ਮੁੰਬਈ ਦੇ ਮੰਦਰ ''ਚ ਆਰਤੀ ਮਗਰੋਂ ਭੰਨਤੋੜ, 2 ਗ੍ਰਿਫ਼ਤਾਰ

Monday, Nov 09, 2026 - 05:20 PM (IST)

ਮੁੰਬਈ ਦੇ ਮੰਦਰ ''ਚ ਆਰਤੀ ਮਗਰੋਂ ਭੰਨਤੋੜ, 2 ਗ੍ਰਿਫ਼ਤਾਰ

ਨੈਸ਼ਨਲ ਡੈਸਕ- ਮੁੰਬਈ ਦੇ ਇਕ ਮੰਦਰ ਵਿਚ ਲੋਕਾਂ ਦਾ ਇਕ ਸਮੂਹ ਕਥਿਤ ਤੌਰ ’ਤੇ ਸੁਰੱਖਿਆ ਗਾਰਡ ਨੂੰ ਧਮਕਾ ਕੇ ਜ਼ਬਰਦਸਤੀ ਦਾਖ਼ਲ ਹੋ ਗਿਆ। ਉਨ੍ਹਾਂ ਉੱਥੇ ਆਰਤੀ ਕੀਤੀ। ਫਿਰ ਭੰਨ-ਤੋੜ ਕਰਦੇ ਹੋਏ ਮੰਦਰ ਕੰਪਲੈਕਸ ਵਿਚ ਲੱਗੇ ਇਕ ਬੋਰਡ ਨੂੰ ਨੁਕਸਾਨ ਪਹੁੰਚਾਇਆ ਅਤੇ ਇਕ ਧਾਰਮਿਕ ਬੈਨਰ ਪਾੜ ਦਿੱਤਾ।

ਇਸ ਮਾਮਲੇ ਵਿਚ ਪੁਲਸ ਨੇ ਅਮਿਤ ਪਾਠਕ ਨਾਂ ਦੇ ਵਿਅਕਤੀ ਸਮੇਤ 2 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ 15 ਲੋਕਾਂ ਖ਼ਿਲਾਫ਼ ਆਪਸੀ ਵੈਰ-ਵਿਰੋਧ ਫੈਲਾਉਣ ਦੀ ਕੋਸ਼ਿਸ਼ ਸਮੇਤ ਵੱਖ-ਵੱਖ ਦੋਸ਼ਾਂ ਹੇਠ ਐੱਫ. ਆਈ. ਆਰ. ਦਰਜ ਕੀਤੀ ਗਈ ਹੈ।

ਇਹ ਮਾਮਲਾ ਆਰੇ ਇਲਾਕੇ ਦੇ ਮਾਰੋਲ ਚੈੱਕ ਨਾਕਾ ਸਥਿਤ ‘ਲੇਉਵਾ ਪਾਟੀਦਾਰ ਸਮਾਜ ਰਾਮ ਮੰਦਰ ਟਰੱਸਟ’ ਦੇ ਟਰੱਸਟੀ ਜਯੇਸ਼ ਅੰਬਾਵੀ ਪਟੇਲ (46) ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਹੈ।


author

Harpreet SIngh

Content Editor

Related News