ਪੁਲਵਾਮਾ 'ਚ ਅੱਤਵਾਦੀਆਂ ਨੇ ਇੱਕ ਵਿਅਕਤੀ ਨੂੰ ਮਾਰੀ ਗੋਲੀ, ਸਰਚ ਆਪਰੇਸ਼ਨ ਜਾਰੀ

Friday, Dec 11, 2020 - 11:58 PM (IST)

ਸ਼੍ਰੀਨਗਰ - ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਵਾਸੁਰਾ ਇਲਾਕੇ ਵਿੱਚ ਸ਼ੁੱਕਰਵਾਰ ਸ਼ਾਮ ਨੂੰ ਅੱਤਵਾਦੀਆਂ ਨੇ ਇੱਕ ਵਿਅਕਤੀ ਦੀ ਮਾਰ ਕੇ ਹੱਤਿਆ ਕਰ ਦਿੱਤੀ। ਜੰਮੂ-ਕਸ਼ਮੀਰ ਪੁਲਸ ਨੇ ਅੱਤਵਾਦੀਆਂ ਦੀ ਗੋਲੀ ਦੇ ਸ਼ਿਕਾਰ ਹੋਏ ਸ਼ਖਸ ਦੀ ਪਛਾਣ ਵਸੁਰਾ ਨਿਵਾਸੀ ਮੁਸ਼ਤਾਕ ਅਹਿਮਦ ਦੇ ਤੌਰ 'ਤੇ ਕੀਤੀ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ, ਗੋਲੀਬਾਰੀ ਵਿੱਚ ਜ਼ਖ਼ਮੀ ਹੋਏ ਵਿਅਕਤੀ ਨੂੰ ਇਲਾਜ ਲਈ ਨੇੜਲੇ ਹਸਪਤਾਲ ਵਿੱਚ ਦਾਖਲ ਕੀਤਾ ਗਿਆ ਸੀ। ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਹਮਲਾਵਰਾਂ ਨੂੰ ਫੜਨ ਲਈ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ।

ਉਥੇ ਹੀ ਦੂਜੇ ਪਾਸੇ ਪੁਲਸ ਨੇ ਕਾਂਗਰਸ ਦੇ ਇੱਕ ਨੇਤਾ ਅਤੇ ਵਕੀਲ ਗੌਹਰ ਅਹਿਮਦ ਵਾਨੀ ਨੂੰ ਅੱਤਵਾਦੀਆਂ ਦੀ ਮਦਦ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ। ਪੁਲਸ ਦੇ ਇੱਕ ਸੀਨੀਅਰ ਅਧਿਕਾਰੀ ਮੁਤਾਬਕ, ਇਮਾਮ ਸਾਹਿਬ ਸ਼ੋਪੀਆਂ ਦਾ ਰਹਿਣ ਵਾਲਾ ਕਾਂਗਰਸ ਨੇਤਾ ਗੌਹਰ ਅਹਿਮਦ ਵਾਨੀ ਸੈਸ਼ਨ ਕੋਰਟ ਸ਼ੋਪੀਆਂ ਵਿੱਚ ਵਕੀਲ  ਦੇ ਰੂਪ ਵਿੱਚ ਪ੍ਰੈਕਟਿਸ ਵੀ ਕਰਦੇ ਹਨ। ਉਸ ਨੂੰ 7 ਦਸੰਬਰ ਨੂੰ ਅੱਤਵਾਦੀਆਂ ਨੂੰ ਆਪਣੀ ਗੱਡੀ ਵਿੱਚ ਲੈ ਜਾਣ  ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ।
ਰੇਪ ਦਾ ਵੀਡੀਓ ਬਣਾ ਕੇ ਕੀਤਾ ਵਾਇਰਲ, ਦੋਸ਼ੀ ਯੂਟਿਊਬਰ ਗ੍ਰਿਫਤਾਰ

ਦਰਅਸਲ ਇਸ ਹਫ਼ਤੇ ਦੀ ਸ਼ੁਰੂਆਤ ਵਿੱਚ ਸ਼੍ਰੀਨਗਰ ਵਿੱਚ ਇੱਕ ਸ਼ੱਕੀ ਗੱਡੀ ਨੂੰ ਲੈ ਕੇ ਅਲਰਟ ਜਾਰੀ ਕੀਤਾ ਸੀ। ਦੱਸਿਆ ਜਾ ਰਿਹਾ ਹੈ ਕਿ, ਉਹ ਗੱਡੀ ਗੌਹਰ ਅਹਿਮਦ ਵਾਨੀ ਦੀ ਦੱਸੀ ਜਾ ਰਹੀ ਹੈ। ਸੁਰੱਖਿਆ ਬਲਾਂ ਨੂੰ ਪਹਿਲਾਂ ਤੋਂ ਅੱਤਵਾਦੀਆਂ ਦੀ ਹਰਕਤ ਦੀ ਸੂਚਨਾ ਸੀ। ਜਿਸ ਦੇ ਆਧਾਰ 'ਤੇ ਜੰਮੂ-ਕਸ਼ਮੀਰ ਪੁਲਸ ਅਤੇ ਫੌਜ ਨੇ ਕਈ ਥਾਵਾਂ 'ਤੇ ਸ਼ੋਪੀਆਂ ਵਿੱਚ ਨਾਕੇ ਲਗਾਏ ਸਨ। ਇਸ ਵਿੱਚ ਰਾਮਪੁਰਾ ਚੌਕ ਟਰੇਂਜ ਵਿੱਚ ਫੌਜ ਦੀ 44 ਆਰ.ਆਰ. ਨੇ 7 ਦਸੰਬਰ ਦੀ ਸ਼ਾਮ ਨੂੰ ਇੱਕ ਐਕਸਿਊਵੀ ਗੱਡੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਹ ਨਾਕਾ ਤੋੜ ਕੇ ਭੱਜ ਨਿਕਲੀ ਸੀ।

ਜਿਸ ਤੋਂ ਬਾਅਦ ਪੁਲਸ ਨੇ ਪੂਰੇ ਇਲਾਕੇ ਵਿੱਚ ਸਰਚ ਅਭਿਆਨ ਚਲਾਇਆ ਸੀ। ਕੁੱਝ ਘੰਟੇ ਬਾਅਦ ਪਗਾਚਜੂ ਪਿੰਡ ਵਿੱਚ ਖਾਲੀ ਗੱਡੀ ਬਰਾਮਦ ਹੋਈ ਸੀ। ਇਸ ਤੋਂ ਬਾਅਦ ਪੁਲਸ ਨੇ ਗੱਡੀ ਜ਼ਬਤ ਕਰ ਵਾਹਨ ਮਾਲਕ ਮੋਤੀ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਸੀ। ਪੁਲਸ ਨੇ ਮੋਤੀ ਖਿਲਾਫ ਸੰਗੀਨ ਧਾਰਾਵਾਂ ਵਿੱਚ ਕੇਸ ਦਰਜ ਕੀਤਾ ਹੈ। ਮਾਮਲੇ ਦੀ ਜਾਂਚ ਜਾਰੀ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News