ਦਿੱਲੀ 'ਚ ਕਿਰਾਏਦਾਰ ਨੇ ਮਕਾਨ ਮਾਲਕ ਨੂੰ ਉਤਾਰਿਆ ਮੌਤ ਦੇ ਘਾਟ, ਲਾਸ਼ ਨਾਲ ਲਈ ਸੈਲਫੀ

Sunday, Aug 21, 2022 - 10:05 AM (IST)

ਦਿੱਲੀ 'ਚ ਕਿਰਾਏਦਾਰ ਨੇ ਮਕਾਨ ਮਾਲਕ ਨੂੰ ਉਤਾਰਿਆ ਮੌਤ ਦੇ ਘਾਟ, ਲਾਸ਼ ਨਾਲ ਲਈ ਸੈਲਫੀ

ਨਵੀਂ ਦਿੱਲੀ (ਭਾਸ਼ਾ)- ਉੱਤਰੀ-ਪੱਛਮੀ ਦਿੱਲੀ ਦੇ ਮੰਗੋਲਪੁਰੀ ਇਲਾਕੇ ਵਿਚ ਇੱਕ ਕਿਰਾਏਦਾਰ ਨੇ ਕਥਿਤ ਤੌਰ ’ਤੇ ਆਪਣੇ ਮਕਾਨ ਮਾਲਕ ਦਾ ਕਤਲ ਕਰ ਦਿੱਤਾ ਅਤੇ ਲਾਸ਼ ਨਾਲ ਸੈਲਫੀ ਲੈਣ ਪਿਛੋਂ ਉਸ ਦਾ ਸਮਾਨ ਲੈ ਕੇ ਫਰਾਰ ਹੋ ਗਿਆ। ਪੁਲਸ ਨੇ ਸ਼ਨੀਵਾਰ ਇਹ ਜਾਣਕਾਰੀ ਦਿੱਤੀ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ 25 ਸਾਲਾ ਮੁਲਜ਼ਮ ਪੰਕਜ ਕੁਮਾਰ ਸਾਹਨੀ ਬਿਹਾਰ ਦੇ ਸਮਸਤੀਪੁਰ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਗ੍ਰਿਫ਼ਤਾਰੀ ਤੋਂ ਬਚਣ ਲਈ ਸਾਹਨੀ ਨੇ ਮੈਟਰੋ ਵਿਚ ਸਫ਼ਰ ਕੀਤਾ ਅਤੇ ਫਿਰ ਨਵੀਂ ਦਿੱਲੀ ਤੋਂ ਹਰਿਆਣਾ ਦੇ ਰੋਹਤਕ ਲਈ ਰੇਲ ਗੱਡੀ ਵਿਚ ਸਵਾਰ ਹੋ ਗਿਆ। 

ਇਹ ਵੀ ਪੜ੍ਹੋ : ਪਿਓ ਨੇ 11 ਮਹੀਨੇ ਦੇ ਮਾਸੂਮ ਨੂੰ ਨਹਿਰ 'ਚ ਸੁੱਟਿਆ, ਕਿਹਾ- ਕੁਝ ਖਿਲਾ ਨਹੀਂ ਪਾ ਰਿਹਾ ਸੀ

ਮੰਗੋਲਪੁਰੀ ਇੰਡਸਟਰੀਅਲ ਏਰੀਆ ’ਚ ਮੁਲਜ਼ਮ ਦੀ ਮੌਜੂਦਗੀ ਦਾ ਪਤਾ ਲੱਗਾ। ਕਰੀਬ 250 ਕਿਲੋਮੀਟਰ ਤੱਕ ਪਿੱਛਾ ਕਰ ਕੇ ਉਸ ਨੂੰ ਕਾਬੂ ਕਰ ਲਿਆ ਗਿਆ। ਸਾਹਨੀ ਨੇ ਦੱਸਿਆ ਕਿ ਉਹ ਸ਼ਰਾਬੀ ਹੈ ਅਤੇ ਉਸ ਦੀ ਪਤਨੀ ਵੀ ਉਸ ਨੂੰ ਛੱਡ ਕੇ ਚਲੀ ਗਈ ਹੈ। ਉਸ ਨੇ ਖੁਲਾਸਾ ਕੀਤਾ ਕਿ ਮਾਲਕ ਸੁਰੇਸ਼ ਦਾ ਕਤਲ ਕਰਨ ਤੋਂ ਬਾਅਦ ਉਸ ਨੇ ਲਾਸ਼ ਨਾਲ ਸੈਲਫੀ ਲਈ ਅਤੇ ਆਪਣੇ ਫੋਨ ’ਤੇ ਵੀਡੀਓ ਰਿਕਾਰਡ ਕੀਤੀ। ਇਸ ਤੋਂ ਬਾਅਦ ਉਹ ਮਕਾਨ ਮਾਲਕ ਦਾ ਮੋਬਾਇਲ ਫੋਨ, ਦਸਤਾਵੇਜ਼ ਅਤੇ ਨਕਦੀ ਚੋਰੀ ਕਰ ਕੇ ਮੌਕੇ ਤੋਂ ਫਰਾਰ ਹੋ ਗਿਆ। ਕਤਲ ਦਾ ਕਾਰਨ ਪਤਾ ਨਹੀਂ ਲੱਗ ਸਕਿਆ।

ਇਹ ਵੀ ਪੜ੍ਹੋ : ਜੰਮੂ ਕਸ਼ਮੀਰ ਦੇ ਊਧਮਪੁਰ 'ਚ ਮਿੱਟੀ ਦਾ ਘਰ ਢਹਿਣ ਨਾਲ 2 ਮਾਸੂਮਾਂ ਦੀ ਮੌਤ


author

DIsha

Content Editor

Related News