ਦੋ ਦਹਾਕਿਆਂ ਤੋਂ ਫ਼ਰਾਰ ਅੱਤਵਾਦੀ ਕਿਸ਼ਤਵਾਰ ਤੋਂ ਗ੍ਰਿਫਤਾਰ

Friday, Sep 17, 2021 - 09:45 PM (IST)

ਦੋ ਦਹਾਕਿਆਂ ਤੋਂ ਫ਼ਰਾਰ ਅੱਤਵਾਦੀ ਕਿਸ਼ਤਵਾਰ ਤੋਂ ਗ੍ਰਿਫਤਾਰ

ਜੰਮੂ - ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ਵਿੱਚ ਪੁਲਸ ਨੇ ਸ਼ੁੱਕਰਵਾਰ ਨੂੰ 20 ਸਾਲਾਂ ਤੋਂ ਫ਼ਰਾਰ ਇੱਕ ਅੱਤਵਾਦੀ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਦੱਸਿਆ ਕਿ ਅੱਤਵਾਦੀ ਦੀ ਗ੍ਰਿਫਤਾਰੀ ਲਈ ਭਰੋਸੇਯੋਗ ਸੂਤਰਾਂ ਤੋਂ ਮਿਲੀ ਵਿਸ਼ੇਸ਼ ਸੂਚਨਾ 'ਤੇ ਮਾਵਾ ਤੋਂ ਇੱਕ ਵਿਸ਼ੇਸ਼ ਪੁਲਸ ਦਲ ਦਾ ਗਠਨ ਕੀਤਾ ਗਿਆ ਹੈ। ਮਾਰਵਾਹ ਦੇ ਥਾਣਾ ਇੰਚਾਰਜ ਪਰਵੇਜ ਅਹਿਮਦ ਦੀ ਅਗਵਾਈ ਵਿੱਚ ਇੱਕ ਟੀਮ ਨੇ ਸ਼ੱਕੀ ਸਥਾਨਾਂ 'ਤੇ ਛਾਪਾ ਮਾਰਿਆ ਅਤੇ ਫ਼ਰਾਰ ਅੱਤਵਾਦੀ ਨੂੰ ਗ੍ਰਿਫਤਾਰ ਕਰ ਲਿਆ। ਗ੍ਰਿਫਤਾਰ ਅੱਤਵਾਦੀ ਦੀ ਪਛਾਣ ਕਿਸ਼ਤਵਾੜ ਦੇ ਰਾਰ ਮਾਰਵਾਹ ਨਿਵਾਸੀ ਅਬਦੁਲ ਗਨੀ ਉਰਫ ਮਾਵਿਆ ਦੇ ਰੂਪ ਵਿੱਚ ਕੀਤੀ ਗਈ ਹੈ। ਫ਼ਰਾਰ ਅੱਤਵਾਦੀ ਮਾਰਵਾਹ ਥਾਣੇ ਵਿੱਚ ਦਰਜ ਮਾਮਲੇ ਵਿੱਚ ਲੋੜਿੰਦਾ ਸੀ।  ਪੁਲਸ ਮੁਤਾਬਕ ਗ੍ਰਿਫਤਾਰ ਅੱਤਵਾਦੀ ਨੂੰ ਕਿਸ਼ਤਵਾੜ ਕੋਰਟ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਕਾਨੂੰਨੀ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News