ਅੱਤਵਾਦੀਆਂ ਨੇ ਪੁਲਸ ਇੰਸਪੈਕਟਰ ਸ਼ੇਖ ਫਿਰਦੌਸ ਨੂੰ ਮਾਰੀ ਗੋਲੀ, ਜ਼ਖ਼ਮੀ
Tuesday, Mar 01, 2022 - 03:27 AM (IST)

ਸ਼੍ਰੀਨਗਰ/ਮੇਂਢਰ (ਅਰੀਜ, ਵਿਨੋਦ)- ਸ਼੍ਰੀਨਗਰ ਦੇ ਬਟਮਾਲੂ ਇਲਾਕੇ ’ਚ ਸੋਮਵਾਰ ਸ਼ਾਮ ਅੱਤਵਾਦੀਆਂ ਨੇ ਭ੍ਰਿਸ਼ਟਾਚਾਰ ਰੋਕਥਾਮ ਬਿਊਰੋ (ਏ. ਸੀ. ਬੀ.) ਦੇ ਇਕ ਪੁਲਸ ਇੰਸਪੈਕਟਰ ਨੂੰ ਗੋਲੀ ਮਾਰ ਕੇ ਜ਼ਖ਼ਮੀ ਕਰ ਦਿੱਤਾ ਹੈ। ਅਧਿਕਾਰਕ ਸੂਤਰਾਂ ਅਨੁਸਾਰ ਅੱਤਵਾਦੀਆਂ ਨੇ ਇੰਸਪੈਕਟਰ ਸ਼ੇਖ ਫਿਰਦੌਸ ’ਤੇ ਉਸ ਸਮੇਂ ਗੋਲੀ ਚਲਾ ਦਿੱਤੀ ਜਦੋਂ ਉਹ ਮਸਜਿਦ ਤੋਂ ਪਰਤ ਰਹੇ ਸਨ। ਬਾਅਦ ’ਚ ਜ਼ਖ਼ਮੀ ਹਾਲਤ ’ਚ ਉਸ ਨੂੰ ਹਸਪਤਾਲ ਲਿਜਾਇਆ ਗਿਆ। ਇਕ ਉੱਚ ਪੁਲਸ ਅਧਿਕਾਰੀ ਨੇ ਪੁਸ਼ਟੀ ਕੀਤੀ ਕਿ ਪੁਲਸ ਅਧਿਕਾਰੀ ਦੇ ਗਲੇ ’ਚ ਸੱਟਾਂ ਆਈਆਂ ਹਨ ਅਤੇ ਅੱਤਵਾਦੀਆਂ ਨੂੰ ਫੜਣ ਲਈ ਇਲਾਕੇ ਦੀ ਘੇਰਾਬੰਦੀ ਕਰ ਕੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ।
ਇਹ ਖ਼ਬਰ ਪੜ੍ਹੋ- NZ v SA : ਦੂਜੇ ਟੈਸਟ 'ਚ ਦੱਖਣੀ ਅਫਰੀਕਾ ਮਜ਼ਬੂਤ, ਨਿਊਜ਼ੀਲੈਂਡ ਦੀਆਂ ਨਜ਼ਰਾਂ ਡਰਾਅ 'ਤੇ
ਸਰਹੱਦੀ ਜ਼ਿਲੇ ਪੁੰਛ ’ਚ ਫੌਜ ਨੇ ਸੋਮਵਾਰ ਨੂੰ ਮੇਂਢਰ ਸਬ-ਡਵੀਜ਼ਨ ’ਚ ਕੰਟਰੋਲ ਰੇਖਾ (ਐੱਲ. ਓ. ਸੀ.) ’ਤੇ ਇਕ ਪਾਕਿਸਤਾਨੀ ਘੁਸਪੈਠੀਏ ਨੂੰ ਗ੍ਰਿਫਤਾਰ ਕੀਤਾ ਹੈ। ਫੌਜ ਦੇ ਅਧਿਕਾਰੀ ਨੇ ਦੱਸਿਆ ਕਿ ਪੁੰਛ ਜ਼ਿਲੇ ’ਚ ਕੰਟਰੋਲ ਰੇਖਾ ’ਤੇ ਮਨਕੋਟ ਸੈਕਟਰ ਤੋਂ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ 27 ਸਾਲਾ ਨਿਵਾਸੀ ਨੂੰ ਘੁਸਪੈਠ ਕਰਦੇ ਗ੍ਰਿਫਤਾਰ ਕੀਤਾ ਹੈ। ਜਿਸ ਦੀ ਪਛਾਣ ਦਿਲਸ਼ਾਨ ਪੁੱਤਰ ਮੁਹੰਮਦ ਸਈਦ ਨਿਵਾਸੀ ਹਜੀਰਾ ਦੇ ਰੂਪ ’ਚ ਕੀਤੀ ਗਈ ਹੈ।
ਇਹ ਖ਼ਬਰ ਪੜ੍ਹੋ- ਮਹਿਲਾ ਵਿਸ਼ਵ ਕੱਪ ਦੇ ਲਈ ICC ਨੇ ਹਟਾਇਆ ਬਾਇਓ ਬਬਲ, ਦਿੱਤਾ ਇਹ ਬਿਆਨ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।