22 ਸਰਜਰੀਆਂ ਫਿਰ ਵੀ ਨਹੀਂ ਟੁੱਟਿਆ ਹੌਂਸਲਾ, ਨਿਧੀ ਦੀ ''ਅਨਬ੍ਰੋਕਨ'' ਕਹਾਣੀ ਤੁਹਾਨੂੰ ਵੀ ਕਰੇਗੀ ਭਾਵੁਕ

02/17/2020 3:45:11 PM

ਮੁੰਬਈ— ਇਨਸਾਨ ਦੀ ਜ਼ਿੰਦਗੀ 'ਚ ਕਈ ਅਜਿਹੇ ਪੜਾਅ ਆਉਂਦੇ ਹਨ ਕਿ ਗ਼ਮ ਨੂੰ ਭੁੱਲਾ ਕੇ ਵੀ ਜਿਊਣਾ ਪੈਂਦਾ ਹੈ। ਭਿਆਨਕ ਦਰਦ, ਪੀੜਾ ਨੂੰ ਬਿਆਨ ਕਰਦੀ ਹੈ ਬਹਾਦਰ ਨਿਧੀ ਚਾਫੇਕਰ ਦੀ ਕਹਾਣੀ ਵੀ ਕੁਝ ਅਜਿਹੀ ਹੀ ਹੈ। ਭਾਵੇਂ ਹੀ ਉਸ ਦੀ ਜ਼ਿੰਦਗੀ ਵਿਚ ਕਈ ਦੁੱਖ ਆਏ ਪਰ ਉਸ ਨੇ ਆਪਣੇ ਸੰਘਰਸ਼ 'ਤੇ ਇਕ ਕਿਤਾਬ ਲਿਖੀ ਹੈ, ਜਿਸ ਦਾ ਨਾਂ ਹੈ- 'ਅਨਬ੍ਰੋਕਨ'। ਕਿਸ ਤਰ੍ਹਾਂ ਦਰਦ 'ਚੋਂ ਲੰਘੀ ਨਿਧੀ ਅਤੇ ਉਸ ਵਲੋਂ ਕਿਤਾਬ ਲਿਖਣ ਦਾ ਮਕਸਦ ਕੀ ਸੀ। ਇਸ ਬਾਰੇ ਅੱਜ ਅਸੀਂ ਤੁਹਾਨੂੰ ਦੱਸਾਂਗੇ। 

22 ਮਾਰਚ 2016 ਦੀ ਗੱਲ ਹੈ, ਜਦੋਂ ਬੈਲਜੀਅਮ ਦੀ ਰਾਜਧਾਨੀ ਬ੍ਰਸੇਲਜ਼ ਦੇ ਹਵਾਈ ਅੱਡੇ 'ਤੇ ਅੱਤਵਾਦੀ ਹਮਲਾ ਹੋਇਆ ਸੀ। ਇਹ ਇੰਨਾ ਭਿਆਨਕ ਅੱਤਵਾਦੀ ਹਮਲਾ ਸੀ ਇਸ 'ਚ 35 ਲੋਕਾਂ ਦੀ ਜਾਨ ਚੱਲੀ ਗਈ ਸੀ। 300 ਵਧੇਰੇ ਲੋਕ ਜ਼ਖਮੀ ਹੋ ਗਏ ਸਨ, ਜਿਨ੍ਹਾਂ 'ਚੋਂ 62 ਲੋਕ ਗੰਭੀਰ ਜ਼ਖਮੀ ਹੋਏ ਸਨ। ਨਿਧੀ ਉਨ੍ਹਾਂ ਜ਼ਖਮੀਆਂ 'ਚੋਂ ਇਕ ਸੀ। ਨਿਧੀ ਜੈੱਟ ਏਅਰਵੇਜ਼ ਦੀ ਫਲਾਈਟ ਅਟੈਂਡੈਂਟ ਸੀ, ਜੋ ਕਿ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ ਸੀ। ਦਰਦ ਨੂੰ ਬਿਆਨ ਕਰਦੀ ਉਸ ਦੀ ਤਸਵੀਰ ਦੁਨੀਆ ਭਰ ਦੇ ਮੀਡੀਆ 'ਚ ਹਮਲੇ ਦੀ ਭਿਆਨਕਤਾ ਦਾ ਪ੍ਰਤੀਕ ਬਣੀ। ਹਮਲੇ ਤੋਂ ਬਾਅਦ ਨਿਧੀ 23 ਦਿਨ ਕੋਮਾ 'ਚ ਰਹੀ ਅਤੇ ਹੁਣ ਤਕ 22 ਸਰਜਰੀਆਂ 'ਚੋਂ ਲੰਘ ਚੁੱਕੀ ਹੈ। ਉਸ ਦੀਆਂ ਅਜੇ ਵੀ ਕੁਝ ਹੋਰ ਸਰਜਰੀਆਂ ਬਾਕੀ ਹਨ। ਇੰਨੇ ਵੱਡੇ ਦੁੱਖ 'ਚੋਂ ਲੰਘਣ ਤੋਂ ਬਾਅਦ ਵੀ ਨਿਧੀ ਦਾ ਹੌਂਸਲਾ ਨਹੀਂ ਟੁੱਟਿਆ। ਅੱਜ ਉਹ ਲੋਕਾਂ ਲਈ ਪ੍ਰੇਰਣਾ ਦੀ ਸਰੋਤ ਬਣੀ ਹੈ। ਉਸ ਦਾ ਕਹਿਣਾ ਹੈ ਕਿ ਭਾਵੇਂ ਜਿੰਨੇ ਵੀ ਦੁੱਖ ਹੋਣ ਪਰ ਮੁਸਕਰਾਉਣਾ ਕਦੇ ਨਾ ਛੱਡੋ।

ਹਾਦਸੇ ਦੀ ਸ਼ਿਕਾਰ ਹੋਈ ਨਿਧੀ ਦਾ ਪੈਰ ਦਾ ਜੁਆਇੰਟ ਖਤਮ ਹੋ ਗਿਆ ਸੀ। ਥਾਂ-ਥਾਂ ਚਮੜੀ ਸੜ ਗਈ ਸੀ। ਉਸ ਦੇ ਪੂਰੇ ਸਰੀਰ 'ਚ ਕੱਚ ਦੇ ਅਣਗਿਣਤ ਟੁੱਕੜੇ ਧੱਸ ਗਏ ਸਨ। ਬੈਲਜੀਅਮ ਨੇ ਨਿਧੀ ਨੂੰ 'ਗੌਡ ਆਫ ਮਦਰ' ਦਾ ਕਿਤਾਬ ਦਿੱਤਾ ਹੈ। ਉਸ ਦਾ ਕਹਿਣਾ ਹੈ ਕਿ ਉਹ ਡੂੰਘੀ ਨਿਰਾਸ਼ਾ 'ਚ ਸੀ। ਬਾਵਜੂਦ ਇਸ ਦੇ ਮੈਨੂੰ ਜ਼ਿੰਦਾ ਰਹਿਣਾ ਸੀ। ਸਮੇਂ ਨੇ ਮੈਨੂੰ ਬਹੁਤ ਕੁਝ ਸਿਖਾਇਆ। ਉਸ ਦਾ ਕਹਿਣਾ ਹੈ ਕਿ ਖੂਬਸੂਰਤ ਦਿੱਸਣ ਲਈ ਸਿਰਫ ਚਿਹਰੇ 'ਤੇ ਮੁਸਕਾਨ ਅਤੇ ਮਨ 'ਚ ਹੌਂਸਲਾ ਹੋਣਾ ਚਾਹੀਦਾ ਹੈ, ਮੈਂ ਉਹ ਹੀ ਕਰ ਰਹੀ ਹਾਂ। ਉਹ ਦੱਸਦੀ ਹੈ ਕਿ 13 ਅਪ੍ਰੈਲ ਨੂੰ ਜਦੋਂ ਉਸ ਨੂੰ ਹੋਸ਼ ਆਈ ਤਾਂ ਮੇਰੇ ਪਤੀ ਨੂੰ ਬੁਲਾਇਆ ਗਿਆ। ਉਹ ਮੈਨੂੰ ਦੇਖ ਕੇ ਇੰਨਾ ਡਰ ਗਏ ਕਿ ਤੁਰੰਤ ਕਮਰੇ 'ਚੋਂ ਬਾਹਰ ਚੱਲੇ ਗਏ। ਕਈ ਦਿਨਾਂ ਤਕ ਮੈਂ ਚਿਹਰਾ ਨਹੀਂ ਦੇਖਿਆ ਸੀ। ਇਕ ਦਿਨ ਹੌਂਸਲਾ ਕਰ ਕੇ ਚਿਹਰਾ ਦੇਖਿਆ ਤਾਂ ਮੈਂ ਖੁਦ ਡਰ ਗਈ ਸੀ।

ਇੱਥੇ ਦੱਸੇ ਦੇਈਏ ਕਿ ਨਿਧੀ ਦਾ ਜਨਮ ਅੰਮ੍ਰਿਤਸਰ ਵਿਚ ਹੋਇਆ। ਉਹ ਆਪਣੇ ਮਾਤਾ-ਪਿਤਾ ਦੀ ਚੌਥੀ ਔਲਾਦ ਸੀ। ਪਰਿਵਾਰ ਪੁੱਤਰ ਚਾਹੁੰਦਾ ਸੀ ਇਸ ਲਈ ਉਸ ਦੇ ਜਨਮ ਦੀ ਖੁਸ਼ੀ ਨਹੀਂ ਮਨਾਈ ਗਈ। ਵੱਡੀ ਹੋ ਕੇ ਉਹ ਹੀ ਨਿਧੀ ਜੈੱਟ ਏਅਰਵੇਜ਼ 'ਚ ਕਰੂ ਦੀ ਸਭ ਤੋਂ ਪਸੰਦੀਦਾ ਏਅਰਹੋਸਟੈੱਸ ਬਣੀ।


Tanu

Content Editor

Related News