ਦਿੱਲੀ ਤੇ ਮੁੰਬਈ ਨੂੰ ਦਹਿਲਾਉਣ ਦੀ ਸਾਜ਼ਿਸ਼ ਨਾਕਾਮ, 2 ਅੱਤਵਾਦੀ ਗ੍ਰਿਫਤਾਰ

Sunday, Apr 05, 2026 - 11:44 PM (IST)

ਦਿੱਲੀ ਤੇ ਮੁੰਬਈ ਨੂੰ ਦਹਿਲਾਉਣ ਦੀ ਸਾਜ਼ਿਸ਼ ਨਾਕਾਮ, 2 ਅੱਤਵਾਦੀ ਗ੍ਰਿਫਤਾਰ

ਨਵੀਂ ਦਿੱਲੀ- ਦਿੱਲੀ ਅਤੇ ਮੁੰਬਈ ਨੂੰ ਦਹਿਲਾਉਣ ਦੀ ਸਾਜ਼ਿਸ਼ ਨੂੰ ਨਾਕਾਮ ਕਰਦਿਆਂ ਦਿੱਲੀ ਪੁਲਸ ਦੀ ਸਪੈਸ਼ਲ ਸੈੱਲ ਅਤੇ ਮਹਾਰਾਸ਼ਟਰ ਏ. ਟੀ. ਐੱਸ. ਨੇ ਸਾਂਝੀ ਮੁਹਿੰਮ ’ਚ 2 ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ। ਮੋਸਾਬ ਅਹਿਮਦ ਉਰਫ ਕਲਾਮ ਅਤੇ ਮੁਹੰਮਦ ਹਮਾਦ ਕਾਲਰਾ ਨਾਮੀ ਇਹ ਮੁਲਜ਼ਮ ਕਥਿਤ ਤੌਰ ’ਤੇ ਪਾਬੰਦੀਸ਼ੁਦਾ ਅੱਤਵਾਦੀ ਜਥੇਬੰਦੀਆਂ ਜੈਸ਼-ਏ-ਮੁਹੰਮਦ ਅਤੇ ਆਈ. ਐੱਸ. ਆਈ. ਐੱਸ. ਨਾਲ ਜੁੜੇ ਹੋਏ ਹਨ ਅਤੇ ਰਿਮੋਟ ਕੰਟਰੋਲ ‘ਟੁਆਏ ਕਾਰ ਬੰਬ’ ਰਾਹੀਂ ਭੀੜਭੜੱਕੇ ਵਾਲੇ ਇਲਾਕਿਆਂ ’ਚ ਧਮਾਕਾ ਕਰਨ ਦੀ ਫਿਰਾਕ ’ਚ ਸਨ। ਸੁਰੱਖਿਆ ਏਜੰਸੀਆਂ ਨੇ ਸਮਾਂ ਰਹਿੰਦਿਆਂ ਇਸ ਖਤਰਨਾਕ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ।

ਜਾਣਕਾਰੀ ਅਨੁਸਾਰ, ਇਹ ਕਾਰਵਾਈ ਖੁਫੀਆ ਇਨਪੁਟ ਦੇ ਆਧਾਰ ’ਤੇ ਮੁੰਬਈ ਦੇ ਕੁਰਲਾ ਅਤੇ ਨੇੜਲੇ ਖਡਾਵਲੀ ਇਲਾਕੇ ’ਚ ਕੀਤੀ ਗਈ, ਜਿੱਥੇ ਦੋਵਾਂ ਸ਼ੱਕੀਆਂ ਨੂੰ ਦਬੋਚਿਆ ਗਿਆ। ਆਪ੍ਰੇਸ਼ਨ ਦੌਰਾਨ ਦੋਵਾਂ ਤੋਂ ਪੁੱਛਗਿੱਛ ਕੀਤੀ ਗਈ, ਜਿਸ ਤੋਂ ਬਾਅਦ ਅਗਲੀ ਜਾਂਚ ਲਈ ਮਾਮਲਾ ਦਿੱਲੀ ਪੁਲਸ ਦੇ ਸਪੈਸ਼ਲ ਸੈੱਲ ਨੂੰ ਸੌਂਪ ਦਿੱਤਾ ਗਿਆ ਹੈ। ਦੋਵਾਂ ਮੁਲਜ਼ਮਾਂ ਨੂੰ ਦਿੱਲੀ ਲਿਆਂਦਾ ਜਾ ਰਿਹਾ ਹੈ, ਜਿੱਥੇ ਅਦਾਲਤ ’ਚ ਪੇਸ਼ ਕਰ ਕੇ ਉਨ੍ਹਾਂ ਦਾ ਰਿਮਾਂਡ ਲਿਆ ਜਾਵੇਗਾ।

ਜਾਂਚ ’ਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਪਾਕਿਸਤਾਨ ਸਥਿਤ ਅੱਤਵਾਦੀ ਹੈਂਡਲਰਾਂ ਦੇ ਸੰਪਰਕ ’ਚ ਸਨ ਅਤੇ ਜੈਸ਼-ਏ-ਮੁਹੰਮਦ ਦੇ ਇਕ ਹੈਂਡਲਰ ਅਬੂ ਹੁਫੈਜ਼ਾ ਨਾਲ ਜੁੜੇ ਹੋਏ ਸਨ। ਇਸ ਤੋਂ ਇਲਾਵਾ ਉਨ੍ਹਾਂ ਦੇ ਆਈ. ਐੱਸ. ਆਈ. ਐੱਸ. ਨਾਲ ਵੀ ਸਬੰਧ ਹੋਣ ਦੇ ਸੰਕੇਤ ਮਿਲੇ ਹਨ। ਦੋਵੇਂ ਸ਼ੱਕੀ ਇੰਟਰਨੈੱਟ ਰਾਹੀਂ ਬੰਬ ਬਣਾਉਣ ਦੀ ਟ੍ਰੇਨਿੰਗ ਲੈ ਰਹੇ ਸਨ ਅਤੇ ‘ਮਿਸ਼ਨ ਖਿਲਾਫਤ’ ਵਰਗੇ ਕੱਟੜਪੰਥੀ ਨੈੱਟਵਰਕ ਤੋਂ ਪ੍ਰਭਾਵਿਤ ਸਨ। ਮੁੱਢਲੀ ਜਾਂਚ ’ਚ ਇਹ ਵੀ ਪਤਾ ਲੱਗਾ ਹੈ ਕਿ ਇਨ੍ਹਾਂ ਨੂੰ ਆਨਲਾਈਨ ਮਾਧਿਅਮ ਰਾਹੀਂ ਕੱਟੜਪੰਥ ਵੱਲ ਪ੍ਰੇਰਿਤ ਕੀਤਾ ਗਿਆ ਅਤੇ ਹੌਲੀ-ਹੌਲੀ ਇਨ੍ਹਾਂ ਦਾ ਬ੍ਰੇਨਵਾਸ਼ ਕੀਤਾ ਗਿਆ।


author

Rakesh

Content Editor

Related News