ਫ਼ੌਜ ਦੀ ਗੱਡੀ ''ਤੇ ਹਮਲਾ, ਅੱਤਵਾਦੀਆਂ ਨੇ ਵਰ੍ਹਾਈਆਂ ਤਾਬੜਤੋੜ ਗੋਲੀਆਂ
Wednesday, Feb 26, 2025 - 03:32 PM (IST)

ਸ਼੍ਰੀਨਗਰ- ਜੰਮੂ-ਕਸ਼ਮੀਰ ਦੇ ਰਾਜੌਰੀ ਵਿਚ ਫ਼ੌਜ ਦੀ ਗੱਡੀ 'ਤੇ ਅੱਤਵਾਦੀਆਂ ਨੇ ਗੋਲੀਬਾਰੀ ਕੀਤੀ ਹੈ। ਅੱਤਵਾਦੀਆਂ ਦਾ ਇਹ ਹਮਲਾ ਸੁੰਦਰਬਨੀ ਇਲਾਕੇ ਵਿਚ ਹੋਇਆ। ਦਰਅਸਲ ਗਸ਼ਤ 'ਤੇ ਨਿਕਲੇ ਸੁਰੱਖਿਆ ਫੋਰਸਾਂ ਨੂੰ ਅੱਤਵਾਦੀਆਂ ਨੇ ਅਚਾਨਕ ਗੋਲੀਬਾਰੀ ਸ਼ੁਰੂ ਕਰ ਦਿੱਤੀ। ਫ਼ੌਜ ਦੀ ਗੱਡੀ 'ਤੇ 4-5 ਰਾਊਂਡ ਫਾਇਰਿੰਗ ਕੀਤੀ ਗਈ। ਹਮਲੇ ਤੋਂ ਬਾਅਦ ਇਲਾਕੇ ਵਿਚ ਸਰਚ ਮੁਹਿੰਮ ਸ਼ੁਰੂ ਕੀਤੀ ਗਈ ਹੈ। ਸੁਰੱਖਿਆ ਫੋਰਸ ਨੇ ਅੱਤਵਾਦੀਆਂ ਦੀ ਖੋਜਬੀਨ ਲਈ ਇਲਾਕੇ ਦੀ ਘੇਰਾਬੰਦੀ ਕੀਤੀ ਹੈ।
ਸੰਘਣੇ ਜੰਗਲ ਤੋਂ ਗੋਲੀਬਾਰੀ
ਜਾਣਕਾਰੀ ਮੁਤਾਬਕ ਅੱਤਵਾਦੀਆਂ ਨੇ JAK ਦੇ 9 ਵਾਹਨਾਂ ਨੂੰ ਨਿਸ਼ਾਨਾ ਬਣਾਇਆ। ਇਸ ਗੱਡੀ ਤੋਂ ਗਸ਼ਤ ਕੀਤੀ ਜਾ ਸੀ। ਜਾਣਕਾਰੀ ਮੁਤਾਬਕ ਬੁੱਧਵਾਰ ਦੁਪਹਿਰ ਕਰੀਬ 1 ਵਜੇ ਹਮਲਾ ਹੋਇਆ। ਜਿਵੇਂ ਹੀ ਇਹ ਗੱਡੀ ਸੁੰਦਰਬਨੀ ਮਾਲਾ ਰੋਡ 'ਤੇ ਪਿੰਡ ਫਾਲ ਨੇੜੇ ਪਹੁੰਚੀ ਤਾਂ ਜੰਗਲ 'ਚੋਂ ਗੱਡੀ 'ਤੇ ਫਾਇਰਿੰਗ ਕੀਤੀ ਗਈ। ਘਾਟੀ 'ਚ ਇਹ ਹਮਲਾ ਅਜਿਹੇ ਸਮੇਂ 'ਚ ਸਾਹਮਣੇ ਆਇਆ ਹੈ ਜਦੋਂ ਕੁਝ ਦਿਨ ਪਹਿਲਾਂ ਹੀ ਪਾਕਿਸਤਾਨ ਅਤੇ ਭਾਰਤ ਵਿਚਾਲੇ ਫਲੈਗ ਮੀਟਿੰਗ ਹੋਈ ਸੀ। ਫਿਰ ਸ਼ਾਂਤੀ ਲਈ ਸਹਿਮਤੀ ਬਣੀ।
ਅੱਤਵਾਦੀ ਜੰਗਲ 'ਚ ਲੁਕੇ ਹੋਏ ਸਨ
ਮੰਨਿਆ ਜਾ ਰਿਹਾ ਹੈ ਕਿ ਅੱਤਵਾਦੀ ਸੁੰਦਰਬਨੀ ਦੇ ਸੰਘਣੇ ਜੰਗਲ 'ਚ ਲੁਕੇ ਹੋਏ ਸਨ। ਉਨ੍ਹਾਂ ਨੇ ਪੂਰੀ ਤਿਆਰੀ ਨਾਲ ਫੌਜ ਦੀ ਗੱਡੀ 'ਤੇ ਗੋਲੀਬਾਰੀ ਕੀਤੀ। ਫੌਜ ਦੀ ਗੱਡੀ ਇਸੇ ਇਲਾਕੇ 'ਚੋਂ ਲੰਘ ਰਹੀ ਸੀ। ਜਿਸ ਕਾਰਨ ਪਿਛਲੇ ਕਈ ਸਾਲਾਂ ਤੋਂ ਸਰਹੱਦ ਪਾਰੋਂ ਘੁਸਪੈਠ ਹੁੰਦੀ ਆਈ ਹੈ। ਫੌਜ ਨੇ ਪੂਰੇ ਇਲਾਕੇ ਨੂੰ ਅਲਰਟ 'ਤੇ ਰੱਖ ਕੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ।