ਪੀ.ਓ.ਕੇ. ਤੋਂ ਭਾਰਤੀ ਸਰਹੱਦ ’ਚ ਦਾਖਲ ਹੋਏ ਅੱਤਵਾਦੀ

Saturday, Oct 19, 2019 - 01:13 AM (IST)

ਪੀ.ਓ.ਕੇ. ਤੋਂ ਭਾਰਤੀ ਸਰਹੱਦ ’ਚ ਦਾਖਲ ਹੋਏ ਅੱਤਵਾਦੀ

ਸ਼੍ਰੀਨਗਰ — ਜੰਮੂ-ਕਸ਼ਮੀਰ ਦੇ ਡੀ. ਜੀ. ਪੀ. ਦਿਲਬਾਗ ਸਿੰਘ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ. ਓ. ਕੇ.) ਤੋਂ ਭਾਰਤੀ ਸਰਹੱਦ ਅੰਦਰ ਕੁਝ ਅੱਤਵਾਦੀਆਂ ਦੇ ਦਾਖਲ ਹੋਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਸਰਹੱਦ ਪਾਰ ਤੋਂ ਹੋ ਰਹੀਆਂ ਜ਼ਿਆਦਾਤਰ ਘੁਸਪੈਠ ਦੀਆਂ ਘਟਨਾਵਾਂ ਨੂੰ ਸੁਰੱਖਿਆ ਬਲਾਂ ਨੇ ਅਸਫਲ ਕਰ ਦਿੱਤਾ ਹੈ।

ਸਿੰਘ ਨੇ ਸ਼ੁੱਕਰਵਾਰ ਨੂੰ ਸ਼ੋਪੀਆਂ ’ਚ ਸੁਰੱਖਿਆ ਹਾਲਤਾਂ ਦੀ ਸਮੀਖਿਆ ਕਰਦਿਆਂ ਸਾਰੀਆਂ ਸੁਰੱਖਿਆ ਏਜੰਸੀਆਂ ਦੇ ਕਮਾਂਡਰਾਂ ਨੂੰ ਇਥੋਂ ਦੇ ਸੇਬ ਦੇ ਬਾਗਾਂ ਅਤੇ ਹੋਰ ਸਥਾਨਾਂ ਦੀ ਸੁਰੱਖਿਆ ਵਿਵਸਥਾ ਸਖਤ ਕਰਨ ਅਤੇ ਗਸ਼ਤ ਵਧਾਉਣ ਦੇ ਨਿਰਦੇਸ਼ ਦਿੱਤੇ। ਗੌਰਤਲਬ ਹੈ ਕਿ ਬੁੱਧਵਾਰ ਰਾਤ ਸ਼ੋਪੀਆਂ ’ਚ ਅੱਤਵਾਦੀਆਂ ਨੇ ਪੰਜਾਬ ਦੇ ਇਕ ਨਾਗਰਿਕ ਦੀ ਹੱਤਿਆ ਕਰ ਦਿੱਤੀ ਅਤੇ ਇਕ ਹੋਰ ਨੂੰ ਜ਼ਖਮੀ ਕਰ ਦਿੱਤਾ ਸੀ।


author

Inder Prajapati

Content Editor

Related News