ਅੱਤਵਾਦ ਮਨੁੱਖਤਾ ਦਾ ਸਭ ਤੋਂ ਵੱਡਾ ਦੁਸ਼ਮਣ: ਨਾਇਡੂ

Monday, Sep 04, 2017 - 10:29 AM (IST)

ਹੈਦਰਾਬਾਦ—ਉਪ ਰਾਸ਼ਟਰਪਤੀ ਐਮ ਵੈਂਕੇਯਾ ਨਾਇਡੂ ਨੇ ਐਤਵਾਰ ਨੂੰ ਕਿਹਾ ਕਿ ਅੱਤਵਾਦ ਮਨੁੱਖਤਾ ਦਾ ਸਭ ਤੋਂ ਵੱਡਾ ਦੁਸ਼ਮਣ ਅਤੇ ਗਲੋਬਲ ਅਮਨ ਦੇ ਲਈ ਸਭ ਤੋਂ ਵੱਡਾ ਖਤਰਾ ਹੈ। ਉਪ ਰਾਸ਼ਟਰਪਤੀ ਨੇ ਇਸ ਨੂੰ ਕੁਚਲਣ ਦੇ ਲਈ ਕੌਮਾਂਤਰੀ ਕਮਿਊਨਟੀ ਦੇ ਇਕਜੁੱਟ ਹੋਣ 'ਤੇ ਜ਼ੋਰ ਦਿੱਤਾ ਹੈ।
ਅੱਤਵਾਦ ਦਾ ਕੋਈ ਧਰਮ ਨਹੀਂ
ਨਾਇਡੂ ਨੇ ਨਲਸਾਰ ਯੂਨੀਵਰਸਿਟੀ 'ਚ ਇੰਸਟੀਚਿਊਟ ਆਫ ਇੰਟਰਨੈਸ਼ਨਲ ਲਾ 'ਚ ਇਕ ਪ੍ਰੋਗਰਾਮ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਭਾਰਤ ਨੇ ਬਾਅਦ ਦੇ ਸਾਲ 'ਚ ਖਾਸ ਤੌਰ 'ਤੇ 11 ਸਤੰਬਰ ਦੇ ਹਮਲੇ ਦੇ ਬਾਅਦ ਤੋਂ ਕੌਮਾਂਤਰੀ ਅੱਤਵਾਦ ਦੇ ਖਿਲਾਫ ਲੜਾਈ 'ਚ ਕਾਫੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ, ਇਸ ਸਮੇਂ ਦੀ ਸਭ ਤੋਂ ਵੱਡੀ ਲੋੜ ਗਲੋਬਲ ਅਮਨ ਦੇ ਲਈ ਸਭ ਤੋਂ ਉੱਚਾ ਖਤਰਾ ਅੱਤਵਾਦ ਨਾਲ ਹੈ। ਅੱਤਵਾਦ ਦਾ ਕੋਈ ਧਰਮ ਨਹੀਂ ਹੁੰਦਾ, ਉਸ ਦਾ ਕੋਈ ਰੰਗ ਨਹੀਂ ਹੁੰਦਾ, ਕੋਈ ਜਾਤੀ ਨਹੀਂ ਹੁੰਦੀ, ਪਰ ਬਦਕਿਸਮਤੀ ਨਾਲ ਕੁਝ ਲੋਕ ਗੰਦੀ ਰਾਜਨੀਤੀ ਦੇ ਲਈ ਧਰਮ ਨੂੰ ਅੱਤਵਾਦ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੇ ਹਨ।


Related News