14 ਸਾਲਾ ਬੱਚੇ ਨੇ ਡੇਢ ਸਾਲ ਪਹਿਲਾਂ ਹੀ ਕਰ ਦਿੱਤੀ ਸੀ ਕੋਰੋਨਾ ਵਾਇਰਸ ਦੀ ਭਵਿੱਖਬਾਣੀ

04/15/2020 2:11:45 AM

ਬੇਂਗਲੁਰੂ (ਇੰਟ)– ਇਕ 14 ਸਾਲ ਦਾ ਬੱਚਾ ਜਿਸ ਦਾ ਨਾਂ ਅਭੀਗਯ ਆਨੰਦ ਹੈ, ਕਰਨਾਟਕ ਦਾ ਰਹਿਣ ਵਾਲਾ ਹੈ ਉਸ ਨੇ ਡੇਢ ਸਾਲ ਪਹਿਲਾਂ ਹੀ ਆਪਣੇ ਯੂ-ਟਿਊਬ ਚੈਨਲ ਕਾਂਨਸਾਇੰਸ 'ਤੇ ਭਵਿੱਖਬਾਣੀ ਕਰ ਦਿੱਤੀ ਸੀ ਕਿ 2020 'ਚ ਮਨੁੱਖ ਅਤੇ ਵਾਇਰਸ ਵਿਚਾਲੇ ਭਿਆਨਕ ਜੰਗ ਹੋਵੇਗੀ। 31 ਮਾਰਚ 2020 ਤੋਂ ਅਚਾਨਕ ਇਸ ਬੀਮਾਰੀ 'ਚ ਤੇਜ਼ੀ ਹੋ ਗਈ ਹੈ। ਇਸ 'ਚ ਉਹੀ ਸੁਰੱਖਿਅਤ ਰਹੇਗਾ ਜੋ ਘਰ 'ਚ ਰਹੇਗਾ, ਬਾਕੀ ਸਭ ਕੁਝ ਖਤਮ ਹੋ ਜਾਏਗਾ। 29 ਮਈ ਤਕ ਦੁਨੀਆ ਦੀ 80 ਫੀਸਦੀ ਆਬਾਦੀ ਵਾਇਰਸ ਨਾਲ ਪ੍ਰਭਾਵਿਤ ਹੋ ਜਾਏਗੀ ਅਤੇ ਦੁਨੀਆ ਦੀ 20 ਫੀਸਦੀ ਆਬਾਦੀ ਇਸ ਨਾਲ ਖਤਮ ਹੋ ਜਾਵੇਗੀ।

30 ਮਈ ਤੋਂ ਇਸ 'ਚ ਸੁਧਾਰ ਹੋਣ ਲੱਗੇਗਾ, ਜੋ 5 ਸਤੰਬਰ ਤਕ ਚੱਲੇਗਾ। ਉਸ ਤੋਂ ਬਾਅਦ ਵਾਇਰਸ ਪੂਰੀ ਤਰ੍ਹਾਂ ਖਤਮ ਹੋ ਜਾਏਗਾ। ਇਸ ਦੇ ਨਾਲ ਹੀ ਦੱਸ ਦੇਈਏ ਕਿ ਕੋਰੋਨਾ ਵਾਇਰਸ ਕਾਰਣ ਹੁਣ ਤਕ 19 ਲੱਖ 90 ਹਜ਼ਾਰ ਤੋਂ ਵਧੇਰੇ ਲੋਕ ਇਸ ਦੀ ਚਪੇਟ 'ਚ ਆ ਚੁੱਕੇ ਹਨ ਜਿਨ੍ਹਾਂ 'ਚੋਂ 1 ਲੱਖ 25 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 4 ਲੱਖ 66 ਹਜ਼ਾਰ ਤੋਂ ਵਧੇਰੇ ਲੋਕ ਠੀਕ ਵੀ ਹੋ ਚੁੱਕੇ ਹਨ।


Karan Kumar

Content Editor

Related News