ਉੜੀ ''ਚ ਫੌਜ ਦੇ ਕੈਂਪ ''ਤੇ ਅੱਤਵਾਦੀ ਹਮਲਾ ਅਸਫਲ, 2 ਨੂੰ ਲਿਆ ਹਿਰਾਸਤ ''ਚ

02/12/2019 3:00:38 AM

ਸ਼੍ਰੀਨਗਰ, (ਮਜੀਦ)– ਉੱਤਰ ਕਸ਼ਮੀਰ 'ਚ ਬਾਰਾਮੁੱਲਾ ਜ਼ਿਲੇ ਦੇ ਉੜੀ ਸੈਕਟਰ 'ਚ ਸਥਿਤ ਫੌਜ ਦੇ ਕੈਂਪ 'ਤੇ ਅੱਤਵਾਦੀ ਹਮਲੇ ਦੀ ਵੱਡੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ। ਇਥੇ ਫੌਜ ਦੀ ਅਰਟਿਲਰੀ ਯੂਨਿਟ (19 ਡਵੀਜ਼ਨ) 'ਤੇ ਤਾਇਨਾਤ ਸੰਤਰੀ ਨੇ ਸ਼ੱਕੀ ਹਰਕਤ ਦਿਖਾਈ ਦੇਣ 'ਤੇ ਤੁਰੰਤ ਫਾਇਰਿੰਗ ਕਰ ਦਿੱਤੀ, ਜਿਸ ਤੋਂ ਬਾਅਦ ਸੁਰੱਖਿਆ ਫੋਰਸਾਂ ਅਤੇ ਅੱਤਵਾਦੀਆਂ ਦਰਮਿਆਨ ਕਈ ਰਾਊਂਡ ਫਾਇਰਿੰਗ ਹੋਈ। ਅੱਤਵਾਦੀਆਂ ਦੀ ਭਾਲ ਲਈ ਸੁਰੱਖਿਆ ਫੋਰਸਾਂ ਨੇ ਇਲਾਕੇ 'ਚ ਸਰਚ ਆਪ੍ਰੇਸ਼ਨ ਵੀ ਚਲਾਇਆ।
ਪੁਲਸ ਅਤੇ ਸੁਰੱਖਿਆ ਫੋਰਸਾਂ ਨੇ ਪੂਰੇ ਇਲਾਕੇ ਨੂੰ ਘੇਰ ਲਿਆ। ਸਾਂਝੀਆਂ ਟੀਮਾਂ ਵੱਲੋਂ ਸਰਚ ਆਪ੍ਰੇਸ਼ਨ ਜਾਰੀ ਹੈ। ਇਸ ਦੇ ਨਾਲ ਹੀ ਇਹ ਵੀ ਸੂਚਨਾ ਹੈ ਕਿ ਇਲਾਕੇ ਦੇ ਨੱਲਾਹ ਕੋਲ 2 ਲੋਕਾਂ ਨੂੰ ਫੜਿਆ ਗਿਆ ਹੈ, ਜਿਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਦਰਮਿਆਨ ਬਾਰਾਮੁੱਲਾ ਦੇ ਪੁਲਸ ਡੀ. ਜੀ. ਪੀ. ਸੈਯਦ ਇਮਤਿਆਜ਼ ਹੁਸੈਨ ਨੇ ਕਿਹਾ ਕਿ ਉੜੀ 'ਚ ਰਜਾਰਵਾਨੀ ਕੈਂਪ 'ਚ ਇਕ ਸੰਤਰੀ ਨੇ ਸ਼ੱਕ ਦੇ ਆਧਾਰ 'ਤੇ ਫਾਇਰਿੰਗ ਕੀਤੀ ਸੀ। ਕਿਸੇ ਅੱਤਵਾਦੀ ਵੱਲੋਂ ਕੋਈ ਜਵਾਬੀ ਫਾਇਰਿੰਗ ਨਹੀਂ ਕੀਤੀ ਗਈ ਹੈ।  ਉਥੇ ਹੀ ਸੀ. ਆਰ. ਪੀ. ਐੱਫ. ਦੀ 53ਵੀਂ ਬਟਾਲੀਅਨ ਦੇ ਕਮਾਂਡਿੰਗ ਅਫਸਰ ਵਿਜੇ ਕੁਮਾਰ ਨੇ ਕੈਂਪ ਦੇ ਅੰਦਰ ਸ਼ੱਕੀ ਸਰਗਰਮੀਆਂ ਦੀ ਪੁਸ਼ਟੀ ਕੀਤੀ।  ਉਨ੍ਹਾਂ  ਕਿਹਾ ਕਿ  ਸੁਰੱਖਿਆ  ਮੁਲਾਜ਼ਮਾਂ  ਦਾ  ਆਪ੍ਰੇਸ਼ਨ ਜਾਰੀ ਹੈ। ਸ਼ੱਕੀ ਸਰਗਰਮੀਆਂ ਨੂੰ ਦੇਖਦੇ ਹੋਏ ਸੁਰੱਖਿਆ ਮੁਲਾਜ਼ਮਾਂ ਨੇ ਫਾਇਰਿੰਗ ਵੀ ਕੀਤੀ ਸੀ।


Bharat Thapa

Content Editor

Related News