ਕਸ਼ਮੀਰ ਦੇ ਅਨੰਤਨਾਗ ''ਚ ਤੋੜਿਆ ਗਿਆ ਮੰਦਰ, ਤਸਵੀਰਾਂ ਆਈਆਂ ਸਾਹਮਣੇ
Saturday, Oct 02, 2021 - 09:57 PM (IST)
ਸ਼੍ਰੀਨਗਰ - ਅਨੰਤਨਾਗ ਜ਼ਿਲ੍ਹੇ ਵਿੱਚ ਇੱਕ ਪੁਰਾਣੇ ਮੰਦਰ ਨੂੰ ਤੋੜਨ ਦੀਆਂ ਦੁਖਦ ਤਸਵੀਰਾਂ ਸਾਹਮਣੇ ਆਈਆਂ ਹਨ। ਘਟਨਾ ਮੱਟਨ ਕਸਬੇ ਦੀ ਹੈ। ਤਸਵੀਰਾਂ ਵਿੱਚ ਸਪੱਸ਼ਟ ਵੇਖਿਆ ਜਾ ਸਕਦਾ ਹੈ ਕਿ ਬਰਿਗਸ਼ਿਖਾ ਮਾਤਾ ਦੇ ਪ੍ਰਾਚੀਨ ਮੰਦਰ ਵਿੱਚ ਭੰਨ-ਤੋੜ ਕੀਤੀ ਗਈ ਹੈ। ਮਾਤਾ ਦੀ ਮੂਰਤੀ ਨੂੰ ਵੀ ਤੋੜਿਆ ਗਿਆ ਹੈ।
ਸਵੇਰੇ ਜਦੋਂ ਸ਼ਰਧਾਲੂ ਮਾਤਾ ਦੇ ਮੰਦਰ ਪੁੱਜੇ ਤਾਂ ਉਨ੍ਹਾਂ ਨੇ ਮੰਦਰ ਦੀ ਹਾਲਤ ਵੇਖੀ। ਮੰਦਰ ਅਜਿਹੀ ਜਗ੍ਹਾ 'ਤੇ ਸਥਿਤ ਹੈ ਕਿ ਉੱਥੇ ਸ਼ਰਧਾਲੂਆਂ ਨੂੰ ਰੋਜ਼ਾਨਾ ਜਾਣਾ ਸੰਭਵ ਨਹੀਂ ਹੋ ਪਾਉਂਦਾ ਹੈ ਅਤੇ ਇਸ ਲਈ ਇਹ ਨਹੀਂ ਕਿਹਾ ਜਾ ਸਕਦਾ ਹੈ ਕਿ ਮੰਦਰ ਕਿਸ ਦਿਨ ਤੋੜਿਆ ਗਿਆ।
ਇੱਕ ਸਥਾਨਕ ਸਮਾਚਾਰ ਏਜੰਸੀ ਦੇ ਅਨੁਸਾਰ ਡੀ.ਸੀ. ਅਨੰਤਨਾਗ ਪਿਉਸ਼ ਸਿੰਘਲਾ ਨੇ ਭਰੋਸਾ ਦਿੱਤਾ ਹੈ ਕਿ ਅਜਿਹਾ ਕਰਨ ਵਾਲਿਆਂ ਨੂੰ ਛੇਤੀ ਹੀ ਤਲਾਸ਼ ਲਿਆ ਜਾਵੇਗਾ ਅਤੇ ਉਨ੍ਹਾਂ ਖ਼ਿਲਾਫ਼ ਕਾਰਵਾਈ ਵੀ ਕੀਤੀ ਜਾਵੇਗੀ। ਉਥੇ ਹੀ ਐੱਸ.ਐੱਸ.ਪੀ. ਅਨੰਤਨਾਗ ਨੇ ਕਿਹਾ ਕਿ ਸਬੰਧਤ ਵਿਭਾਗ ਨੂੰ ਇਸ ਹਵਾਲੇ ਵਿੱਚ ਲਿਖਤੀ ਸ਼ਿਕਾਇਤ ਦਰਜ ਕਰਵਾਉਣੀ ਹੋਵੇਗੀ ਅਤੇ ਉਦੋਂ ਕਾਨੂੰਨ ਦੇ ਤਹਿਤ ਕਾਰਵਾਈ ਹੋਵੇਗੀ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।