ਸ਼੍ਰੀਨਗਰ ''ਚ ਅੱਤਵਾਦੀਆਂ ਨੇ ਕਾਂਸਟੇਬਲ ਦਾ ਗੋਲੀ ਮਾਰ ਕੀਤਾ ਕਤਲ, 7 ਸਾਲਾ ਧੀ ਜ਼ਖ਼ਮੀ

Tuesday, May 24, 2022 - 07:33 PM (IST)

ਸ਼੍ਰੀਨਗਰ ''ਚ ਅੱਤਵਾਦੀਆਂ ਨੇ ਕਾਂਸਟੇਬਲ ਦਾ ਗੋਲੀ ਮਾਰ ਕੀਤਾ ਕਤਲ, 7 ਸਾਲਾ ਧੀ ਜ਼ਖ਼ਮੀ

ਸ਼੍ਰੀਨਗਰ (ਭਾਸ਼ਾ)- ਜੰਮੂ-ਕਸ਼ਮੀਰ 'ਚ ਸ਼੍ਰੀਨਗਰ ਦੇ ਸੌਰਾ ਇਲਾਕੇ 'ਚ ਮੰਗਲਵਾਰ ਨੂੰ ਅੱਤਵਾਦੀਆਂ ਨੇ ਇਕ ਪੁਲਸ ਕਾਂਸਟੇਬਲ ਦੇ ਘਰ ਦੇ ਬਾਹਰ ਅੰਨ੍ਹੇਵਾਹ ਗੋਲੀਬਾਰੀ ਕੀਤੀ। ਹਮਲੇ 'ਚ ਕਾਂਸਟੇਬਲ ਦੀ ਮੌਤ ਹੋ ਗਈ ਜਦਕਿ ਉਨ੍ਹਾਂ ਦੀ 7 ਸਾਲਾ ਧੀ ਜ਼ਖ਼ਮੀ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਅੱਤਵਾਦੀਆਂ ਨੇ ਕਾਂਸਟੇਬਲ ਸੈਫੁੱਲਾ ਕਾਦਰੀ 'ਤੇ ਉਸ ਸਮੇਂ ਗੋਲੀਬਾਰੀ ਕੀਤੀ, ਜਦੋਂ ਉਹ ਆਪਣੀ ਧੀ ਨੂੰ ਟਿਊਸ਼ਨ ਲਈ ਛੱਡਣ ਜਾ ਰਿਹਾ ਸੀ। ਕਾਦਰੀ ਤੀਜੇ ਅਜਿਹੇ ਪੁਲਸ ਕਰਮੀ ਹਨ, ਜਿਨ੍ਹਾਂ ਦਾ ਇਸ ਮਹੀਨੇ ਅੱਤਵਾਦੀਆਂ ਨੇ ਕਤਲ ਕਰ ਦਿੱਤਾ। 

ਇਹ ਵੀ ਪੜ੍ਹੋ : ਪੁਣੇ ਦੀ ATS ਨੇ ਸ਼ੱਕੀ ਅੱਤਵਾਦੀ ਨੂੰ ਕੀਤਾ ਗ੍ਰਿਫ਼ਤਾਰ

ਇਕ ਅਧਿਕਾਰੀ ਨੇ ਦੱਸਿਆ ਕਿ ਅੱਤਵਾਦੀਆਂ ਨੇ ਸ਼੍ਰੀਨਗਰ ਜ਼ਿਲ੍ਹੇ 'ਚ ਅਨਚਾਰ ਇਲਾਕੇ 'ਚ ਗਨਈ ਮੁਹੱਲੇ 'ਚ ਸਥਿਤ ਕਾਦਰੀ ਦੇ ਘਰ ਦੇ ਬਾਹਰ ਉਨ੍ਹਾਂ 'ਤੇ ਹਮਲਾ ਕੀਤਾ। ਉਨ੍ਹਾਂ ਦੱਸਿਆ ਕਿ ਕਾਦਰੀ ਅਤੇ ਉਨ੍ਹਾਂ ਦੀ ਧੀ ਨੂੰ ਐੱਸ.ਕੇ.ਆਈ.ਐੱਮ.ਐੱਸ. ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ। ਅਧਿਕਾਰੀ ਨੇ ਦੱਸਿਆ ਕਿ ਬੱਚੀ ਦੇ ਸੱਜੇ ਹੱਥ ਵਿੱਚ ਗੋਲੀ ਲੱਗੀ ਹੈ ਅਤੇ ਉਹ ਖ਼ਤਰੇ ਤੋਂ ਬਾਹਰ ਹੈ। ਕਸ਼ਮੀਰ ਰੇਂਜ ਦੇ ਪੁਲਸ ਇੰਸਪੈਕਟਰ ਜਨਰਲ ਵਿਜੇ ਕੁਮਾਰ ਨੇ ਕਾਂਸਟੇਬਲ ਦੇ ਕਤਲ 'ਤੇ ਸੋਗ ਪ੍ਰਗਟ ਕੀਤਾ ਅਤੇ ਕਿਹਾ ਕਿ ਹਮਲਾਵਰਾਂ ਨੂੰ ਫੜਨ ਲਈ ਨੇੜੇ-ਤੇੜੇ ਦੇ ਇਲਾਕਿਆਂ 'ਚ ਪੁਲਸ ਦਲਾਂ ਨੂੰ ਭੇਜਿਆ ਗਿਆ ਹੈ। ਉਨ੍ਹਾਂ ਕਿਹਾ,''ਅਸੀਂ ਜਲਦ ਹੀ ਉਨ੍ਹਾਂ (ਅੱਤਵਾਦੀਆਂ) ਨੂੰ ਫੜ ਲਵਾਂਗੇ।''

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News