ਬਾਲਾਕੋਟ ''ਚ ਟ੍ਰੇਨਿੰਗ ਲੈ ਰਹੇ ਨੇ ਜੈਸ਼ ਦੇ ਅੱਤਵਾਦੀ, ਤਿਆਰ ਕਰ ਰਿਹੈ ਆਤਮਘਾਤੀ ਹਮਲਾਵਰ

Monday, Oct 14, 2019 - 05:28 PM (IST)

ਬਾਲਾਕੋਟ ''ਚ ਟ੍ਰੇਨਿੰਗ ਲੈ ਰਹੇ ਨੇ ਜੈਸ਼ ਦੇ ਅੱਤਵਾਦੀ, ਤਿਆਰ ਕਰ ਰਿਹੈ ਆਤਮਘਾਤੀ ਹਮਲਾਵਰ

ਨਵੀਂ ਦਿੱਲੀ— ਜੰਮੂ-ਕਸ਼ਮੀਰ ਤੋਂ ਧਾਰਾ-370 ਹਟਾਏ ਜਾਣ ਤੋਂ ਬਾਅਦ ਪਾਕਿਸਤਾਨ ਬੌਖਲਾਇਆ ਹੋਇਆ ਹੈ। ਇਹ ਹੀ ਕਾਰਨ ਹੈ ਕਿ ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆਉਂਦਾ। ਪਾਕਿਸਤਾਨ ਦੇ ਬਾਲਾਕੋਟ ਵਿਚ ਅੱਤਵਾਦੀਆਂ ਦਾ ਟ੍ਰੇਨਿੰਗ ਲੈਣਾ ਜਾਰੀ ਹੈ। ਸਰਕਾਰ ਦੇ ਸੂਤਰਾਂ ਮੁਤਾਬਕ ਪਾਕਿਸਤਾਨ ਦੇ ਖੈਬਰ ਪਖਤੂਨਖਵਾ, ਬਾਲਾਕੋਟ 'ਚ ਜੈਸ਼-ਏ-ਮੁਹੰਮਦ ਦੇ ਲੱਗਭਗ 40-50 ਅੱਤਵਾਦੀ ਟ੍ਰੇਨਿੰਗ ਲੈ ਰਹੇ ਹਨ। ਭਾਰਤੀ ਖੁਫੀਆ ਏਜੰਸੀਆਂ ਇਸ 'ਤੇ ਤਿੱਖੀ ਨਜ਼ਰ ਰੱਖ ਰਹੀ ਹੈ। 

PunjabKesari


ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਕਿ ਕੁਝ ਟ੍ਰੇਨਿੰਗ ਅੱਤਵਾਦੀਆਂ ਨੂੰ ਕਸ਼ਮੀਰ 'ਚ ਫੌਜ 'ਤੇ ਹਮਲੇ ਲਈ ਰਵਾਨਾ ਕੀਤਾ ਗਿਆ ਹੈ। ਸੁਰੱਖਿਆ ਫੋਰਸ ਦੇ ਜਵਾਨ ਉਨ੍ਹਾਂ ਦੇ ਨਿਸ਼ਾਨੇ 'ਤੇ ਹਨ। ਇੱਥੇ ਦੱਸ ਦੇਈਏ ਕਿ ਇਸ ਸਾਲ ਫਰਵਰੀ 'ਚ ਭਾਰਤੀ ਫੌਜ ਦੀ ਸਰਜੀਕਲ ਸਟਰਾਈਕ ਤੋਂ ਬਾਅਦ ਬਾਲਾਕੋਟ ਦਾ ਅੱਤਵਾਦੀ ਕੈਂਪ ਬੰਦ ਸੀ ਪਰ ਤਕਰੀਬਨ 6 ਮਹੀਨੇ ਬਾਅਦ ਉਸ ਨੂੰ ਮੁੜ ਖੋਲ੍ਹ ਦਿੱਤਾ ਗਿਆ ਹੈ।


author

Tanu

Content Editor

Related News