ਇਸ ਭਾਰਤੀ ਮੁਸਲਿਮ ਅਫਸਰ ਤੋਂ ਥਰ-ਥਰ ਕੰਬਦਾ ਸੀ ਪੂਰਾ ਪਾਕਿਸਤਾਨ

07/15/2019 2:52:50 PM

ਲਾਹੌਰ (ਏਜੰਸੀ)- ਭਾਰਤੀ ਫੌਜ ਦੇ ਇਸ ਮੁਸਲਿਮ ਅਫਸਰ ਨੂੰ ਨੌਸ਼ਹਿਰਾ ਦਾ ਸ਼ੇਰ ਵੀ ਕਿਹਾ ਜਾਂਦਾ ਹੈ। ਉਨ੍ਹਾਂ ਨੇ ਦੇਸ਼ ਭਗਤੀ ਦੀ ਅਜਿਹੀ ਮਿਸਾਲ ਪੇਸ਼ ਕੀਤੀ ਕਿ ਵੰਡ ਵੇਲੇ ਪਾਕਿਸਤਾਨੀ ਫੌਜ ਦਾ ਚੀਫ ਬਣਨ ਦਾ ਮੁਹੰਮਦ ਅਲੀ ਜਿੰਨਾ ਦਾ ਪ੍ਰਸਤਾਵ ਰੱਦ ਕਰ ਦਿੱਤਾ ਸੀ। ਜੰਗੀ ਮੈਦਾਨ ਵਿਚ ਸ਼ਹੀਦ ਹੋਣ ਵਾਲਾ ਵੱਡੀ ਰੈਂਕ ਦਾ ਇਹ ਪਹਿਲਾ ਅਫਸਰ ਸੀ। ਬਹਾਦੁਰੀ ਅਜਿਹੀ ਕਿ ਪਾਕਿਸਤਾਨੀ ਫੌਜ ਖੌਫ ਖਾਂਦੀ ਸੀ। ਇੰਡੀਅਨ ਆਰਮੀ ਦੇ ਇਸ ਮੁਸਲਿਮ ਅਫਸਰ ਨੂੰ ਨੌਸ਼ਹਿਰਾ ਦਾ ਸ਼ੇਰ ਵੀ ਕਿਹਾ ਜਾਂਦਾ ਹੈ। ਦੇਸ਼ ਭਗਤੀ ਦੀ ਅਜਿਹੀ ਮਿਸਾਲ ਪੇਸ਼ ਕੀਤੀ ਕਿ ਵੰਡ ਦੌਰਾਨ ਪਾਕਿਸਤਾਨ ਫੌਜ ਦਾ ਚੀਫ ਬਣਨ ਦਾ ਮੁਹੰਮਦ ਅਲੀ ਜਿੰਨਾ ਦਾ ਪ੍ਰਸਤਾਵ ਰੱਦ ਕਰ ਦਿੱਤਾ ਸੀ। ਇਹ ਅਫਸਰ ਸੀ ਬ੍ਰਿਗੇਡੀਅਰ ਮੁਹੰਮਦ ਉਸਮਾਨ ਮੁਹੰਮਦ ਉਸਮਾਨ ਪਹਿਲੇ ਅਜਿਹੇ ਅਫਸਰ ਹਨ ਜਿਨ੍ਹਾਂ ਦੇ ਡਰ ਕਾਰਨ ਦੁਸ਼ਮਨ (ਪਾਕਿਸਤਾਨ) ਨੇ ਉਨ੍ਹਾਂ 'ਤੇ 50 ਹਜ਼ਾਰ ਰੁਪਏ ਦਾ ਇਨਾਮ ਰੱਖਿਆ ਸੀ। ਗੇਡੀਅਰ ਸ਼ਹੀਦ ਮੁਹੰਮਦ ਉਸਮਾਨ ਦਾ ਜਨਮ ਮਊ ਵਿਚ 15 ਜੁਲਾਈ 1912 ਨੂੰ ਹੋਇਆ ਸੀ। ਅੱਜ ਉਨ੍ਹਾਂ ਦਾ ਜਨਮ ਦਿਵਸ ਹੈ। 1947 ਦੇ ਭਾਰਤ-ਪਾਕਿ ਜੰਗ ਨੂੰ ਸ਼ਹੀਦ ਉਸਮਾਨ ਲਈ ਯਾਦ ਕੀਤਾ ਜਾਂਦਾ ਹੈ। ਉਸਮਾਨ ਦੇ ਪਰਿਵਾਰ ਵਾਲੇ ਚਾਹੁੰਦੇ ਸਨ ਕਿ ਉਹ ਆਈ.ਏ.ਐਸ.ਅਫਸਰ ਬਣਨ। ਪਰ ਉਹ ਆਰਮੀ ਅਫਸਰ ਬਣਨਾ ਚਾਹੁੰਦੇ ਸਨ। ਇਸੇ ਦੇ ਚੱਲਦੇ ਸਿਰਫ 20 ਸਾਲ ਦੀ ਉਮਰ ਵਿਚ ਉਹ ਅਫਸਰ ਬਣ ਗਏ ਸਨ।

ਪਾਕਿਸਤਾਨੀ ਘੁਸਪੈਠੀਆਂ ਨੇ ਦਸੰਬਰ 1947 ਵਿਚ ਝਗਨੜ ਨਾਂ ਦੇ ਇਲਾਕੇ 'ਤੇ ਕਬਜ਼ਾ ਕਰ ਲਿਆ ਸੀ ਪਰ ਇਹ ਬ੍ਰਿਗੇਡੀਅਰ ਉਸਮਾਨ ਦੀ ਬਹਾਦੁਰੀ ਸੀ ਕਿ ਮਾਰਚ 1948 ਵਿਚ ਪਹਿਲੇ ਨੌਸ਼ਹਿਰਾ ਅਤੇ ਫਿਰ ਝਨਗੜ ਨੂੰ ਭਾਰਤ ਦੇ ਕਬਜ਼ੇ ਵਿਚ ਲਿਆ। ਉਸਮਾਨ ਨੇ ਨੌਸ਼ਹਿਰਾ ਵਿਚ ਇੰਨੀ ਜ਼ਬਰਦਸਤ ਲੜਾਈ ਲੜੀ ਸੀ ਕਿ ਪਾਕਿਸਤਾਨ ਦੇ ਇਕ ਹਜ਼ਾਰ ਘੁਸਪੈਠੀਏ ਜ਼ਖਮੀ ਹੋਏ ਸਨ ਅਤੇ ਇਕ ਹਜ਼ਾਰ ਘੁਸਪੈਠੀਏ ਮਾਰੇ ਗਏ ਸਨ। ਜਦੋਂ ਕਿ ਭਾਰਤ ਵਲੋਂ 33 ਫੌਜੀ ਸ਼ਹੀਦ ਅਤੇ 102 ਫੌਜੀ ਜ਼ਖਮੀ ਹੋਏ ਸਨ। ਲੀਡਰਸ਼ਿਪ ਕਵਾਲਿਟੀ ਦੀ ਵਜ੍ਹਾ ਨਾਲ ਹੀ ਬ੍ਰਿਗੇਡੀਅਰ ਉਸਮਾਨ ਨੂੰ ਨੌਸ਼ਹਿਰਾ ਦਾ ਸ਼ੇਰ ਕਿਹਾ ਜਾਂਦਾ ਹੈ। ਨੌਸ਼ਹਿਰਾ ਦੀ ਘਟਨਾ ਤੋਂ ਬਾਅਦ ਪਾਕਿਸਤਾਨੀ ਸਰਕਾਰ ਨੇ ਬ੍ਰਿਗੇਡੀਅਰ ਉਸਮਾਨ ਦੀ ਮੌਤ 'ਤੇ 50 ਹਜ਼ਾਰ ਰੁਪਏ ਦਾ ਇਨਾਮ ਰੱਖਿਆ ਸੀ, ਜੋ ਕਿ ਉਸ ਸਮੇਂ ਦੇ ਲਿਹਾਜ਼ ਨਾਲ ਇਕ ਬਹੁਤ ਵੱਡੀ ਰਕਮ ਸੀ।

ਬ੍ਰਿਗੇਡੀਅਰ ਉਸਮਾਨ ਨੇ ਕਸਮ ਖਾਦੀ ਸੀ ਕਿ ਜਦੋਂ ਤੱਕ ਝਨਗੜ ਭਾਰਤ ਦੇ ਕਬਜ਼ੇ ਵਿਚ ਨਹੀਂ ਆਵੇਗਾ, ਉਦੋਂ ਤੱਕ ਉਹ ਜ਼ਮੀਨ 'ਤੇ ਚਟਾਈ ਵਿਛਾ ਕੇ ਸੋਣਗੇ। ਆਖਿਰਕਾਰ ਉਸਮਾਨ ਨੇ ਝਨਗੜ 'ਤੇ ਵੀ ਕਬਜ਼ਾ ਕਮ੍ਹਾ ਲਿਆ। ਪਰ ਇਸੇ ਜੰਗ ਦਰਮਿਆਨ ਵਿਚਾਲੇ ਤਿੰਨ ਜੁਲਾਈ ਨੂੰ ਝਨਗੜ ਵਿਚ ਮੋਰਚੇ 'ਤੇ ਹੀ ਕਿਤੇ ਤੋਪ ਦਾ ਇਕ ਗੋਲਾ ਆ ਡਿੱਗਿਆ ਅਤੇ ਉਸਮਾਨ ਇਸ ਦੀ ਲਪੇਟ ਵਿਚ ਆ ਗਏ, ਇਸ ਤਰ੍ਹਾਂ ਨੌਸ਼ਹਿਰਾ ਦਾ ਸ਼ੇਰ ਜੰਗ ਮੈਦਾਨ ਵਿਚ ਸ਼ਹੀਦ ਹੋ ਗਿਆ। ਬ੍ਰਿਗੇਡੀਅਰ ਉਸਮਾਨ ਦੇ ਅੰਤਿਮ ਸੰਸਕਾਰ ਵਿਚ ਪ੍ਰਧਾਨ ਮੰਤਰੀ ਜਵਾਹਰ ਨਹਿਰੂ ਅਤੇ ਉਨ੍ਹਾਂ ਦੇ ਬਾਕੀ ਮੰਤਰੀ ਸ਼ਾਮਲ ਹੋਏ ਸਨ। ਇਹ ਪਹਿਲਾ ਮੌਕਾ ਸੀ ਜਦੋਂ ਕਿਸੀ ਆਰਮੀ ਅਫਸਰ ਦੇ ਅੰਤਿਮ ਸੰਸਕਾਰ ਵਿਚ ਦੇਸ਼ ਦਾ ਪੀ.ਐਮ. ਸ਼ਾਮਲ ਹੋਇਆ ਹੋਵੇ। ਉਸਮਾਨ ਨੂੰ ਮਰਨ ਤੋਂ ਬਾਅਦ ਮਹਾਵੀਰ ਚੱਕਰ ਨਾਲ ਨਿਵਾਜਿਆ ਗਿਆ ਸੀ। ਨਾਲ ਹੀ ਦੋ  ਖਿਤਾਬ ਹੀਰੋ ਆਫ ਨੌਸ਼ਹਿਰਾ ਅਤੇ ਨੌਸ਼ਹਿਰਾ ਦਾ ਰੱਖਿਅਕ ਨਾਲ ਵੀ ਸਨਮਾਨਤ ਕੀਤਾ ਗਿਆ ਸੀ। ਬ੍ਰਿਗੇਡੀਅਰ ਉਸਮਾਨ ਨੂੰ ਸਰਕਾਰੀ ਸਨਮਾਨਾਂ ਨਾਲ ਦਿੱਲੀ ਸਥਿਤ ਜਾਮਿਆ ਮਿਲੀਆ ਇਸਲਾਮੀਆ ਦੇ ਕਬਰਿਸਤਾਨ ਵਿਚ ਦਫਨਾਇਆ ਗਿਆ ਸੀ।


Sunny Mehra

Content Editor

Related News