ਕੋਲਕਾਤਾ ਕਾਂਡ ਦੇ ਮੁਲਜ਼ਮ ਦਾ ਹੋਵੇਗਾ 'ਪੋਲੀਗ੍ਰਾਫੀ ਟੈਸਟ', ਅਦਾਲਤ ਨੇ ਦਿੱਤੀ CBI ਨੂੰ ਇਜਾਜ਼ਤ
Tuesday, Aug 20, 2024 - 12:25 PM (IST)
ਕੋਲਕਾਤਾ (ਇੰਟ.) - ਕੋਲਕਾਤਾ ਦੇ ਆਰ. ਜੀ. ਕਰ ਮੈਡੀਕਲ ਕਾਲਜ ਐਂਡ ਹਾਸਪੀਟਲ ’ਚ ਮਹਿਲਾ ਟ੍ਰੇਨੀ ਡਾਕਟਰ ਨਾਲ ਜਬਰ-ਜ਼ਨਾਹ ਅਤੇ ਹੱਤਿਆ ਦੇ ਮੁਲਜ਼ਮ ਦਾ ਹੁਣ ਪੋਲੀਗ੍ਰਾਫੀ ਟੈਸਟ ਕਰਵਾਇਆ ਜਾਵੇਗਾ, ਜਿਸ ਨਾਲ ਉਸ ਦੇ ਝੂਠ ਅਤੇ ਸੱਚ ਦਾ ਪਤਾ ਲਗਾਇਆ ਜਾ ਸਕੇਗਾ। ਦੱਸ ਦੇਈਏ ਕਿ ਸੀ. ਬੀ. ਆਈ. ਨੇ ਅਦਾਲਤ ’ਚ ਅਰਜ਼ੀ ਦਾਇਰ ਕਰ ਕੇ ਮੁਲਜ਼ਮ ਸੰਜੇ ਰਾਏ ਦੇ ਪੋਲੀਗ੍ਰਾਫੀ ਟੈਸਟ ਦੀ ਮੰਗ ਕੀਤੀ ਸੀ, ਜਿਸ ਨੂੰ ਅਦਾਲਤ ਨੇ ਸਵੀਕਾਰ ਕਰ ਲਿਆ ਅਤੇ ਸੀ. ਬੀ. ਆਈ. ਨੇ ਉਸ ਦੇ ਪੋਲੀਗ੍ਰਾਫੀ ਟੈਸਟ ਨੂੰ ਮਨਜ਼ੂਰੀ ਦੇ ਦਿੱਤੀ।
ਇਹ ਵੀ ਪੜ੍ਹੋ - ਰੂਹ ਕੰਬਾਊ ਵਾਰਦਾਤ : ਪਹਿਲਾਂ ਕੀਤਾ ਕਤਲ, ਫਿਰ ਪੈਟਰੋਲ ਪਾ ਸਾੜੀ ਲਾਸ਼, ਇੰਝ ਹੋਇਆ ਖ਼ੁਲਾਸਾ
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਕੇਂਦਰੀ ਜਾਂਚ ਏਜੰਸੀ ਮੁਲਜ਼ਮ ਦਾ ਮਨੋਵਿਗਿਆਨਕ ਟੈਸਟ ਕਰ ਚੁੱਕੀ ਹੈ। ਇਸ ਤੋਂ ਬਾਅਦ ਉਸ ਦਾ ਪੋਲੀਗ੍ਰਾਫੀ ਟੈਸਟ ਕਰਵਾਇਆ ਜਾਵੇਗਾ, ਜਿਸ ਨਾਲ ਪਤਾ ਲੱਗੇਗਾ ਕਿ ਆਖ਼ਰੀ ਮੁਲਜ਼ਮ ਕਿੰਨਾ ਝੂਠ ਅਤੇ ਕਿੰਨਾ ਸੱਚ ਬੋਲ ਰਿਹਾ ਹੈ। ਜਦਕਿ ਸੀ. ਬੀ. ਆਈ. ਸੂਤਰਾਂ ਮੁਤਾਬਕ ਆਰ. ਜੀ. ਕਰ ਮੈਡੀਕਲ ਕਾਲਜ ਐਂਡ ਹਾਸਪੀਟਲ ਦੇ ਪ੍ਰਿੰਸੀਪਲ ਰਹੇ ਸੰਦੀਪ ਘੋਸ਼ ਦੇ ਬਿਆਨਾਂ ਵਿਚ ਕਈ ਊਣਤਾਈਆਂ ਪਾਈਆਂ ਗਈਆਂ ਹਨ, ਜਦਕਿ ਪੀੜਤਾ ਦੇ ਪਰਿਵਾਰ ਅਤੇ ਪ੍ਰਿੰਸੀਪਲ ਦੇ ਬਿਆਨ ਵੱਖ-ਵੱਖ ਹਨ। ਕੇਂਦਰੀ ਜਾਂਚ ਏਜੰਸੀ ਨੇ ਸੰਦੀਪ ਘੋਸ਼ ਤੋਂ ਮੁੜ ਪੁੱਛਗਿੱਛ ਕੀਤੀ ਹੈ ਅਤੇ ਉਸ ਦੇ ਕਈ ਬਿਆਨ ਦਰਜ ਕੀਤੇ ਹਨ।
ਇਹ ਵੀ ਪੜ੍ਹੋ - ਭੈਣ ਦੇ ਰੱਖੜੀ ਬੰਨ੍ਹਣ ਤੋਂ ਪਹਿਲਾਂ ਭਰਾ ਦੇ ਗਲੇ 'ਚ ਫਸਿਆ ਰਸਗੁੱਲਾ, ਪਲਾਂ 'ਚ ਹੋ ਗਈ ਮੌਤ
ਪ੍ਰਦਰਸ਼ਨਕਾਰੀ ਡਾਕਟਰਾਂ ’ਤੇ ਟੀ. ਐੱਮ. ਸੀ. ਸੰਸਦ ਮੈਂਬਰ ਦੇ ਵਿਗੜੇ ਬੋਲ, ਬੁਆਏਫ੍ਰੈਂਡ ਨਾਲ ਘੁੰਮੋ
ਕੋਲਕਾਤਾ ਦੇ ਆਰ. ਜੀ. ਕਰ ਹਸਪਤਾਲ ਵਿਚ ਪੋਸਟ ਗ੍ਰੈਜੂਏਟ ਟ੍ਰੇਨੀ ਡਾਕਟਰ ਨਾਲ ਜਬਰ-ਜ਼ਨਾਹ ਅਤੇ ਹੱਤਿਆ ਤੋਂ ਬਾਅਦ ਦੇਸ਼ ਭਰ ਵਿਚ ਡਾਕਟਰਾਂ ਦੀ ਹੜਤਾਲ ਜਾਰੀ ਹੈ। ਇਸ ਦਰਮਿਆਨ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਅਰੂਪ ਚੱਕਰਵਰਤੀ ਨੇ ਇਕ ਵਿਵਾਦਤ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅੰਦੋਲਨ ਦੇ ਨਾਂ ’ਤੇ ਤੁਸੀਂ ਘਰ ਜਾ ਸਕਦੇ ਹੋ ਜਾਂ ਆਪਣੇ ਬੁਆਏਫ੍ਰੈਂਡ ਨਾਲ ਘੁੰਮ ਸਕਦੇ ਹੋ। ਜੇਕਰ ਤੁਹਾਡੀ ਹੜਤਾਲ ਕਾਰਨ ਕੋਈ ਮਰੀਜ਼ ਮਰ ਜਾਂਦਾ ਹੈ ਤੇ ਜਨਤਾ ਦਾ ਗੁੱਸਾ ਫੁੱਟਦਾ ਹੈ ਤਾਂ ਅਸੀਂ ਤੁਹਾਨੂੰ ਨਹੀਂ ਬਚਾਵਾਂਗੇ।
ਇਹ ਵੀ ਪੜ੍ਹੋ - ਜੂਏ ਦੇ ਆਦੀ ਵਿਅਕਤੀ ਨੇ ਬਜ਼ੁਰਗ ਔਰਤ ਨੂੰ ਦਿੱਤੀ ਰੂਹ ਕੰਬਾਊ ਮੌਤ, ਫਿਰ ਉਹ ਹੋਇਆ ਜੋ ਸੋਚਿਆ ਨਹੀਂ ਸੀ
ਪੋਸਟ ’ਚ ਦਿੱਤੀ ਸੀ ਮਮਤਾ ਨੂੰ ਮਾਰਨ ਦੀ ਧਮਕੀ
ਟ੍ਰੇਨੀ ਡਾਕਟਰ ਦੇ ਜਬਰ-ਜ਼ਨਾਹ ਤੇ ਕਤਲ ਦੇ ਵਿਰੋਧ ’ਚ ਦਿੱਲੀ ਸਮੇਤ ਦੇਸ਼ ਭਰ ਦੇ ਰੈਜ਼ੀਡੈਂਟ ਡਾਕਟਰ ਹੜਤਾਲ ’ਤੇ ਹਨ। ਇਸ ਦੌਰਾਨ ਕੋਲਕਾਤਾ ਪੁਲਸ ਨੇ ਇਕ ਟ੍ਰੇਨੀ ਡਾਕਟਰ ਦੀ ਪਛਾਣ ਜ਼ਾਹਰ ਕਰਨ ਦੇ ਦੋਸ਼ ਹੇਠ ਕਾਲਜ ਦੇ ਇਕ ਵਿਦਿਆਰਥੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਦੱਸਿਆ ਕਿ ਵਿਦਿਆਰਥੀ ਨੇ ਸੋਸ਼ਲ ਮੀਡੀਆ ’ਤੇ ਤਸਵੀਰ ਸ਼ੇਅਰ ਕਰ ਕੇ ਟ੍ਰੇਨੀ ਡਾਕਟਰ ਦੀ ਜਾਣਕਾਰੀ ਜਨਤਕ ਕੀਤੀ। ਪੋਸਟ ’ਚ ਉਸ ਨੇ ਸੀ. ਐੱਮ. ਮਮਤਾ ਬੈਨਰਜੀ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਸੀ। ਇਸ ਸਬੰਧੀ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ - ਸਕੂਲ ਅਧਿਆਪਕ ਦੀ ਸ਼ਰਮਨਾਕ ਘਟਨਾ : 5ਵੀਂ ਜਮਾਤ ਦੀ ਬੱਚੀ ਨੂੰ ਵਾਲਾਂ ਤੋਂ ਫੜ ਧੂਹ-ਧੂਹ ਕੁੱਟਿਆ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8