ਆਵਾਰਾ ਸਾਨ੍ਹਾਂ ਦੀ ਦਹਿਸ਼ਤ! ਦਾਦਾ-ਪੋਤੇ 'ਤੇ ਕਰ'ਤਾ ਹਮਲਾ, Video ਦੇਖ ਕੰਬ ਜਾਏਗੀ ਰੂਹ
Sunday, Sep 07, 2025 - 04:02 PM (IST)

ਵੈੱਬ ਡੈਸਕ : ਲਖਨਊ ਦੇ ਖਜੂਹਾ ਇਲਾਕੇ 'ਚ ਅਵਾਰਾ ਸਾਨ੍ਹਾਂ ਦੀ ਦਹਿਸ਼ਤ ਦੀ ਇੱਕ ਭਿਆਨਕ ਘਟਨਾ ਸਾਹਮਣੇ ਆਈ। 58 ਸਾਲਾ ਵਿਜੇ ਰਸਤੋਗੀ ਆਪਣੇ 4 ਸਾਲਾ ਪੋਤੇ ਨਾਲ ਸੈਰ ਕਰਨ ਲਈ ਬਾਹਰ ਗਏ ਹੋਏ ਸਨ, ਜਦੋਂ ਦੋ ਸਾਨ੍ਹਾਂ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਇਹ ਪੂਰੀ ਘਟਨਾ ਇਲਾਕੇ 'ਚ ਲੱਗੇ ਸੀਸੀਟੀਵੀ ਕੈਮਰੇ 'ਚ ਰਿਕਾਰਡ ਹੋ ਗਈ ਹੈ।
ਚਸ਼ਮਦੀਦਾਂ ਅਨੁਸਾਰ, ਵਿਜੇ ਰਸਤੋਗੀ ਆਪਣੇ ਪੋਤੇ ਨਾਲ ਇਲਾਕੇ 'ਚ ਘੁੰਮ ਰਿਹਾ ਸੀ। ਇਸ ਦੌਰਾਨ, ਸਾਹਮਣੇ ਤੋਂ ਇੱਕ ਸਾਨ੍ਹ ਆਇਆ ਤੇ ਦੋਵਾਂ 'ਤੇ ਹਮਲਾ ਕਰ ਦਿੱਤਾ। ਜਿਵੇਂ ਹੀ ਉਸਨੇ ਆਪਣੇ ਪੋਤੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਪਿੱਛੇ ਤੋਂ ਇੱਕ ਹੋਰ ਸਾਨ੍ਹ ਆਇਆ ਅਤੇ ਉਸ 'ਤੇ ਹਮਲਾ ਕਰ ਦਿੱਤਾ। ਸਾਨ੍ਹ ਨੇ ਉਸਨੂੰ ਆਪਣੇ ਸਿੰਗਾਂ 'ਚ ਫਸਾ ਲਿਆ ਤੇ ਹਵਾ 'ਚ ਉਛਾਲ ਕੇ ਜ਼ਮੀਨ 'ਤੇ ਸੁੱਟ ਦਿੱਤਾ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ।
लखनऊ में सड़कों पर घूमते आवारा सांडों के झुंड ने रस्तौगी जी और उनके पोते पर हमला कर दिया pic.twitter.com/P4Q8kcHQA4
— Gagandeep Singh (@GagandeepNews) September 7, 2025
ਸਥਾਨਕ ਲੋਕਾਂ ਨੇ ਉਸਨੂੰ ਬਚਾਇਆ
ਘਟਨਾ ਸਮੇਂ, ਇਲਾਕੇ ਦੇ ਲੋਕ ਮੌਕੇ 'ਤੇ ਪਹੁੰਚੇ ਅਤੇ ਡੰਡਿਆਂ ਦੀ ਮਦਦ ਨਾਲ ਸਾਨ੍ਹਾਂ ਨੂੰ ਭਜਾ ਦਿੱਤਾ। ਸਥਾਨਕ ਲੋਕਾਂ ਨੇ ਤੁਰੰਤ ਵਿਜੇ ਰਸਤੋਗੀ ਨੂੰ ਨੇੜਲੇ ਹਸਪਤਾਲ ਵਿੱਚ ਪਹੁੰਚਾਇਆ, ਜਿੱਥੇ ਮੁੱਢਲੀ ਸਹਾਇਤਾ ਤੋਂ ਬਾਅਦ ਉਸਨੂੰ ਜ਼ਿਲ੍ਹਾ ਹਸਪਤਾਲ ਰੈਫਰ ਕਰ ਦਿੱਤਾ ਗਿਆ। ਡਾਕਟਰਾਂ ਅਨੁਸਾਰ ਉਸਨੂੰ ਗੰਭੀਰ ਸੱਟਾਂ ਲੱਗੀਆਂ ਹਨ।
ਇਲਾਕੇ 'ਚ ਦਹਿਸ਼ਤ ਦਾ ਮਾਹੌਲ
ਘਟਨਾ ਤੋਂ ਬਾਅਦ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਹੈ। ਸਥਾਨਕ ਨਿਵਾਸੀਆਂ ਦਾ ਕਹਿਣਾ ਹੈ ਕਿ ਅਵਾਰਾ ਸਾਨ੍ਹਾਂ ਦੀ ਸਮੱਸਿਆ ਲੰਬੇ ਸਮੇਂ ਤੋਂ ਚੱਲ ਰਹੀ ਹੈ, ਪਰ ਨਗਰ ਨਿਗਮ ਵੱਲੋਂ ਕੋਈ ਠੋਸ ਕਦਮ ਨਹੀਂ ਚੁੱਕੇ ਗਏ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e