ਅੱਤਵਾਦ ਨੂੰ ਕਿਸੇ ਧਰਮ ਨਾਲ ਜੋੜਿਆ ਨਹੀਂ ਜਾ ਸਕਦਾ, ਨਾ ਹੀ ਜੋੜਿਆ ਜਾਣਾ ਚਾਹੀਦਾ ਹੈ: ਸੁਸ਼ਮਾ ਸਵਰਾਜ

12/02/2017 10:23:06 AM

ਸੋਚੀ/ਰੂਸ(ਬਿਊਰੋ)— ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਸ਼ੁੱਕਰਵਾਰ (1ਦਸੰਬਰ) ਨੂੰ ਕਿਹਾ ਕਿ ਅੱਤਵਾਦ ਨੂੰ ਕਿਸੇ ਧਰਮ ਨਾਲ ਨਹੀਂ ਜੋੜਿਆ ਜਾ ਸਕਦਾ ਅਤੇ ਨਾ ਹੀ ਜੋੜਿਆ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਅੰਤਰਰਾਸ਼ਟਰੀ ਕਮਿਊਨਿਟੀ ਨੂੰ ਇਸ ਸਮੱਸਿਆ ਨਾਲ ਲੜਨ ਲਈ ਅਤੇ ਸਹਿਯੋਗ ਵਧਾਉਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਇਹ ਪੂਰੀ ਮਨੁੱਖਤਾ ਵਿਰੁੱਧ ਅਪਰਾਧ ਹੈ। ਚੀਨ ਦੇ ਪ੍ਰਭਾਵ ਵਾਲੇ ਸੁਰੱਖਿਆ ਸਮੂਹ 'ਸ਼ੰਘਾਈ ਸਹਿਯੋਗ ਸੰਗਠਨ' (ਐਸ. ਸੀ. ਓ) ਦੇ ਸੰਮੇਲਨ ਵਿਚ ਭਾਗ ਲੈਣ ਇਥੇ ਆਈ ਸੁਸ਼ਮਾ ਨੇ ਕਿਹਾ ਕਿ ਭਾਰਤ ਅੱਤਵਾਦ ਦੇ ਸਾਰੇ ਪ੍ਰਕਾਰਾਂ ਦੀ ਸਖਤ ਨਿੰਦਾ ਕਰਦਾ ਹੈ। ਭਾਰਤ ਪਹਿਲੀ ਵਾਰ ਸਥਾਈ ਮੈਂਬਰ ਦੇ ਰੂਪ ਵਿਚ ਐਸ. ਸੀ. ਓ ਸੰਮੇਲਨ ਵਿਚ ਭਾਗ ਲੈ ਰਿਹਾ ਹੈ। ਜੂਨ ਵਿਚ ਭਾਰਤ ਅਤੇ ਪਾਕਿਸਤਾਨ ਐਸ. ਸੀ. ਓ ਦੇ ਪੂਰੇ ਸਮੇਂ ਦੇ ਮੈਂਬਰ ਬਣ ਗਏ ਸਨ।
ਸੁਸ਼ਮਾ ਨੇ ਕਿਹਾ, ''ਐਸ. ਸੀ. ਓ ਦਾ ਸਥਾਈ ਮੈਂਬਰ ਬਣਨ 'ਤੇ ਪਾਕਿਸਤਾਨ ਨੂੰ ਮੇਰੇ ਵੱਲੋਂ ਵਧਾਈ।'' ਉਨ੍ਹਾਂ ਕਿਹਾ, 'ਇਸ ਬੈਠਕ ਦਾ ਭਾਰਤ ਲਈ ਵਿਸ਼ੇਸ਼ ਮਹੱਤਵ ਹੈ ਕਿਉਂਕਿ ਭਾਰਤ ਦੇ ਐਸ. ਸੀ. ਓ ਦਾ ਸਥਾਈ ਮੈਂਬਰ ਬਣਨ ਤੋਂ ਬਾਅਦ ਇਹ ਪ੍ਰੀਸ਼ਦ ਦੀ ਪਹਿਲੀ ਬੈਕਠ ਹੈ। ਇਸ ਨਾਲ ਇਹ ਵੀ ਮਾਇਨੇ ਰੱਖਦਾ ਹੈ ਕਿ ਸਾਡੇ ਪੁਰਾਣੇ ਅਤੇ ਸਭ ਤੋਂ ਭਰੋਸੇਯੋਗ ਸਹਿਯੋਗੀ ਦੋਸਤ ਰੂਸ ਵੱਲੋਂ ਇਸ ਮੇਜ਼ਬਾਨੀ ਕੀਤੀ ਜਾ ਰਹੀ ਹੈ।' ਮੰਤਰੀ ਨੇ ਕਿਹਾ, ਮੈਂ ਇਸ ਬੈਠਕ ਦੀ ਸਫਲਤਾ ਲਈ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵਧਾਈ ਅਤੇ ਸ਼ੁੱਭਕਾਮਨਾਵਾਂ ਦਿੰਦੀ ਹਾਂ ਅਤੇ ਨਾਲ ਹੀ ਕਿਹਾ ਕਿਸੇ ਵੀ ਤਰ੍ਹਾਂ ਦੇ ਅੱਤਵਾਦ ਨੂੰ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ।
ਉਨ੍ਹਾਂ ਕਿਹਾ,'ਅਸੀਂ ਵਿਆਪਕ, ਸਹਿਯੋਗੀ ਅਤੇ ਲਗਾਤਾਰ ਸੁਰੱਖਿਆ ਦੇ ਲਿਹਾਜ ਨਾਲ ਐਸ. ਸੀ. ਓ ਦੀ ਰੂਪਰੇਖਾ ਦੇ ਤਹਿਤ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਲਈ ਅਤੇ ਇਕੱਠੇ ਕੰਮ ਕਰਨ ਲਈ ਵਚਨਬੱਧ ਹਾਂ।' ਸੁਸ਼ਮਾ ਨੇ ਐਸ. ਸੀ. ਓ ਦੇ ਮੈਂਬਰ ਦੇਸ਼ਾਂ ਦੀ ਸਰਕਾਰਾਂ ਦੇ ਮੁਖੀਆਂ ਦੀ ਪ੍ਰੀਸ਼ਦ ਦੀ 16ਵੀਂ ਬੈਠਕ ਨੂੰ ਸੰਬੋਧਨ ਕਰਦੇ ਹੋਏ ਕਿਹਾ, ਸਾਨੂੰ ਦੁਹਰਾਉਣਾ ਹੋਵੇਗਾ ਕਿ ਅੱਤਵਾਦ ਨੂੰ ਕਿਸੇ ਧਰਮ, ਕੌਮ, ਸੱਭਿਅਤਾ ਜਾਂ ਜਾਤੀ ਸਮੂਹ ਨਾਲ ਨਹੀਂ ਜੋੜਿਆ ਜਾ ਸਕਦਾ ਅਤੇ ਨਾ ਹੀ ਜੋੜਿਆ ਜਾਣਾ ਚਾਹੀਦਾ ਹੈ। ਇਹ ਪੂਰੀ ਮਨੁੱਖਤਾ ਵਿਰੁੱਧ ਅਪਰਾਧ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਿਦ ਖੱਕਾਨ ਅੱਬਾਸੀ ਵੀ ਸੰਮੇਲਨ ਵਿਚ ਮੌਜੂਦ ਸਨ।
ਉਨ੍ਹਾਂ ਕਿਹਾ ਕਿ ਭਾਰਤ ਸਾਰੇ ਦੇਸ਼ਾਂ ਨੂੰ ਬੇਨਤੀ ਕਰਦਾ ਹੈ ਕਿ ਅੱਤਵਾਦ ਨਾਲ ਲੜਨ ਲਈ ਖੁਫੀਆ ਸੂਚਨਾ ਸਾਂਝਾ ਕਰਨ ਅਤੇ ਕਾਨੂੰਨ ਪਰਿਵਰਤਨ, ਵਧੀਆ ਤਰੀਕਿਆਂ, ਤਕਨਾਲੋਜੀ ਦੇ ਵਿਕਾਸ, ਆਪਸੀ ਕਾਨੂੰਨੀ ਸਹਾਇਤਾ, ਹਵਾਲਗੀ ਬੰਦੋਬਸਤਾਂ ਵਿਚ ਸਹਿਯੋਗ ਵਧਾਇਆ ਜਾਵੇ। ਮੰਤਰੀ ਨੇ ਕਿਹਾ ਕਿ ਐਸ. ਸੀ. ਓ ਦੇ ਦੇਸ਼ਾਂ ਨਾਲ ਸੰਪਰਕ ਭਾਰਤ ਦੀ ਪਹਿਲ ਹੈ।
ਸੁਸ਼ਮਾ ਨੇ ਕਿਹਾ, ਅਸੀਂ ਆਪਣੇ ਸਮਾਜਾਂ ਵਿਚਕਾਰ ਸਹਿਯੋਗ ਅਤੇ ਵਿਸ਼ਵਾਸ ਲਈ ਰਸਤਾ ਬਣਾਉਣ ਦੇ ਲਿਹਾਜ ਤੋਂ ਸੰਪਰਕ ਚਾਹੁੰਦੇ ਹਾਂ। ਇਸ ਲਈ ਪ੍ਰਭੂਸੱਤਾ ਦਾ ਸਨਮਾਨ ਜ਼ਰੂਰੀ ਹੈ। ਸ਼ਾਮਲ ਕਰਨਾ, ਪਾਰਦਰਸ਼ਿਤਾ ਅਤੇ ਨਿਰੰਤਰਤਾ ਜ਼ਰੂਰੀ ਹੈ। ਸੁਸ਼ਮਾ ਨੇ ਅਰਥ-ਵਿਵਸਥਾ 'ਤੇ ਕਿਹਾ ਕਿ ਗਲੋਬਲ ਅਰਥ-ਵਿਵਸਥਾ ਦੇ ਸਾਹਮਣੇ ਚੁਣੌਤੀਆਂ ਬਣੀਆਂ ਹੋਈਆਂ ਹਨ।


Related News