ਸਾਂਬਾ ਵਿਚ ਅੱਤਵਾਦੀ ਟਿਕਾਣਾ ਢਹਿ-ਢੇਰੀ
Sunday, May 10, 2020 - 09:40 PM (IST)
ਸਾਂਬਾ (ਅਜੈ)- ਸਾਂਬਾ ਪੁਲਸ ਨੇ ਗੌਰਣ ਪੁਲਸ ਚੌਕੀ ਦੇ ਜੰਗਲਾਂ ਤੋਂ ਅੱਤਵਾਦੀ ਟਿਕਾਣਾ ਢਹਿ-ਢੇਰੀ ਕਰਕੇ 3 ਗ੍ਰੇਨੇਡ ਅਤੇ ਏ.ਕੇ. 47 ਰਾਈਫਲਸ ਦੇ 54 ਰਾਊਂਡ ਬਰਾਮਦ ਕੀਤੇ। ਐਸ.ਐਸ.ਪੀ. ਸਾਂਬਾ ਸ਼ਕਤੀ ਪਾਠਕ ਨੇ ਕਿਹਾ ਕਿ ਗੌਰਣ ਚੌਕੀ ਦੇ ਹਰਦੂ ਵਿਚ ਜਾਰੀ ਸਰਚ ਆਪ੍ਰੇਸ਼ਨ ਦੌਰਾਨ ਅੱਤਵਾਦ ਦਾ ਇਹ ਜ਼ਖੀਰਾ ਬਰਾਮਦ ਕੀਤਾ ਗਿਆ ਹੈ। ਇਸ ਮਾਮਲੇ ਵਿਚ ਅਜੇ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ।