ਗੋਲ-ਗੱਪੇ ਖਾਣ ਨਾਲ ਵੱਧ ਰਿਹਾ ‘ਟਾਈਫਾਈਡ’! ਤੇਲੰਗਾਨਾ ਸਿਹਤ ਵਿਭਾਗ ਦੀ ਲੋਕਾਂ ਨੂੰ ਚਿਤਾਵਨੀ

Thursday, Jul 14, 2022 - 04:38 PM (IST)

ਗੋਲ-ਗੱਪੇ ਖਾਣ ਨਾਲ ਵੱਧ ਰਿਹਾ ‘ਟਾਈਫਾਈਡ’! ਤੇਲੰਗਾਨਾ ਸਿਹਤ ਵਿਭਾਗ ਦੀ ਲੋਕਾਂ ਨੂੰ ਚਿਤਾਵਨੀ

ਹੈਦਰਾਬਾਦ– ਦੇਸ਼ ਭਰ ’ਚ ਮਾਨਸੂਨ ਦੇ ਦਸਤਕ ਨਾਲ ਹੀ ਬੀਮਾਰੀਆਂ ਵੀ ਵੱਧਣ ਲੱਗ ਪਈਆਂ ਹਨ। ਤੇਲੰਗਾਨਾ ’ਚ ਵੱਡੀ ਗਿਣਤੀ ’ਚ ਟਾਈਫਾਈਡ ਦੇ ਮਾਮਲੇ ਸਾਹਮਣੇ ਆ ਰਹੇ ਹਨ। ਇੱਥੋਂ ਦੇ ਇਕ ਸੀਨੀਅਰ ਸਿਹਤ ਅਧਿਕਾਰੀ ਨੇ ਸੂਬੇ ’ਚ ਟਾਈਫਾਈਡ ਦੇ ਮਾਮਲੇ ਦਰਜ ਹੋਣ ਨੂੰ ਲੈ ਕੇ ਗੋਲ-ਗੱਪਿਆਂ ਨੂੰ ਜ਼ਿੰਮੇਵਾਰ ਠਹਿਰਾਇਆ। ਜਨਤਕ ਸਿਹਤ ਡਾਇਰੈਕਟਰ ਡਾ. ਜੀ. ਸ਼੍ਰੀਨਿਵਾਸ ਰਾਓ ਨੇ ਕਿਹਾ ਕਿ ਟਾਈਫਾਈਡ ਦੇ ਮਾਮਲੇ ਵੱਧ ਰਹੇ ਹਨ, ਕਿਉਂਕਿ ਲੋਕ ਸੜਕ ਕੰਢੇ ਵਿਕਣ ਵਾਲੇ ਗੋਲ-ਗੱਪਿਆਂ ਨੂੰ ਖਾਣ ਤੋਂ ਪਰਹੇਜ਼ ਨਹੀਂ ਕਰ ਰਹੇ ਹਨ। 

ਇਹ ਵੀ ਪੜ੍ਹੋ- ਚੰਡੀਗੜ੍ਹ ’ਚ ਸਾਡਾ 40 ਫ਼ੀਸਦੀ ਹਿੱਸਾ, ਸਾਨੂੰ ਸਾਡਾ ਪਾਣੀ ਦੇ ਦਿਓ, ਅਸੀਂ ਆਪਣੀ ਰਾਜਧਾਨੀ ਖ਼ੁਦ ਬਣਾ ਲਵਾਂਗੇ: ਹੁੱਡਾ

ਜ਼ਿਆਦਾਤਰ ਲੋਕ ਗੋਲ-ਗੱਪੇ ਖਾ ਕੇ ਬੀਮਾਰ ਹੋ ਰਹੇ ਹਨ। ਦਰਅਸਲ ਗੋਲ-ਗੱਪਿਆਂ ਦੇ ਸਟਾਲ ’ਤੇ ਸਾਫ਼-ਸਫ਼ਾਈ ਦਾ ਜ਼ਿਆਦਾ ਧਿਆਨ ਨਹੀਂ ਰੱਖਿਆ ਜਾਂਦਾ, ਜਿਸ ਕਾਰਨ ਲੋਕ ਬੀਮਾਰ ਹੋ ਰਹੇ ਹਨ। ਸ਼੍ਰੀਨਿਵਾਸ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਮੌਸਮ ’ਚ ਟਾਈਫਾਈਡ ਅਤੇ ਹੋਰ ਮੌਸਮੀ ਬੀਮਾਰੀਆਂ ਤੋਂ ਖ਼ੁਦ ਨੂੰ ਬਚਾਉਣ ਸਟਰੀਟ ਫੂਡ ਤੋਂ ਬਚੋ। ਉਨ੍ਹਾਂ ਨੇ ਲੋਕਾਂ ਨੂੰ ਆਪਣੀ ਸਿਹਤ ਨੂੰ ਬਰਬਾਦ ਨਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਤੁਹਾਨੂੰ ਗੋਲ-ਗੱਪੇ 15-20 ਰੁਪਏ ’ਚ ਮਿਲ ਸਕਦੇ ਹਨ ਪਰ ਕੱਲ ਨੂੰ ਤਹਾਨੂੰ 5,000-10,000 ਰੁਪਏ ਖਰਚੇ ਪੈ ਸਕਦੇ ਹਨ।

ਇਹ ਵੀ ਪੜ੍ਹੋ- ਸੇਵਾਮੁਕਤ ਅਧਿਆਪਕ ਮਾਂ ਨੂੰ ਪੁੱਤ ਦਾ ਤੋਹਫ਼ਾ, ਹੈਲੀਕਾਪਟਰ 'ਤੇ ਦਵਾਏ ਝੂਟੇ, ਚੰਨ ’ਤੇ ਖ਼ਰੀਦੀ ਜ਼ਮੀਨ

ਜੂਨ ਮਹੀਨੇ ’ਚ ਵਧੇ ਮਾਮਲੇ

ਅਧਿਕਾਰੀ ਨੇ ਕਿਹਾ ਕਿ ਵਿਕ੍ਰੇਤਾਵਾਂ ਨੂੰ ਵੀ ਸਾਫ਼-ਸਫ਼ਾਈ ’ਤੇ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਅਤੇ ਸੁਰੱਖਿਅਤ ਪੀਣ ਯੋਗ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਹੈ। ਰਾਓ ਨੇ ਦੱਸਿਆ ਕਿ ਇਸ ਸਾਲ ਟਾਈਫਾਈਡ ਦੇ ਵੱਧ ਮਾਮਲੇ ਸਾਹਮਣੇ ਆ ਰਹੇ ਹਨ। ਮਈ ਦੌਰਾਨ 2700 ਮਾਮਲੇ ਸਾਹਮਣੇ ਆਏ, ਜਦਕਿ ਜੂਨ ਦੌਰਾਨ ਇਹ ਗਿਣਤੀ 2,752 ਸੀ।

ਇਕ ਮਹੀਨੇ ’ਚ ਦਸਤ ਦੇ 6000 ਕੇਸ

ਦੂਸ਼ਿਤ ਭੋਜਨ, ਪਾਣੀ ਅਤੇ ਮੱਛਰਾਂ ਨੂੰ ਮੌਸਮੀ ਬੀਮਾਰੀਆਂ ਦੇ ਮੁੱਖ ਕਾਰਨਾਂ ਦੇ ਰੂਪ ’ਚ ਪਛਾਣਿਆ ਜਾਂਦਾ ਹੈ। ਇਹ ਮਲੇਰੀਆ, ਤੀਬਰ ਦਸਤ ਰੋਗ ਅਤੇ ਵਾਇਰਲ ਬੁਖਾਰ ਦਾ ਕਾਰਨ ਬਣਦੇ ਹਨ। ਪਿਛਲੇ ਕੁਝ ਹਫ਼ਤਿਆਂ ਵਿਚ ਅਜਿਹੇ ਮਾਮਲੇ ਵੱਡੀ ਗਿਣਤੀ ’ਚ ਸਾਹਮਣੇ ਆਏ ਹਨ। ਇਕੱਲੇ ਇਸ ਮਹੀਨੇ ਸੂਬੇ ਭਰ ਵਿਚ ਡਾਇਰੀਆ (ਦਸਤ) ਦੇ 6,000 ਮਾਮਲੇ ਸਾਹਮਣੇ ਆਏ ਹਨ। ਰਾਓ ਨੇ ਲੋਕਾਂ ਨੂੰ ਤਾਜ਼ਾ ਭੋਜਨ ਖਾਣ ਅਤੇ ਪਾਣੀ ਉਬਾਲ ਕੇ ਪੀਣ ਦੀ ਸਲਾਹ ਦਿੱਤੀ ਹੈ।

ਇਹ ਵੀ ਪੜ੍ਹੋ- ਸਰੀਰ ’ਤੇ PM ਦੀ ਪੇਂਟਿੰਗ, ਚਾਹ ਦੀ ਕੇਤਲੀ ਫੜ 'ਮੋਦੀ' ਨੂੰ ਮਿਲਣ ਪਟਨਾ ਪੁੱਜਾ ‘ਜਬਰਾ ਫੈਨ’


author

Tanu

Content Editor

Related News