ਧਾਰਾ 370 ਖਤਮ ਹੋਣ ਤੋਂ ਬਾਅਦ ਅੱਤਵਾਦ ''ਚ ਆਈ ਕਮੀ : ਜਨਰਲ ਮਨੋਜ ਮੁਕੁੰਦ ਨਰਵਣੇ
Tuesday, Dec 31, 2019 - 06:29 PM (IST)

ਨਵੀਂ ਦਿੱਲੀ — ਨਵੇਂ ਚੋਣੇ ਗਏ ਫੌਜ ਮੁਖੀ ਜਨਰਲ ਮਨੋਜ ਮੁਕੁੰਦ ਨਰਵਣੇ ਨੇ ਮੰਗਲਵਾਰ ਨੂੰ ਕਿਹਾ ਕਿ ਸੀ.ਡੀ.ਐੱਸ. ਦੇ ਅਹੁਦੇ ਦੇ ਸਿਰਜਨ ਤੋਂ ਤਿੰਨੇ ਫੌਜ ਵਿਚਾਲੇ ਜ਼ਿਆਦਾ ਪਾਰਦਰਸ਼ਿਤਾ ਅਤੇ ਤਾਲਮੇਲ ਆਵੇਗਾ। ਸਮਾਚਾਰ ਏਜੰਸੀ ਏ.ਐੱਨ.ਆਈ. ਨਾਲ ਕਰਦੇ ਹੋਏ ਨਰਵਾਨੇ ਨੇ ਕਿਹਾ ਕਿ ਧਾਰਾ 370 ਦੇ ਰੱਦ ਹੋਣ ਨਾਲ ਘਾਟੀ 'ਚ ਅੱਤਵਾਦ ਸਬੰਧੀ ਘਟਨਾਵਾਂ 'ਚ ਕਮੀ ਆਈ ਹੈ। ਇਸ 'ਤੇ ਜ਼ੋਰ ਦਿੰਦੇ ਹੋਏ ਪਾਕਿਸਤਾਨ ਅੱਤਵਾਦ ਦੀ ਵਰਤੋਂ ਸਟੇਟ ਪਾਲਿਸੀ ਦੇ ਇਕ ਟੂਲ ਦੇ ਰੂਪ 'ਚ ਕਰ ਰਿਹਾ ਹੈ, ਨਰਵਣੇ ਨੇ ਕਿਹਾ ਕਿ ਇਹ ਲੰਬੇ ਸਮੇਂ ਤਕ ਨਹੀਂ ਚੱਲ ਸਕਦਾ ਹੈ। ਨਰਵਣੇ ਨੇ ਕਿਹਾ ਕਿ ਉਹ ਸਫਲ ਨਹੀਂ ਹੋਣਗੇ। ਜੰਗਬੰਦੀ ਦੀ ਉਲੰਘਣਾ ਹੋਈ ਹੈ। ਐਲ.ਓ.ਸੀ. ਪਾਰ ਲਾਂਚਿੰਗ ਪੈਡਸ 'ਚ ਅੱਤਵਾਦੀ ਇੰਤਜ਼ਾਰ ਕਰ ਰਹੇ ਹਨ ਪਰ ਅਸੀਂ ਕਿਸੇ ਵੀ ਘਟਨਾ ਤੋਂ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹਾਂ।
ਨਰਵਣੇ ਨੇ ਕਿਹਾ ਕਿ ਅੱਤਵਾਦ ਦੁਨੀਆ ਭਰ 'ਚ ਇਕ ਸਮੱਸਿਆ ਹੈ, ਭਾਰਤ ਲੰਬੇ ਸਮੇਂ ਤੋਂ ਅੱਤਵਾਦ ਨੂੰ ਝੱਲ ਰਿਹਾ ਹੈ ਪਰ ਹੁਣ ਅੱਤਵਾਦ ਨਾਲ ਪੂਰੀ ਦੁਨੀਆ ਪ੍ਰਭਾਵਿਤ ਹੋ ਰਹੀ ਹੈ ਅਤੇ ਕਈ ਦੇਸ਼ ਮਹਿਸੂਸ ਕਰ ਰਹੇ ਹਨ ਕਿ ਇਹ ਖਤਰਾ ਕੀ ਹੈ। ਉਨ੍ਹਾਂ ਅੱਗੇ ਕਿਹਾ ਕਿ ਫੌਜ 'ਚ ਆਪਣੇ ਅਨੁਭਵ ਨਾਲ ਵਿਸ਼ੇਸ਼ ਰੂਪ ਨਾਲ ਕਾਰਜਕਾਲ ਦੇ ਆਖਰੀ ਸਾਲਾਂ 'ਚ ਮੈਂ ਨਾ ਸਿਰਫ ਟ੍ਰੈਨਿੰਗ ਪਾਰਟ ਸਗੋਂ ਆਪਰੇਸ਼ਨਲ ਪਾਰਟ ਦਾ ਵੀ ਵਧੀਆ ਆਇਡੀਆ ਹਾਸਲ ਕਰਨ 'ਚ ਸਮਰੱਥ ਰਿਹਾ ਹਾਂ। ਇਸ ਲਈ ਮੈਨੂੰ ਲੱਗਦਾ ਹੈ ਕਿ ਉੱਚ ਮਾਨਕਾਂ ਨੂੰ ਬਣਾਏ ਰੱਖਣਾ ਅਤੇ ਜਾਰੀ ਰੱਖਣਾ ਕਾਫੀ ਅਹਿਮ ਹੈ।