸੀ। ਘਰ ਪਹੁੰਚਣ ਤੋਂ ਪਹਿਲਾਂ ਰਾਤ ਕਰੀਬ 11.30 ਵਜੇ ਲਾੜਾ-ਲਾੜੀ ਦੀ ਗੱਡੀ ਜਦੋਂ ਪਿੰਡ ਭਾਲੀ ’ਚ ਸ਼ਿਵ ਮੰਦਰ ਕੋਲ ਪਹੁੰਚੀ ਤਾਂ ਇਕ ਇਨੋਵਾ ਕਾਰ ਨੇ ਓਵਰਟੇਕ ਕਰ ਕੇ ਗੱਡੀ ਰੁਕਵਾ ਲਈ। ਇਨੋਵਾ ਕਾਰ ਤੋਂ 2 ਨੌਜਵਾਨ ਹੇਠਾਂ ਉਤਰੇ, ਜੋ ਹੱਥਾਂ ’ਚ ਰਿਵਾਲਵਰ ਲਏ ਹੋਏ ਸਨ। ਇਕ ਨੌਜਵਾਨ ਨੇ ਕਾਰ ਦੀ ਚਾਬੀ ਕੱਢ ਲਈ, ਇਸ ਤੋਂ ਬਾਅਦ ਦੂਜੇ ਨੌਜਵਾਨ ਨੇ ਲਾੜੀ ਨੂੰ ਗੋਲੀ ਮਾਰ ਦਿੱਤੀ। ਦੂਜੇ ਪਾਸੇ ਪੀ.ਜੀ.ਆਈ.ਐੱਮ.ਐੱਸ. ਰੋਹਤਕ ਦੇ ਟਰਾਮਾ ਸੈਂਟਰ ’ਚ ਇਲਾਜ ਅਧੀਨ ਜ਼ਖ਼ਮੀ ਤਨਿਸ਼ਕਾ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਉਸ ਦੇ ਸਰੀਰ ’ਚ 7 ਗੋਲੀਆਂ ਹੋਣ ਦੀ ਪੁਸ਼ਟੀ ਹੋਈ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਤਨਿਸ਼ਕਾ ਦੇ ਸਰੀਰ ਤੋਂ ਡਾਕਟਰ ਹਾਲੇ ਤੱਕ ਸਿਰਫ਼ ਇਕ ਹੀ ਗੋਲੀ ਕੱਢ ਸਕੇ ਹਨ। 

ਇਹ ਵੀ ਪੜ੍ਹੋ : ਵਿਆਹ ਮਗਰੋਂ ਵੀ ਸਕੂਲ ਸਮੇਂ ਦੇ ਪ੍ਰੇਮੀ ਨਾਲ ਘੱਟ ਨਹੀਂ ਹੋਇਆ ਪਿਆਰ, ਪਤਨੀ ਨੇ ਹੱਥੀਂ ਉਜਾੜ ਲਿਆ ਘਰ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


author

DIsha

Content Editor

Related News