ਸਰਕਾਰ ਅੱਜ ਲੋਕ ਸਭਾ 'ਚ ਪੇਸ਼ ਕਰੇਗੀ ਦੂਰਸੰਚਾਰ ਬਿੱਲ 2023
Monday, Dec 18, 2023 - 10:18 AM (IST)

ਨਵੀਂ ਦਿੱਲੀ- ਸਰਕਾਰ ਸੋਮਵਾਰ ਯਾਨੀ ਕਿ ਅੱਜ ਦੂਰਸੰਚਾਰ ਬਿੱਲ 2023 ਨੂੰ ਲੋਕ ਸਭਾ ਵਿਚ ਪੇਸ਼ ਕਰੇਗੀ। ਇਸ ਬਿੱਲ ਦਾ ਉਦੇਸ਼ 138 ਸਾਲ ਪੁਰਾਣੇ ਭਾਰਤੀ ਟੈਲੀਗ੍ਰਾਫ ਐਕਟ ਨੂੰ ਬਦਲਣਾ ਹੈ, ਇਹ ਦੂਰਸੰਚਾਰ ਖੇਤਰ ਨੂੰ ਕੰਟਰੋਲ ਕਰਦਾ ਹੈ। ਸੂਤਰਾਂ ਮੁਤਾਬਕ ਰਾਸ਼ਟਰਪਤੀ ਨੂੰ ਦੂਰਸੰਚਾਰ ਬਿੱਲ 2023 ਬਾਰੇ ਸੂਚਿਤ ਕਰ ਦਿੱਤਾ ਗਿਆ ਹੈ। ਕੈਬਨਿਟ ਨੇ ਅਗਸਤ ਮਹੀਨੇ ਵਿਚ ਇਸ ਬਿੱਲ ਨੂੰ ਮਨਜ਼ੂਰੀ ਦਿੱਤੀ ਸੀ।
ਇਹ ਵੀ ਪੜ੍ਹੋ- ਸੰਸਦ ਦੀ ਸੁਰੱਖਿਆ ’ਚ ਕੋਤਾਹੀ ਦਾ ਮਾਮਲਾ : ਪੁਲਸ ਨੇ ਸੜੇ ਹੋਏ ਫ਼ੋਨ ਦੇ ਟੁਕੜੇ ਰਾਜਸਥਾਨ ’ਚੋਂ ਕੀਤੇ ਬਰਾਮਦ
ਇਸ ਬਿੱਲ ਵਿਚ ਸਰਕਾਰ ਨੇ ਇੰਟਰਨੈੱਟ ਆਧਾਰਿਤ ਕਾਲਿੰਗ ਅਤੇ ਮੈਸੇਜਿੰਗ ਸੇਵਾਵਾਂ ਦੇ ਇਕ ਮਹੱਤਵਪੂਰਨ ਹਿੱਸੇ ਨੂੰ ਦੂਰਸੰਚਾਰ ਨਿਯਮਾਂ ਦੇ ਦਾਇਰੇ ਵਿਚ ਛੋਟ ਦੇਣ ਦਾ ਪ੍ਰਸਤਾਵ ਦਿੱਤਾ ਹੈ। ਨਾਲ ਹੀ ਬਿੱਲ ਵਿਚ ਭਾਰਤੀ ਦੂਰਸੰਚਾਰ ਨਿਯਮ ਅਥਾਰਟੀ (ਟਰਾਈ) ਦੀ ਸ਼ਕਤੀ ਨੂੰ ਕੰਟਰੋਲ ਕਰਨ ਦਾ ਵੀ ਪ੍ਰਸਤਾਵ ਕੀਤਾ ਗਿਆ ਸੀ, ਜਿਸ ਦਾ ਵਿਰੋਧ ਹੋਇਆ। ਬਾਅਦ ਵਿਚ ਅਧਿਕਾਰੀਆਂ ਨੇ ਕਿਹਾ ਕਿ ਇਸ ਪ੍ਰਸਤਾਵ ਨੂੰ ਲੈ ਕੇ ਜ਼ਰੂਰੀ ਸੋਧ ਕਰ ਲਏ ਗਏ ਹਨ।
ਇਹ ਵੀ ਪੜ੍ਹੋ- ਸੰਸਦ ਸੁਰੱਖਿਆ 'ਚ ਕੋਤਾਹੀ ਦੀ ਘਟਨਾ 'ਤੇ PM ਮੋਦੀ ਦਾ ਬਿਆਨ ਆਇਆ ਸਾਹਮਣੇ, ਕਹੀ ਇਹ ਗੱਲ
ਇਸ ਬਿੱਲ ਵਿਚ ਸਰਕਾਰ ਨੂੰ ਉਪਭੋਗਤਾਵਾਂ ਦੇ ਹਿੱਤ ਵਿਚ ਦਾਖਲਾ ਫੀਸਾਂ, ਲਾਇਸੈਂਸ ਫੀਸਾਂ, ਜੁਰਮਾਨਿਆਂ ਨੂੰ ਮੁਆਫ ਕਰਨ, ਬਾਜ਼ਾਰ ਵਿਚ ਮੁਕਾਬਲਾ ਯਕੀਨੀ ਬਣਾਉਣ, ਦੂਰਸੰਚਾਰ ਨੈੱਟਵਰਕਾਂ ਦੀ ਉਪਲਬਧਤਾ ਜਾਂ ਨਿਰੰਤਰਤਾ ਅਤੇ ਰਾਸ਼ਟਰੀ ਸੁਰੱਖਿਆ ਲਈ ਸ਼ਕਤੀ ਪ੍ਰਦਾਨ ਕਰਨ ਦਾ ਪ੍ਰਸਤਾਵ ਹੈ। ਇਹ ਬਿੱਲ 138 ਸਾਲ ਪੁਰਾਣੇ ਭਾਰਤੀ ਟੈਲੀਗ੍ਰਾਫ ਐਕਟ ਦੀ ਥਾਂ ਲਵੇਗਾ।
ਇਹ ਵੀ ਪੜ੍ਹੋ- ਹੈਵਾਨ ਬਣਿਆ IAS ਦਾ ਬੇਟਾ, ਪ੍ਰੇਮਿਕਾ ਨਾਲ ਕੁੱਟਮਾਰ ਤੋਂ ਬਾਅਦ ਕਾਰ ਨਾਲ ਕੁਚਲ ਕੇ ਮਾਰਨ ਦੀ ਕੀਤੀ ਕੋਸ਼ਿਸ਼
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8