DGP ਦਿਲਬਾਗ ਸਿੰਘ ਦਾ ਦਾਅਵਾ- ਤਿੰਨ ਦਹਾਕਿਆਂ ''ਚ ਅੱਤਵਾਦ ਹੁਣ ਸਭ ਤੋਂ ਘੱਟ ਪੱਧਰ ''ਤੇ

Friday, Oct 13, 2023 - 10:35 AM (IST)

DGP ਦਿਲਬਾਗ ਸਿੰਘ ਦਾ ਦਾਅਵਾ- ਤਿੰਨ ਦਹਾਕਿਆਂ ''ਚ ਅੱਤਵਾਦ ਹੁਣ ਸਭ ਤੋਂ ਘੱਟ ਪੱਧਰ ''ਤੇ

ਜੰਮੂ (ਭਾਸ਼ਾ)- ਜੰਮੂ-ਕਸ਼ਮੀਰ ਦੇ ਪੁਲਸ ਡਾਇਰੈਕਟਰ ਜਨਰਲ ਦਿਲਬਾਗ ਸਿੰਘ ਨੇ ਵੀਰਵਾਰ ਨੂੰ ਕਿਹਾ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਨੇ ਇਸ ਸਾਲ ਅੱਤਵਾਦ ਖ਼ਿਲਾਫ਼ ਲੜਾਈ ਵਿਚ ਮਹੱਤਵਪੂਰਨ ਉਪਲੱਬਧੀ ਹਾਸਲ ਕੀਤੀ ਹੈ ਕਿਉਂਕਿ ਇੱਥੇ ਪਿਛਲੇ ਤਿੰਨ ਦਹਾਕਿਆਂ 'ਚ ਘੱਟ ਅੱਤਵਾਦੀ ਘਟਨਾਵਾਂ ਅਤੇ ਆਮ ਨਾਗਰਿਕਾਂ ਦੀ ਮੌਤ ਹੋਈ ਹੈ। ਸਿੰਘ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ,“ਜੰਮੂ-ਕਸ਼ਮੀਰ ਵਿਚ ਸੁਰੱਖਿਆ ਸਥਿਤੀ ਵਿਚ ਕਾਫ਼ੀ ਸੁਧਾਰ ਹੋਇਆ ਹੈ। ਇਸ ਤੋਂ ਪਹਿਲਾਂ ਸੁਰੱਖਿਆ ਸਥਿਤੀ ਦੇ ਲਿਹਾਜ਼ ਨਾਲ ਸਭ ਤੋਂ ਵਧੀਆ ਸਾਲ 2013 ਸੀ। 2013 ਵਿਚ (ਅੱਤਵਾਦ ਦਾ ਸਭ ਤੋਂ ਨੀਵਾਂ ਪੱਧਰ) ਸੀ।'' ਉਨ੍ਹਾਂ ਕਿਹਾ ਕਿ ਬਾਅਦ ਦੇ ਸਾਲਾਂ ਵਿਚ ਕੱਟੜਪੰਥੀ ਗਤੀਵਿਧੀਆਂ ਵਿਚ ਵਾਧਾ ਹੋਇਆ ਜਿਸ ਦਾ ਉਦੇਸ਼ ਮਰ ਰਹੇ ਅੱਤਵਾਦ ਨੂੰ ਮੁੜ ਸੁਰਜੀਤ ਕਰਨ ਲਈ ਲੋਕਾਂ ਦੀਆਂ ਭਾਵਨਾਵਾਂ ਨੂੰ ਭੜਕਾਉਣਾ ਸੀ। ਸਿੰਘ ਨੇ ਕਿਹਾ,''ਪਾਕਿਸਤਾਨ ਨੇ ਅੱਤਵਾਦ ਨੂੰ ਮੁੜ ਸੁਰਜੀਤ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਹ ਇਸ 'ਚ ਸਫ਼ਲ ਰਿਹਾ। ਉਨ੍ਹਾਂ ਨੇ ਜ਼ਿਆਦਾ ਲੋਕਾਂ ਨੂੰ ਅੱਤਵਾਦ 'ਚ ਸ਼ਾਮਲ ਕੀਤਾ। ਅੱਤਵਾਦ ਨਾਲ ਜੁੜੀਆਂ ਘਟਨਾਵਾਂ ਅਤੇ ਅੱਤਵਾਦੀਆਂ ਦੀ ਗਿਣਤੀ ਵਧੀ ਹੈ। 2017 'ਚ ਅੱਤਵਾਦ ਆਪਣੇ ਸਿਖਰ 'ਤੇ ਸੀ।''

ਇਹ ਵੀ ਪੜ੍ਹੋ : ਨਿੱਕੀ ਜਿਹੀ ਗੱਲ 'ਤੇ ਮਾਸੂਮ ਭੈਣਾਂ ਨੂੰ ਬੇਰਹਿਮ ਮੌਤ ਦੇਣ ਵਾਲੀ ਵੱਡੀ ਭੈਣ ਗ੍ਰਿਫ਼ਤਾਰ, ਕੀਤਾ ਵੱਡਾ ਖ਼ੁਲਾਸਾ

ਜੰਮੂ-ਕਸ਼ਮੀਰ ਦੇ ਪੁਲਸ ਮੁਖੀ ਨੇ ਮੌਜੂਦਾ ਸਥਿਤੀ 'ਤੇ ਤਸੱਲੀ ਪ੍ਰਗਟਾਈ ਹੈ। ਉਨ੍ਹਾਂ ਕਿਹਾ,''ਅਸੀਂ ਅੱਤਵਾਦੀ ਘਟਨਾਵਾਂ ਦਾ ਗ੍ਰਾਫ਼ ਹੇਠਾਂ ਲਿਆਂਦਾ ਹੈ। ਅੱਤਵਾਦੀ ਗਤੀਵਿਧੀਆਂ ਨੂੰ ਦਰਸਾਉਣ ਵਾਲਾ ਗ੍ਰਾਫ਼ ਹੁਣ 2013 ਦੇ ਪੱਧਰ ਅਤੇ 2017 ਦੇ ਸਿਖਰ ਪੱਧਰ ਦੋਵਾਂ ਤੋਂ ਹੇਠਾਂ ਹੈ।'' ਉਨ੍ਹਾਂ ਕਿਹਾ ਕਿ 2013 'ਚ ਅੱਤਵਾਦ ਨਾਲ ਸਬੰਧਤ ਮਾਮਲਿਆਂ ਦੀ ਗਿਣਤੀ 113 ਸੀ ਜੋ 2023 'ਚ ਘਟ ਕੇ ਸਿਰਫ਼ 42 ਰਹਿ ਜਾਵੇਗੀ। ਸਿੰਘ ਨੇ ਕਿਹਾ ਕਿ ਜੰਮੂ ਅਤੇ ਕਸ਼ਮੀਰ ਵਿਚ 2022 ਵਿਚ ਇਤਿਹਾਸਕ ਤੌਰ 'ਤੇ ਘੱਟ 26 ਕਾਨੂੰਨ ਵਿਵਸਥਾ ਦੀਆਂ ਘਟਨਾਵਾਂ ਦਰਜ ਕੀਤੀਆਂ ਗਈਆਂ ਸਨ ਅਤੇ ਇਸ ਸਾਲ (ਹੁਣ ਤੱਕ) ਅਜਿਹੀਆਂ ਸਿਰਫ਼ ਤਿੰਨ ਘਟਨਾਵਾਂ ਹੋਈਆਂ ਹਨ, ਜਿਨ੍ਹਾਂ ਵਿਚੋਂ ਕੋਈ ਵੀ ਅੱਤਵਾਦ ਨਾਲ ਸਬੰਧਤ ਨਹੀਂ ਸੀ। ਡੀ.ਜੀ.ਪੀ. ਨੇ ਕਿਹਾ,“2022 ਵਿਚ 15 ਅਧਿਕਾਰੀਆਂ ਨੇ ਸਰਵਉੱਚ ਕੁਰਬਾਨੀ ਦਿੱਤੀ ਸੀ, ਜਦੋਂ ਕਿ ਇਸ ਸਾਲ ਇਕ ਅਧਿਕਾਰੀ ਸ਼ਹੀਦ ਹੋਇਆ ਸੀ।” ਉਨ੍ਹਾਂ ਕਿਹਾ ਕਿ ਸਾਲ 2012 ਵਿਚ ਪੁਲਸ ਮੁਲਾਜ਼ਮਾਂ ਦੀਆਂ ਸਭ ਤੋਂ ਘੱਟ ਮੌਤਾਂ 6 ਦਰਜ ਕੀਤੀਆਂ ਗਈਆਂ ਸਨ। ਸਿੰਘ ਨੇ ਕਿਹਾ,“ਇਸ ਤੋਂ ਇਲਾਵਾ 2018 ਵਿਚ 210 ਨੌਜਵਾਨ ਅੱਤਵਾਦ ਵੱਲ ਆਕਰਸ਼ਿਤ ਹੋਏ। ਹਾਲਾਂਕਿ 2023 ਵਿਚ ਇਹ ਅੰਕੜਾ ਸਿਰਫ਼ 10 ਹੈ, ਜਿਨ੍ਹਾਂ ਵਿਚੋਂ 6 ਮਾਰੇ ਗਏ ਸਨ।'' ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਵਿਚ ਸੁਰੱਖਿਆ ਨੂੰ ਮਜ਼ਬੂਤ ​​ਕਰਨ ਦੇ ਵਿਆਪਕ ਯਤਨਾਂ ਦੇ ਸ਼ਾਨਦਾਰ ਨਤੀਜੇ ਸਾਹਮਣੇ ਆਏ ਹਨ।" ਉਨ੍ਹਾਂ ਕਿਹਾ,''ਰਾਜੌਰੀ ਅਤੇ ਪੁੰਛ ਵਿਚ ਹਾਲ ਹੀ ਦੀਆਂ ਘਟਨਾਵਾਂ ਨੇ ਸੁਰੱਖਿਆ ਗਰਿੱਡ ਦੇ ਮੁੜ ਮੁਲਾਂਕਣ ਲਈ ਪ੍ਰੇਰਿਤ ਕੀਤਾ ਹੈ, ਜਿਸ ਨਾਲ ਅੱਤਵਾਦ ਵਿਰੋਧੀ ਕਾਰਵਾਈਆਂ ਸਫ਼ਲ ਹੋਈਆਂ ਹਨ।" ਪਾਕਿਸਤਾਨ ਸਥਿਤ ਅੱਤਵਾਦੀਆਂ ਦੀ ਘੁਸਪੈਠ ਦੇ ਬਾਵਜੂਦ ਇਹ ਇਲਾਕਾ ਹੁਣ ਸਿਰਫ਼ ਮੁੱਠੀ ਭਰ ਅੱਤਵਾਦੀਆਂ ਦਾ ਘਰ ਹੈ। ਸਖ਼ਤ ਸੁਰੱਖਿਆ ਮੁਹਿੰਮ ਜਾਰੀ ਹੈ।''

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News