ਜੰਮੂ-ਕਸ਼ਮੀਰ 'ਚ ਵੱਡਾ ਅੱਤਵਾਦੀ ਹਮਲਾ, ਫੌਜ ਦੀਆਂ ਦੋ ਗੱਡੀਆਂ 'ਤੇ ਹੋਈ ਗੋਲੀਬਾਰੀ, 3 ਜਵਾਨ ਸ਼ਹੀਦ

Friday, Dec 22, 2023 - 03:16 AM (IST)

ਸ਼੍ਰੀਨਗਰ- ਜੰਮੂ-ਕਸ਼ਮੀਰ ਦੇ ਰਾਜੌਰੀ 'ਚ ਵੱਡਾ ਅੱਤਵਾਦੀ ਹਮਲਾ ਹੋਇਆ ਹੈ। ਰਾਜੌਰੀ ਸੈਕਟਰ ਦੇ ਥਾਨਾਮੰਡੀ ਇਲਾਕੇ 'ਚ ਦੋ ਫੌਜੀ ਗੱਡੀਆਂ 'ਤੇ ਹੋਏ ਅੱਤਵਾਦੀ ਹਮਲੇ 'ਚ 3 ਜਵਾਬ ਸ਼ਹੀਦ ਹੋ ਗਏ ਹਨ ਅਤੇ 3 ਹੋਰ ਜ਼ਖ਼ਮੀ ਹੋ ਗਏ ਹਨ। ਅੱਤਵਾਦੀਆਂ ਦੇ ਹਮਲੇ ਤੋਂ ਬਾਅਦ ਭਾਰਤੀ ਫੌਜ ਦੇ ਜਵਾਨਾਂ ਨੇ ਵੀ ਤੁਰੰਤ ਜਵਾਬੀ ਕਾਰਵਾਈ ਕੀਤੀ। 

ਦੱਸ ਦਈਏ ਕਿ ਦੋਵੇਂ ਗੱਡੀਆਂ ਬੁਫਲਿਆਜ਼ ਨੇੜੇ ਇਲਾਕੇ ਤੋਂ ਫੌਜੀਆਂ ਨੂੰ ਲੈ ਕੇ ਜਾ ਰਹੀਆਂ ਸਨ, ਜਿੱਥੇ ਬੁੱਧਵਾਰ ਰਾਤ ਤੋਂ ਅੱਤਵਾਦੀਆਂ ਦੇ ਖਿਲਾਫ ਆਪਰੇਸ਼ਨ ਜਾਰੀ ਹੈ। ਬੀਤੀ ਰਾਤ ਤੋਂ ਜਨਰਲ ਏਰੀਆ ਡੀ.ਕੇ.ਜੀ (ਡੇਰਾ ਕੀ ਗਲੀ), ਥਾਨਾਮੰਡੀ, ਰਾਜੌਰੀ ਵਿਚ ਇਕ ਆਪਰੇਸ਼ਨ ਚਲਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ- 2 ਸਾਲ ਦੀ ਸਜ਼ਾ ਹੋਣ ਮਗਰੋਂ ਮੰਤਰੀ ਅਮਨ ਅਰੋੜਾ ਦਾ ਪਹਿਲਾ ਬਿਆਨ ਆਇਆ ਸਾਹਮਣੇ, ਜਾਣੋ ਕੀ ਕਿਹਾ

ਇਹ ਵੀ ਪੜ੍ਹੋ- ਠੱਗੀ ਦਾ ਨਵਾਂ ਅੱਡਾ ਬਣਿਆ Instagram, ਲੋਕਾਂ ਨੂੰ ਇੰਝ ਲਗਾਇਆ ਜਾ ਰਿਹਾ ਚੂਨਾ

ਦੁਪਹਿਰ ਕਰੀਬ 3.45 ਵਜੇ ਰਾਜੌਰੀ-ਥਾਨਮੰਡੀ-ਸੁਰਨਕੋਟ ਰੋਡ 'ਤੇ ਸਵਾਨੀ ਇਲਾਕੇ 'ਚ ਗੱਡੀਆਂ 'ਤੇ ਹਮਲਾ ਕੀਤਾ ਗਿਆ। ਅੱਤਵਾਦੀਆਂ ਨੇ ਇੱਕ ਟਰੱਕ ਅਤੇ ਜਿਪਸੀ ਸਮੇਤ ਫੌਜ ਦੀਆਂ ਗੱਡੀਆਂ 'ਤੇ ਗੋਲੀਬਾਰੀ ਕੀਤੀ। ਇੱਕ ਰੱਖਿਆ ਪੀ.ਆਰ.ਓ. ਨੇ ਨਿਊਜ਼ ਏਜੰਸੀ ਪੀ.ਟੀ.ਆਈ. ਦੱਸਿਆ ਕਿ ਠੋਸ ਖੁਫੀਆ ਜਾਣਕਾਰੀ ਦੇ ਆਧਾਰ 'ਤੇ ਬੀਤੀ ਰਾਤ ਇੱਕ ਸਾਂਝਾ ਆਪਰੇਸ਼ਨ ਸ਼ੁਰੂ ਕੀਤਾ ਗਿਆ ਸੀ। ਵੀਰਵਾਰ ਨੂੰ ਸ਼ਾਮ ਸੰਪਰਕ ਸਥਾਪਿਤ ਕੀਤਾ ਗਿਆ ਅਤੇ ਮੁਕਾਬਲਾ ਜਾਰੀ ਹੈ। ਅੱਗੇ ਦੀ ਜਾਣਕਾਰੀ ਦਾ ਪਤਾ ਲਗਾਇਆ ਜਾ ਰਿਹਾ ਹੈ।

ਇਹ ਘਟਨਾ ਬੁੱਧਵਾਰ ਨੂੰ ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ 'ਚ ਇਕ ਹਥਿਆਰਬੰਦ ਪੁਲਸ ਇਕਾਈ ਦੇ ਕੰਪਲੈਕਸ ਦੇ ਅੰਦਰ ਹੋਏ ਧਮਾਕੇ ਤੋਂ ਬਾਅਦ ਵਾਪਰੀ ਹੈ। ਅਧਿਕਾਰੀਆਂ ਨੇ ਕਿਹਾ ਸੀ ਕਿ ਸੁਨਰਕੋਟ ਇਲਾਕੇ 'ਚ 19 ਅਤੇ 20 ਦਸੰਬਰ ਦੀ ਦਰਮਿਆਨੀ ਰਾਤ ਨੂੰ ਹੋਏ ਧਮਾਕੇ ਕਾਰਨ ਕੰਪਲੈਕਸ ਨੇੜੇ ਖੜ੍ਹੇ ਕੁਝ ਵਾਹਨਾਂ ਦੀਆਂ ਬਾਰੀਆਂ ਟੁੱਟ ਗਈਆਂ ਸਨ। 

ਇਹ ਵੀ ਪੜ੍ਹੋ- ਮਹਿੰਗਾ ਹੋਇਆ ਵਿਦੇਸ਼ ਜਾਣ ਦਾ ਸੁਫ਼ਨਾ, ਜਾਣੋ ਕੈਨੇਡਾ ਨੂੰ ਕਿਉਂ ਲਾਗੂ ਕਰਨੇ ਪਏ ਨਵੇਂ ਨਿਯਮ


Rakesh

Content Editor

Related News