ਰਾਜੌਰੀ ’ਚ ਅੱਤਵਾਦੀ ਹਮਲਾ; 3 ਨਾਗਰਿਕਾਂ ਦੀ ਮੌਤ, 10 ਜ਼ਖ਼ਮੀ
Sunday, Jan 01, 2023 - 10:54 PM (IST)
ਜੰਮੂ (ਉਦੈ/ਅਰੁਣ) : ਜੰਮੂ-ਕਸ਼ਮੀਰ ਦੇ ਸਰਹੱਦੀ ਰਾਜੌਰੀ ਜ਼ਿਲ੍ਹੇ ਦੇ ਡਾਂਗਰੀ ਵਿੱਚ ਐਤਵਾਰ ਦੇਰ ਸ਼ਾਮ ਅੱਤਵਾਦੀ ਹਮਲੇ 'ਚ 3 ਨਾਗਰਿਕਾਂ ਦੀ ਮੌਤ ਹੋ ਗਈ ਜਦਕਿ 10 ਲੋਕ ਜ਼ਖ਼ਮੀ ਹੋਏ ਹਨ। ਪੁਲਸ ਨੇ ਘਟਨਾ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਵਾਰਦਾਤ ਤੋਂ ਬਾਅਦ ਫੌਜ ਅਤੇ ਪੁਲਸ ਕਰਮਚਾਰੀਆਂ ਨੇ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਹੈ। ਜੰਮੂ ਦੇ ਏ. ਡੀ. ਜੀ. ਪੀ. ਮੁਕੇਸ਼ ਸਿੰਘ ਨੇ ਦੱਸਿਆ ਕਿ ਰਾਜੌਰੀ ਦੇ ਉਪਰੀ ਡਾਂਗਰੀ ਪਿੰਡ ਵਿਚ ਅੱਤਵਾਦੀਅਆਂ ਨੇ 3 ਘਰਾਂ ਵਿੱਚ ਗੋਲੀਬਾਰੀ ਕੀਤੀ। ਵਾਰਦਾਤ ਤੋਂ ਬਾਅਦ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ ਹੈ।
ਇਹ ਵੀ ਪੜ੍ਹੋ : UP ਦੇ ਬਾਂਦਾ ਜ਼ਿਲ੍ਹੇ 'ਚ ਵਾਪਰੀ ਦਰਦਨਾਕ ਘਟਨਾ : ਦਰੱਖ਼ਤ ਨਾਲ ਲਟਕਦੀਆਂ ਮਿਲੀਆਂ ਪ੍ਰੇਮੀ ਜੋੜੇ ਦੀਆਂ ਲਾਸ਼ਾਂ
ਸੂਤਰਾਂ ਨੇ ਦੱਸਿਆ ਕਿ ਸ਼ੱਕੀ ਅੱਤਵਾਦੀ ਇਕ ਐੱਸ. ਯੂ. ਵੀ. 'ਚ ਸਵਾਰ ਸਨ, ਜਿਨ੍ਹਾਂ ਡਾਂਗਰੀ ਪਿੰਡ ਵਿਚ ਰਾਮ ਮੰਦਰ ਦੇ ਨੇੜੇ 2 ਥਾਵਾਂ ’ਤੇ ਗੋਲੀਬਾਰੀ ਕੀਤੀ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਅੱਤਵਾਦੀਆਂ ਨੇ ਟਾਰਗੈੱਟ ਕਿਲਿੰਗ ਨੂੰ ਅੰਜ਼ਾਮ ਦਿੱਤਾ ਹੈ। ਰਾਜੌਰੀ ਵਿਚ ਮੈਡੀਕਲ ਸੁਪਰਡੈਂਟ ਡਾ. ਮਹਿਮੂਦ ਨੇ ਜਾਣਕਾਰੀ ਦਿੱਤੀ ਕਿ ਇਸ ਘਟਨਾ ਵਿਚ 3 ਲੋਕਾਂ ਦੀ ਜਾਨ ਗਈ ਹੈ। ਉਥੇ ਹੀ 10 ਹੋਰ ਜ਼ਖ਼ਮੀ ਹੋ ਗਏ ਹਨ। ਜ਼ਖ਼ਮੀਆਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਅਤੇ ਇਲਾਜ ਕੀਤਾ ਜਾ ਰਿਹਾ ਹੈ। ਪੁਲਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਮੌਕੇ ’ਤੇ ਪੁੱਜ ਗਿਆ ਹੈ। ਜ਼ਿਕਰਯੋਗ ਹੈ ਕਿ 16 ਦਸੰਬਰ ਨੂੰ ਵੀ ਅੱਤਵਾਦੀਆਂ ਨੇ ਫੌਜ ਦੇ ਆਰਮੀ ਗੇਟ ਦੇ ਬਾਹਰ ਖੜ੍ਹੇ 2 ਨੌਜਵਾਨਾਂ ’ਤੇ ਗੋਲੀਆਂ ਚਲਾਈਆਂ, ਜਿਸ ਵਿਚ ਦੋਵਾਂ ਦੀ ਮੌਤ ਹੋ ਗਈ ਅਤੇ ਇਕ ਨੌਜਵਾਨ ਜ਼ਖਮੀ ਹੋ ਗਿਆ ਸੀ।