ਸ਼ੋਪੀਆਂ ''ਚ ਅੱਤਵਾਦੀ ਢੇਰ, ਜਵਾਨਾਂ ''ਤੇ ਪਥਰਾਅ
Thursday, Jan 25, 2018 - 10:55 AM (IST)

ਸ਼੍ਰੀਨਗਰ— ਦੱਖਣੀ ਕਸ਼ਮੀਰ ਦੇ ਸ਼ੋਪੀਆਂ ਜ਼ਿਲੇ ਵਿਚ ਅੱਤਵਾਦੀਆਂ ਤੇ ਸੁਰੱਖਿਆ ਫੋਰਸਾਂ ਦਰਮਿਆਨ ਮੁਕਾਬਲੇ ਵਿਚ 2 ਅੱਤਵਾਦੀ ਮਾਰੇ ਗਏ। ਇਸ ਦੌਰਾਨ ਮੁਕਾਬਲੇ ਵਾਲੀ ਜਗ੍ਹਾ ਨੇੜੇ ਸੈਂਕੜੇ ਵਿਖਾਵਾਕਾਰੀ ਨੌਜਵਾਨ ਪੁੱਜੇ ਤੇ ਅੱਤਵਾਦੀਆਂ ਨੂੰ ਭਜਾਉੁਣ ਲਈ ਸੁਰੱਖਿਆ ਫੋਰਸਾਂ 'ਤੇ ਪਥਰਾਅ ਕਰਨ ਲੱਗੇ। ਦੋਵਾਂ ਪੱਖਾਂ ਦਰਮਿਆਨ ਹੋਈਆਂ ਝੜਪਾਂ ਵਿਚ ਇਕ ਲੜਕੇ ਦੀ ਮੌਤ ਹੋ ਗਈ। ਪੁਲਸ ਮੁਤਾਬਕ ਸੁਰੱਖਿਆ ਫੋਰਸਾਂ ਨੂੰ ਇਲਾਕੇ ਵਿਚ ਅੱਤਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਇਲਾਕੇ ਦੀ ਘੇਰਾਬੰਦੀ ਕੀਤੀ ਗਈ। ਆਖਰੀ ਜਾਣਕਾਰੀ ਮਿਲਣ ਤਕ ਸੁਰੱਖਿਆ ਫੋਰਸਾਂ ਨੇ ਇਕ ਅੱਤਵਾਦੀ ਢੇਰ ਕਰ ਦਿੱਤਾ ਜਦ ਕਿ ਹੋਰ ਅੱਤਵਾਦੀਆਂ ਨੂੰ ਘੇਰਿਆ ਹੋਇਆ ਹੈ।