ਲਖਨਊ ''ਚ ਕੱਲ ਤੋਂ ਖੁੱਲ੍ਹਣਗੇ ਮੰਦਰ ਅਤੇ ਰੈਸਟੋਰੈਂਟ, ਇਨ੍ਹਾਂ ਨਿਯਮਾਂ ਦਾ ਕਰਨਾ ਪਵੇਗਾ ਪਾਲਣ
Sunday, Jun 07, 2020 - 12:20 PM (IST)
ਲਖਨਊ— ਅਨਲਾਕ-1 ਤਹਿਤ ਦੇਸ਼ 'ਚ ਧਾਰਮਿਕ ਸਥਾਨਾਂ ਨੂੰ 8 ਜੂਨ ਤੋਂ ਖੋਲ੍ਹਿਆ ਜਾ ਰਿਹਾ ਹੈ। ਹਾਲਾਂਕਿ ਕੰਟੇਨਮੈਂਟ ਜ਼ੋਨ ਵਿਚ ਧਾਰਮਿਕ ਸਥਾਨਾਂ ਨੂੰ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ 'ਚ ਸੋਮਵਾਰ ਭਾਵ 8 ਜੂਨ ਤੋਂ ਕੁਝ ਸ਼ਰਤਾਂ ਨਾਲ ਮੰਦਰ ਅਤੇ ਰੈਸਟੋਰੈਂਟ ਖੁੱਲ੍ਹ ਜਾਣਗੇ। ਅਧਿਕਾਰਤ ਬੁਲਾਰੇ ਮੁਤਾਬਕ ਮੰਦਰ ਵਿਚ ਇਕੱਠੇ 5 ਲੋਕਾਂ ਨੂੰ ਹੀ ਐਂਟਰੀ ਦਿੱਤੀ ਜਾਵੇਗੀ ਪਰ ਇਸ ਦੌਰਾਨ ਸਮਾਜਿਕ ਦੂਰੀ ਦਾ ਖਿਆਲ ਰੱਖਿਆ ਜਾਵੇਗਾ।
ਦਰਸ਼ਨ ਕਰਨ ਵਾਲਿਆਂ ਲਈ ਮਾਸਕ ਪਹਿਨਣਾ ਜ਼ਰੂਰੀ ਹੋਵੇਗਾ। ਮੰਦਰ 'ਚ ਘੰਟੀਆਂ ਨਹੀਂ ਵਜਾਈਆਂ ਜਾਣਗੀਆਂ, ਇਸ ਲਈ ਉਨ੍ਹਾਂ ਨੂੰ ਉਤਾਰ ਲਿਆ ਗਿਆ ਹੈ। ਮੰਦਰ 'ਚ ਬੈਠ ਕੇ ਭਜਨ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ। ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਭਗਵਾਨ ਦੇ ਦਰਸ਼ਨਾਂ ਦੀ ਉਡੀਕ ਕਰ ਰਹੇ ਲੋਕਾਂ ਨੂੰ ਇਕ-ਦੂਜੇ ਤੋਂ ਦੋ ਗਜ਼ ਦੀ ਦੂਰੀ ਬਣਾ ਕੇ ਰੱਖਣੀ ਹੋਵੇਗੀ। ਮੰਦਰ ਦੇ ਬਾਹਰ ਸੈਨੇਟਾਈਜ਼ਰ ਰੱਖਣਾ ਜ਼ਰੂਰੀ ਹੋਵੇਗਾ। ਅਜਿਹੀ ਹੀ ਵਿਵਸਥਾ ਮਸਜਿਦ, ਚਰਚ ਅਤੇ ਗੁਰਦੁਆਰਿਆਂ ਵਿਚ ਵੀ ਹੈ।
ਰੈਸਟੋਰੈਂਟ 'ਚ ਜਾ ਲਈ ਇਹ ਨਿਯਮ—
ਇਸ ਤਰ੍ਹਾਂ ਰੈਸਟੋਰੈਂਟ ਵਿਚ ਵੀ ਸਮਾਜਿਕ ਦੂਰੀ ਦਾ ਪਾਲਣ ਕਰਨਾ ਹੋਵੇਗਾ। ਗਾਹਕਾਂ ਨੂੰ ਇਕ ਟੇਬਲ ਛੱਡ ਕੇ ਬੈਠਣਾ ਹੋਵੇਗਾ। ਮੈਨਿਊ ਕਾਰਡ ਨਹੀਂ ਦਿੱਤਾ ਜਾਵੇਗਾ ਫੋਨ 'ਤੇ ਹੀ ਮੈਨਿਊ ਆਵੇਗਾ। ਉਸ ਮੁਤਾਬਕ ਹੀ ਆਰਡਰ ਦੇਣਾ ਹੋਵੇਗਾ। ਪੇਮੈਂਟ ਵੀ ਨਕਦੀ ਨਹੀਂ ਆਨਲਾਈਨ ਹੀ ਲਈ ਜਾਵੇਗੀ। ਰੈਸਟੋਰੈਂਟ ਦੇ ਗੇਟ 'ਤੇ ਥਰਮਲ ਸਕ੍ਰੀਨਿੰਗ ਹੋਵੇਗੀ ਅਤੇ ਜਿਸ 'ਚ ਬੁਖਾਰ ਦੇ ਲੱਛਣ ਨਜ਼ਰ ਆਉਣਗੇ, ਉਨ੍ਹਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਜਾਵੇਗਾ। ਸਿਨੇਮਾਘਰ ਅਤੇ ਮਲਟੀਕੰਪਲੈਕਸ ਨੂੰ ਅਜੇ ਬੰਦ ਰੱਖਿਆ ਗਿਆ ਹੈ।