ਥਾਈਲੈਂਡ 'ਚ ਨਜ਼ਰ ਆਉਂਦੈ ਆਪਣਾਪਣ : PM ਮੋਦੀ
Saturday, Nov 02, 2019 - 06:54 PM (IST)

ਬੈਂਕਾਕ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਥਾਈਲੈਂਡ ਦੀ ਰਾਜਧਾਨੀ ਬੈਂਕਾਕ 'ਚ 'ਸਵਾਸਦੀ ਪੀ. ਐੱਮ. ਮੋਦੀ' ਪ੍ਰੋਗਰਾਮ ਨੂੰ ਸੰਬੋਧਿਤ ਕਰ ਰਹੇ ਹਨ। ਪੀ. ਐੱਮ. ਮੋਦੀ ਨੇ ਭਾਰਤੀ ਭਾਈਚਾਰੇ ਦੇ ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਆਖਿਆ ਕਿ ਥਾਈਲੈਂਡ ਦੇ ਕਣ-ਕਣ 'ਚ ਆਪਣਾਪਣ ਨਜ਼ਰ ਆਉਂਦਾ ਹੈ। ਥਾਈਲੈਂਡ 'ਚ ਭਾਰਤੀਅਤ ਦੀ ਮਹਿਕ ਮਹਿਸੂਸ ਕਰਦੇ ਹਾਂ।
ਹਾਓਡੀ ਮੋਦੀ ਦੀ ਤਰਜ਼ 'ਚ ਬੈਂਕਾਕ 'ਚ ਪੀ. ਐੱਮ. ਮੋਦੀ ਸਨਮਾਨ 'ਚ 'ਸਵਾਸਡੀ ਪੀ. ਐੱਮ. ਮੋਦੀ' ਪ੍ਰੋਗਰਾਮ ਆਯੋਜਿਤ ਕੀਤਾ ਗਿਆ ਹੈ। ਬੈਂਕਾਕ ਦੇ ਨਿਮਿਬੁਤਰ ਸਟੇਡੀਅਮ 'ਚ 'ਸਵਾਸਡੀ ਪੀ. ਐੱਮ. ਮੋਦੀ' ਪ੍ਰੋਗਰਾਮ ਨੂੰ ਸਬੰਧਿਤ ਕਰਦੇ ਹੋਏ ਪੀ. ਐੱਮ. ਮੋਦੀ ਨੇ ਆਖਿਆ ਕਿ ਪ੍ਰਾਚੀਨ ਸਵਰਣ ਭੂਮੀ, ਥਾਈਲੈਂਡ 'ਚ ਤੁਹਾਡੇ ਸਾਰਿਆਂ ਵਿਚਾਲੇ ਹਾਂ ਤਾਂ ਲੱਗਦਾ ਨਹੀਂ ਹੈ ਕਿ ਕਿਤੇ ਵਿਦੇਸ਼ 'ਚ ਹਾਂ। ਇਹ ਮਾਹੌਲ, ਹਰ ਪਾਸੇ ਆਪਣੇਪਣ ਦਾ ਅਹਿਸਾਸ ਮਿਲਦਾ ਹੈ, ਆਪਣਾਪਣ ਝੱਲਕਦਾ ਹੈ। ਤੁਸੀਂ ਭਾਰਤੀ ਮੂਲ ਦੇ ਹੋ ਸਿਰਫ ਇਸ ਲਈ ਨਹੀਂ, ਬਲਕਿ ਥਾਈਲੈਂਡ ਦੇ ਕਣ-ਕਣ, ਜਨ-ਜਨ 'ਚ ਵੀ ਆਪਣਾਪਣ ਨਜ਼ਰ ਆਉਂਦਾ ਹੈ।