CM ਊਧਵ ਠਾਕਰੇ ਨੇ 9 ਬਾਗੀ ਮੰਤਰੀਆਂ ਦੇ ਵਿਭਾਗਾਂ ਨੂੰ ਖੋਹਿਆ, ਇਨ੍ਹਾਂ ਮੰਤਰੀਆਂ ਨੂੰ ਸੌਂਪੀ ਜ਼ਿੰਮੇਵਾਰੀ

Monday, Jun 27, 2022 - 04:16 PM (IST)

CM ਊਧਵ ਠਾਕਰੇ ਨੇ 9 ਬਾਗੀ ਮੰਤਰੀਆਂ ਦੇ ਵਿਭਾਗਾਂ ਨੂੰ ਖੋਹਿਆ, ਇਨ੍ਹਾਂ ਮੰਤਰੀਆਂ ਨੂੰ ਸੌਂਪੀ ਜ਼ਿੰਮੇਵਾਰੀ

ਮੁੰਬਈ– ਮਹਾਰਾਸ਼ਟਰ ’ਚ ਜਾਰੀ ਸਿਆਸੀ ਘਮਸਾਨ ਵਿਚਾਲੇ ਮੁੱਖ ਮੰਤਰੀ ਊਧਵ ਠਾਕਰੇ ਨੇ ਗੁਹਾਟੀ ਦੇ ਹੋਟਲ ’ਚ ਠਹਿਰੇ ਹੋਏ 9 ਬਾਗੀ ਮੰਤਰੀਆਂ ਦੇ ਵਿਭਾਗ ਹੋਰ ਮੰਤਰੀਆਂ ਨੂੰ ਵੰਡ ਦਿੱਤੇ ਹਨ। ਮੁੱਖ ਮੰਤਰੀ ਦਫ਼ਤਰ ਵਲੋਂ ਜਾਰੀ ਕੀਤੇ ਗਏ ਬਿਆਨ ਮੁਤਾਬਕ ਬਾਗੀ ਮੰਤਰੀਆਂ ਦੇ ਵਿਭਾਗ ਹੋਰ ਮੰਤਰੀਆਂ ਨੂੰ ਇਸ ਲਈ ਦਿੱਤੇ ਜਾ ਰਹੇ ਹਨ, ਤਾਂ ਕਿ ਪ੍ਰਸ਼ਾਸਨ ਚਲਾਉਣ ’ਚ ਆਸਾਨੀ ਹੋਵੇ। ਮਹਾਰਾਸ਼ਟਰ ਦੀ ਗਠਜੋੜ ਸਰਕਾਰ ’ਚ ਸ਼ਿਵ ਸੈਨਾ ਦੇ 9 ਮੰਤਰੀ ਹੁਣ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੇ ਬਾਗੀ ਧੜੇ ’ਚ ਸ਼ਾਮਲ ਹੋ ਚੁੱਕੇ ਹਨ। 

ਇਹ ਵੀ ਪੜ੍ਹੋ- ਮਹਾਰਾਸ਼ਟਰ ’ਚ ਸਿਆਸੀ ਸੰਕਟ; ਸ਼ਿਵ ਸੈਨਾ ਖੇਮੇ ਦੇ 8 ਮੰਤਰੀ ਸ਼ਿੰਦੇ ਧੜੇ ਨਾਲ ਜੁੜੇ, ਇਕੱਲੇ ਪਏ ਊਧਵ

ਸ਼ਿਵ ਸੈਨਾ ’ਚ ਹੁਣ 4 ਕੈਬਨਿਟ ਮੰਤਰੀ ਹਨ, ਜਿਸ ’ਚ ਮੁੱਖ ਮੰਤਰੀ ਊਧਵ ਠਾਕਰੇ, ਆਦਿੱਤਿਆ ਠਾਕਰੇ, ਅਨਿਲ ਪਰਬ ਅਤੇ ਸੁਭਾਸ਼ ਦੇਸਾਈ ਸ਼ਾਮਲ ਹਨ। ਆਦਿੱਤਿਆ ਨੂੰ ਛੱਡ ਕੇ ਬਾਕੀ 3 ਵਿਧਾਨ ਪਰੀਸ਼ਦ ਦੇ ਮੈਂਬਰ (MLC) ਹਨ। ਸ਼ਿਵ ਸੈਨਾ ਦੀ ਅਗਵਾਈ ਵਾਲੀ ਮਹਾਵਿਕਾਸ ਅਘਾੜੀ (MVA) ਸਰਕਾਰ ’ਚ ਬਗਾਵਤ ਤੋਂ ਪਹਿਲਾਂ ਪਾਰਟੀ ਦੇ 10 ਕੈਬਨਿਟ ਮੰਤਰੀ ਅਤੇ 4 ਰਾਜ ਮੰਤਰੀ ਸਨ। ਸਾਰੇ 4 ਰਾਜ ਮੰਤਰੀ ਅਸਾਮ ਦੇ ਗੁਹਾਟੀ ਦੇ ਹੋਟਲ ’ਚ ਠਹਿਰੇ ਹੋਏ ਹਨ।੍ਯ

ਇਹ ਵੀ ਪੜ੍ਹੋ- ਸੰਜੇ ਰਾਊਤ ਦਾ ਵਿਵਾਦਿਤ ਬਿਆਨ, ਗੁਹਾਟੀ ਤੋਂ 40 ਵਿਧਾਇਕਾਂ ਦੀਆਂ ਆਉਣਗੀਆਂ ਲਾਸ਼ਾਂ

ਇਨ੍ਹਾਂ ਵਫ਼ਾਦਾਰ ਮੰਤਰੀਆਂ ਨੂੰ ਸੌਂਪੇ ਗਏ ਬਾਗੀਆਂ ਦੇ ਮੰਤਰਾਲਾ
ਮੁੱਖ ਮੰਤਰੀ ਦਫ਼ਤਰ ਵਲੋਂ ਜਾਰੀ ਸੂਚਨਾ ਮੁਤਾਬਕ ਏਕਨਾਥ ਸ਼ਿੰਦੇ ਦੇ ਸ਼ਹਿਰੀ ਵਿਕਾਸ, ਲੋਕ ਨਿਰਮਾਣ ਵਿਭਾਗ ਨੂੰ ਉਨ੍ਹਾਂ ਤੋਂ ਵਾਪਸ ਲੈ ਕੇ ਸੁਭਾਸ਼ ਦੇਸਾਈ ਨੂੰ ਫਿਰ ਤੋਂ ਸੌਂਪ ਦਿੱਤਾ ਗਿਆ ਹੈ। ਬਾਗੀ ਮੰਤਰੀ ਗੁਲਾਬਰਾਵ ਪਾਟਿਲ ਦਾ ਜਲ ਸਪਲਾਈ ਅਤੇ ਸਵੱਛਤਾ ਵਿਭਾਗ ਨੂੰ ਵਾਪਸ ਲੈ ਕੇ ਅਨਿਲ ਪਰਬ ਨੂੰ ਦਿੱਤਾ ਗਿਆ ਹੈ। ਸੰਦੀਪਨਰਾਵ ਭੁਮਰੇ ਨੂੰ ਦਾਦਾਜੀ ਭੁਸੇ ਦਾ ਖੇਤੀ ਵਿਭਾਗ ਦਿੱਤਾ ਗਿਆ ਹੈ। ਉੱਥੇ ਹੀ ਉਦੈ ਸਾਮੰਤ ਦਾ ਉੱਚ ਅਤੇ ਤਕਨੀਕੀ ਸਿੱਖਿਆ ਵਿਭਾਗ ਨੂੰ ਆਦਿੱਤਿਆ ਠਾਕਰੇ ਨੂੰ ਫਿਰ ਤੋਂ ਸੌਂਪ ਦਿੱਤਾ ਗਿਆ ਹੈ। ਸ਼ੰਭੂਰਾਜ ਦੇਸਾਈ, ਰਾਜਿੰਦਰ ਯੇਡ੍ਰਾਵਰਕਰ, ਅਬਦੁੱਲ ਸੱਤਾਰ, ਅਤੇ ਬੱਚੂ ਕਡੂ ਦੇ ਵਿਭਾਗ ਵੀ ਦੂਜੇ ਮੰਤਰੀਆਂ ਨੂੰ ਦਿੱਤੇ ਗਏ ਹਨ।

ਇਹ ਵੀ ਪੜ੍ਹੋ- ਸ਼ਿਵ ਸੈਨਾ ਨੇ ਕਿਹਾ- ਮਹਾਰਾਸ਼ਟਰ ’ਚ ਜਾਰੀ ਸਾਰੇ ‘ਤਮਾਸ਼ੇ’ ਪਿੱਛੇ ਭਾਜਪਾ ਦਾ ਹੱਥ

ਦੱਸਣਯੋਗ ਹੈ ਕਿ ਏਕਨਾਥ ਸ਼ਿੰਦੇ ਦੀ ਅਗਵਾਈ ’ਚ ਕਰੀਬ 40 ਵਿਧਾਇਕ ਮੁੱਖ ਮੰਤਰੀ ਊਧਵ ਠਾਕਰੇ ਦੇ ਖ਼ਿਲਾਫ ਮੋਰਚਾ ਖੋਲ੍ਹੇ ਹੋਏ ਹਨ। ਇਨ੍ਹਾਂ ’ਚੋਂ 9 ਮੰਤਰੀ ਵੀ ਸ਼ਾਮਲ ਹਨ। ਊਧਵ ਅਤੇ ਏਕਨਾਥ ਸ਼ਿੰਦੇ ਧੜੇ ਦੀ ਲੜਾਈ ਹੁਣ ਸੁਪਰੀਮ ਕੋਰਟ ’ਚ ਵੀ ਪਹੁੰਚ ਗਈ ਹੈ। ਸੋਮਵਾਰ ਨੂੰ ਦੋਹਾਂ ਪੱਖਾਂ ਨੇ ਆਪਣੀਆਂ-ਆਪਣੀਆਂ ਦਲੀਲਾਂ ਕੋਰਟ ’ਚ ਰੱਖੀਆਂ, ਜਿਸ ਦੀ ਅਗਲੀ ਸੁਣਵਾਈ ਹੁਣ 11 ਜੁਲਾਈ ਨੂੰ ਹੋਵੇਗੀ।


author

Tanu

Content Editor

Related News