ਕਤਲ ਕਰ ਥਾਣੇ ਪੁੱਜਿਆ ਦੋਸ਼ੀ ਬੋਲਿਆ, ਮੈਂ ਕਤਲ ਕੀਤਾ ਹੈ, ਮੈਨੂੰ ਫੜ ਲਵੋ

Saturday, Dec 25, 2021 - 03:35 PM (IST)

ਕਤਲ ਕਰ ਥਾਣੇ ਪੁੱਜਿਆ ਦੋਸ਼ੀ ਬੋਲਿਆ, ਮੈਂ ਕਤਲ ਕੀਤਾ ਹੈ, ਮੈਨੂੰ ਫੜ ਲਵੋ

ਚਿਤੌੜਗੜ੍ਹ (ਵਾਰਤਾ)- ਰਾਜਸਥਾਨ 'ਚ ਚਿਤੌੜਗੜ੍ਹ ਜ਼ਿਲ੍ਹੇ ਦੇ ਗੰਗਰਾਰ ਥਾਣਾ ਖੇਤਰ 'ਚ ਅੱਜ ਯਾਨੀ ਸ਼ਨੀਵਾਰ ਇਕ ਨੌਜਵਾਨ ਦਾ ਕਤਲ ਕਰ ਕੇ ਦੋਸ਼ੀ ਨੇ ਖ਼ੁਦ ਥਾਣੇ ਪਹੁੰਚ ਕਿਹਾ ਕਿ ਮੈਂ ਕਤਲ ਕੀਤਾ ਹੈ। ਪੁਲਸ ਸੂਤਰਾਂ ਨੇ ਦੱਸਿਆ ਕਿ ਸਵੇਰੇ ਚੰਦੇਰੀਆ ਪੁਲਸ ਚੌਕੀ 'ਤੇ ਇਕ 20 ਸਾਲਾ ਨੌਜਵਾਨ ਪਹੁੰਚਿਆ ਅਤੇ ਮੌਜੂਦ ਪੁਲਸ ਨੂੰ ਬੋਲਿਆ ਕਿ ਮੈਂ ਕਤਲ ਕੀਤੀ ਹੈ, ਮੈਨੂੰ ਫੜ ਲਵੋ। ਇਹ ਸੁਣ ਕੇ ਸਦਮੇ 'ਚ ਪੁਲਸ ਮੁਲਾਜ਼ਮ ਨੇ ਉਸ ਨੂੰ ਪਾਗ਼ਲ ਸਮਝ ਦੌੜਾਉਣਾ ਚਾਹਿਆ ਤਾਂ ਵੀ ਉਹ ਆਪਣੀ ਗੱਲ ਦੋਹਰਾਉਂਦਾ ਰਿਹਾ। ਜਿਸ ਤੋਂ ਬਾਅਦ ਪੁਲਸ ਨੇ ਉਸ ਤੋਂ ਪੁੱਛਿਆ ਤਾਂ ਉਸ ਨੇ ਗੰਗਰਾਰ ਥਾਣੇ ਦੇ ਆਜੋਲੀਆ ਦਾ ਖੇੜਾ ਵਾਸੀ ਸ਼ੌਕੀਨ ਗਾਇਰੀ (18) ਦੇ ਪਿੰਡ ਦੇ ਬਾਹਰ ਸਥਿਤ ਨਾੜੀ 'ਤੇ ਰੱਸੀ ਨਾਲ ਗਲ਼ਾ ਘੁੱਟ ਕੇ ਕਤਲ ਕਰਨਾ ਦੱਸਿਆ। ਦੋਸ਼ੀ ਉੱਥੋਂ ਵਾਸੀ ਉਦੇਲਾਲ ਤੇਲੀ ਨਾਲ ਲੈ ਕੇ ਪੁਲਸ ਮੌਕਾ ਤਸਦੀਕ ਕਰਨ ਪਹੁੰਚੀ ਤਾਂ ਉੱਥੇ ਪਹਿਲਾਂ ਤੋਂ ਭੀੜ ਜਮ੍ਹਾ ਸੀ ਅਤੇ ਇਕ ਲਾਸ਼ ਪਈ ਸੀ, ਜਦੋਂ ਕਿ ਕੋਲ ਹੀ ਰੱਸੀ ਵੀ ਪਈ ਮਿਲੀ।
ਇਹ ਵੀ ਪੜ੍ਹੋ : ਕ੍ਰਿਸਮਿਸ ਦਰਮਿਆਨ ਓਮੀਕ੍ਰੋਨ ਦਾ ਡਰ, ਦੇਸ਼ 'ਚ ਹੁਣ ਤੱਕ 415 ਮਾਮਲੇ ਦਰਜ

ਗੰਗਰਾਰ ਪੁਲਸ ਵੀ ਮੌਕੇ 'ਤੇ ਪਹੁੰਚ ਗਈ, ਜਿਸ ਨੂੰ ਦੋਸ਼ੀ ਨੂੰ ਸੌਂਪ ਦਿੱਤਾ ਗਿਆ, ਉੱਥੇ ਹੀ ਲਾਸ਼ ਨੂੰ ਵੀ ਪੁਲਸ ਨੇ ਪੋਸਟਮਾਰਟਮ ਲਈ ਹਸਪਤਾਲ ਪਹੁੰਚਾਇਆ। ਥਾਣਾ ਅਧਿਾਕਰੀ ਰਤਨਸਿੰਘ ਨੇ ਦੱਸਿਆ ਕਿ ਦੋਸ਼ੀ ਨੇ ਹਾਲੇ ਤੱਕ ਕਤਲ ਦਾ ਕਾਰਨ ਨਹੀਂ ਦੱਸਿਆ ਹੈ, ਜਦੋਂ ਕਿ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਪੁਲਸ ਨੂੰ ਦੱਸਿਆ ਕਿ ਉਹ ਸਵੇਰੇ ਟਾਇਲਟ ਲਈ ਨਾੜੀ ਵੱਲ ਗਿਆ ਸੀ, ਜਿੱਥੇ ਉਸ ਦਾ ਕਤਲ ਹੋ ਗਿਆ, ਉੱਥੇ ਹੀ ਮ੍ਰਿਤਕ ਅਤੇ ਕਾਤਲ ਦਰਮਿਆਨ ਕਿਸੇ ਰੰਜਿਸ਼ ਦੀ ਗੱਲ ਵੀ ਸਾਹਮਣੇ ਨਹੀਂ ਆਈ ਹੈ। ਇਸ ਘਟਨਾ ਨਾਲ ਸਦਮੇ 'ਚ ਆਏ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਦੋਸ਼ੀ ਪਿਛਲੇ ਕੁਝ ਦਿਨਾਂ ਤੋਂ ਇਹ ਕਹਿੰਦਾ ਫਿਰ ਰਿਹਾ ਸੀ ਕਿ ਉਸ ਨੂੰ ਮਾਰ ਦੇਵਾਂਗਾ ਪਰ ਪਿੰਡ ਵਾਸੀਆਂ ਨੇ ਉਸ ਦੀ ਗੱਲ 'ਤੇ ਖ਼ਾਸ ਧਿਆਨ ਨਹੀਂ ਦਿੱਤਾ।

ਇਹ ਵੀ ਪੜ੍ਹੋ : ਕੀ 31 ਦਸੰਬਰ ਤੱਕ ਭਾਰਤ ਬੰਦ ਦਾ ਕੀਤਾ ਗਿਆ ਹੈ ਐਲਾਨ? ਜਾਣੋ ਇਸ ਵਾਇਰਲ ਸੰਦੇਸ਼ ਦੀ ਪੂਰੀ ਸੱਚਾਈ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


author

DIsha

Content Editor

Related News