ਥਰੂਰ ਨੇ ਕੀਤੀ ਵੱਡੀ ਗਲਤੀ, ਹਸਪਤਾਲ 'ਚ ਦਾਖਲ ਸੁਮਿਤਰਾ ਮਹਾਜਨ ਨੂੰ ਦਿੱਤੀ ਸ਼ਰਧਾਂਜਲੀ

Friday, Apr 23, 2021 - 03:56 AM (IST)

ਨਵੀਂ ਦਿੱਲੀ - ਕਾਂਗਰਸ ਨੇਤਾ ਸ਼ਸ਼ੀ ਥਰੂਰ ਨੇ ਸਾਬਕਾ ਲੋਕਸਭਾ ਪ੍ਰਧਾਨ ਸੁਮਿਤਰਾ ਮਹਾਜਨ ਦੇ ਦਿਹਾਂਤ ਦੀ ਖ਼ਬਰ ਦਿੰਦੇ ਹੋਏ ਇੱਕ ਟਵੀਟ ਕੀਤਾ। ਇਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਸੁਮਿਤਰਾ ਤਾਈ ਦੇ ਦਿਹਾਂਤ ਦੀ ਖ਼ਬਰ ਸੋਸ਼ਲ ਮੀਡੀਆ 'ਤੇ ਫੈਲਣ ਲੱਗੀ ਹੈ। ਇਸ ਨੂੰ ਲੈ ਕੇ ਭਾਜਪਾ ਨੇਤਾ ਕੈਲਾਸ਼ ਵਿਜੇ ਵਰਗੀਏ ਨੇ ਟਵੀਟ ਕਰਦੇ ਹੋਏ ਜਾਣਕਾਰੀ ਦਿੱਤੀ ਹੈ ਕਿ ਉਹ ਠੀਕ ਹਨ। ਟਵੀਟ ਲਿਖਦੇ ਹੋਏ ਕੈਲਾਸ਼ ਵਿਜੈਵਰਗੀਏ ਨੇ ਕਿਹਾ ਹੈ- ਤਾਈ ਇੱਕ ਦਮ ਤੰਦਰੁਸਤ ਹਨ, ਭਗਵਾਨ ਉਨ੍ਹਾਂ ਨੂੰ ਲੰਬੀ ਉਮਰ  ਦੇਣ।

ਇਹ ਵੀ ਪੜ੍ਹੋ- ਨਿੱਜੀ ਹਸ‍ਪਤਾਲ ਦੀ ਸ਼ਰਮਨਾਕ ਕਰਤੂਤ, ਕੋਰੋਨਾ ਮਰੀਜ਼ ਦੇ ਗਹਿਣੇ ਲਾਹ ਸੌਂਪ ਦਿੱਤੀ ਮ੍ਰਿਤਕ ਦੇਹ

ਕੈਲਾਸ਼ ਵਿਜੇ ਵਰਗੀਏ ਦੇ ਟਵੀਟ ਤੋਂ ਬਾਅਦ ਸ਼ਸ਼ੀ ਥਰੂਰ ਨੇ ਉਨ੍ਹਾਂ ਦੇ ਟਵੀਟ 'ਤੇ ਰਿਪਲਾਈ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਉਹ ਟਵੀਟ ਡਿਲੀਟ ਕਰ ਦਿੱਤਾ ਹੈ। ਸ਼ਸ਼ੀ ਥਰੂਰ ਨੇ ਆਪਣੇ ਟਵੀਟ ਵਿੱਚ ਸੁਮਿਤਰਾ ਮਹਾਜਨ ਦੇ ਦਿਹਾਂਤ ਬਾਰੇ ਸੂਚਨਾ ਦਿੰਦੇ ਹੋਏ ਦੁੱਖ ਜਤਾਇਆ ਸੀ ਅਤੇ ਕਿਹਾ ਸੀ ਕਿ ਉਨ੍ਹਾਂ ਨੂੰ ਯਾਦ ਹੈ ਜਦੋਂ ਸੁਮਿਤਰਾ ਮਹਾਜਨ ਅਤੇ ਸਵਰਗੀ ਸੁਸ਼ਮਾ ਸਵਰਾਜ ਨੇ ਉਨ੍ਹਾਂ ਨੂੰ ਬ੍ਰਿਕਸ ਦੇ ਭਾਰਤੀ ਸੰਸਦੀ ਪ੍ਰਤੀਨਿਧੀਮੰਡਲ ਜੀ ਅਗਵਾਈ ਕਰਣ ਲਈ ਕਿਹਾ ਸੀ। ਫਿਲਹਾਲ ਸ਼ਸ਼ੀ ਥਰੂਰ ਨੇ ਆਪਣਾ ਟਵੀਟ ਡਿਲੀਟ ਕਰ ਦਿੱਤਾ ਹੈ, ਇਸ ਡਿਲੀਟ ਕੀਤੇ ਗਏ ਟਵੀਟ ਦੇ ਸਕ੍ਰੀਨਸ਼ਾਟ ਨੂੰ ਤੁਸੀਂ ਇੱਥੇ ਵੀ ਵੇਖ ਸਕਦੇ ਹੋ:- 

ਇਹ ਵੀ ਪੜ੍ਹੋ- ਆਕਸੀਜਨ ਦੀ ਘਾਟ ਦੀ ਸ਼ਿਕਾਇਤ ਕੀਤੀ ਤਾਂ ਮੰਤਰੀ ਨੇ ਕਿਹਾ- 'ਜ਼ਿਆਦਾ ਬੋਲੇਂਗਾ ਤਾਂ ਦੋ ਪੈਣਗੀਆਂ'

ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਉਨ੍ਹਾਂ ਦੀ ਕੋਵਿਡ ਰਿਪੋਰਟ ਨੈਗੇਟਿਵ ਆਈ ਸੀ। ਉਨ੍ਹਾਂ ਦੀ ਸਿਹਤ ਵਿੱਚ ਵੀ ਸੁਧਾਰ ਦੱਸਿਆ ਜਾ ਰਿਹਾ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਉਨ੍ਹਾਂ ਨੂੰ ਹਲਕਾ-ਹਲਕਾ ਬੁਖਾਰ ਸੀ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


Inder Prajapati

Content Editor

Related News